Die punjabische Übersetzung - Arif Halim.
Übersetzung der Bedeutungen des Edlen Korans
Arif Halim übersetzte sie.
إِذَا ٱلسَّمَآءُ ٱنشَقَّتۡ
ਜਦੋਂ ਅਕਾਸ਼ ਫੱਟ ਜਾਵੇਗਾ।
وَأَذِنَتۡ لِرَبِّهَا وَحُقَّتۡ
ਅਤੇ ਉਹ ਆਪਣੇ ਰੱਬ ਦੇ ਹੁਕਮਾਂ ਦੀ ਪਾਲਣਾ ਕਰੇਗਾ ਅਤੇ ਇਹੋ ਉਸ ਲਈ ਹੱਕ ਬਣਦਾ ਹੈ।
وَإِذَا ٱلۡأَرۡضُ مُدَّتۡ
ਜਦੋਂ ਧਰਤੀ ਫੈਲਾਈ ਜਾਵੇਗੀ।
وَأَلۡقَتۡ مَا فِيهَا وَتَخَلَّتۡ
ਅਤੇ ਉਸ ਦੇ ਅੰਦਰ ਜੋ ਵੀ ਹੈ ਉਹ ਉਸ ਨੂੰ ਬਾਹਰ ਸੁੱਟ ਦੇਵੇਗੀ ਅਤੇ ਖਾਲੀ ਹੋ ਜਾਵੇਗੀ।
وَأَذِنَتۡ لِرَبِّهَا وَحُقَّتۡ
ਅਤੇ (ਇੰਜ) ਉਹ ਆਪਣੇ ਰੱਬ ਦੇ ਹੁਕਮਾਂ ਦੀ ਪਾਲਣਾ ਕਰੇਗੀ ਅਤੇ ਉਸ ਦਾ ਹੱਕ ਵੀ ਇਹੋ ਹੈ।
يَٰٓأَيُّهَا ٱلۡإِنسَٰنُ إِنَّكَ كَادِحٌ إِلَىٰ رَبِّكَ كَدۡحٗا فَمُلَٰقِيهِ
(ਹੇ ਮਨੁੱਖ! ਤੂੰ ਆਪਣੇ ਰੱਬ ਵੱਲ (ਜਾਣ ਲਈ) ਕਰੜੀ ਮਿਹਨਤ ਕਰ ਰਿਹਾ ਹੈ, ਅੰਤ ਤੂੰ ਉਸ ਨੂੰ ਮਿਲਣ ਵਾਲਾ ਹੈ।
فَأَمَّا مَنۡ أُوتِيَ كِتَٰبَهُۥ بِيَمِينِهِۦ
ਬਸ ਜਿਸ ਦੀ ਕਰਮ-ਪੱਤਰੀ ਉਸ ਦੇ ਸੱਜੇ ਹੱਥ ਵਿਚ ਦਿੱਤੀ ਜਾਵੇਗੀ।
فَسَوۡفَ يُحَاسَبُ حِسَابٗا يَسِيرٗا
ਤਾਂ ਛੇਤੀ ਹੀ ਉਸ ਤੋਂ ਸੌਖਾ ਹਿਸਾਬ ਲਿਆ ਜਾਵੇਗਾ।
وَيَنقَلِبُ إِلَىٰٓ أَهۡلِهِۦ مَسۡرُورٗا
ਉਹ ਆਪਣੇ ਆਪਣੇ ਜਹਿ (ਨੇਕ ਲੋਕਾਂ) ਵੱਲ ਖ਼ੁਸ਼ੀ ਖ਼ੁਸ਼ੀ ਜਾਵੇਗਾ।
وَأَمَّا مَنۡ أُوتِيَ كِتَٰبَهُۥ وَرَآءَ ظَهۡرِهِۦ
ਅਤੇ ਜਿਸ ਦੀ ਕਰਮ-ਪੱਤਰੀ ਉਸ ਦੀ ਪਿੱਠ ਪਿੱਛਿਓ ਫੜਾਈ ਜਾਵੇਗਾ।
فَسَوۡفَ يَدۡعُواْ ثُبُورٗا
ਤਾਂ ਉਹ ਜ਼ਰੂਰ ਹੀ ਬਰਬਾਦੀ ਨੂੰ ਸੱਦੇਗਾ।
وَيَصۡلَىٰ سَعِيرًا
ਅਤੇ ਉਹ ਭੜਕਦੀ ਹੋਈ ਅਗੱ ਵਿਚ ਸੁੱਟਿਆ ਜਾਵੇਗਾ।
إِنَّهُۥ كَانَ فِيٓ أَهۡلِهِۦ مَسۡرُورًا
ਬੇਸ਼ੱਕ ਉਹ (ਸੰਸਾਰ ਵਿਚ) ਆਪਣੇ ਪਰਿਵਾਰ (ਆਪਣੇ ਜਿਿਹਆਂ) ਵਿਚ ਬਹੁਤ ਖ਼ੁਸ਼ ਸੀ।
إِنَّهُۥ ظَنَّ أَن لَّن يَحُورَ
ਬੇਸ਼ੱਕ ਉਹ ਸਮਝਦਾ ਸੀ ਕਿ ਉਹ ਕਦੇ ਵੀ (ਅੱਲਾਹ ਵੱਲ) ਮੁੜਕੇ ਨਹੀਂ ਜਾਵੇਗਾ।
بَلَىٰٓۚ إِنَّ رَبَّهُۥ كَانَ بِهِۦ بَصِيرٗا
ਕਿਉਂ ਨਹੀਂ (ਜਾਵੇਗਾ), ਉਸ ਦਾ ਰੱਬ ਉਸ ਨੂੰ ਵੇਖ ਰਿਹਾ ਸੀ।
فَلَآ أُقۡسِمُ بِٱلشَّفَقِ
ਸੋ ਮੈਂ ਸਹੁੰ ਖਾਂਦਾ ਹਾਂ ਸੰਝ ਵੇਲੇ ਦੀ ਲਾਲੀ ਦੀ।
وَٱلَّيۡلِ وَمَا وَسَقَ
ਅਤੇ ਰਾਤ ਦੀ ਅਤੇ ਉਸ ਦੀ ਜੋ ਕੁੱਝ ਉਹ ਸਮੇਟ ਲੈਂਦੀ ਹੈ।
وَٱلۡقَمَرِ إِذَا ٱتَّسَقَ
ਅਤੇ ਚੰਨ ਦੀ ਜਦੋਂ ਉਹ ਪੂਰਾ ਹੁੰਦਾ ਹੈ।
لَتَرۡكَبُنَّ طَبَقًا عَن طَبَقٖ
ਤੁਸੀਂ (ਲੋਕ) ਜ਼ਰੂਰ ਹੀ ਇਕ ਹਾਲਤ ਤੋਂ ਦੂਜੀ ਹਾਲਤ ਵੱਲ ਦਰਜਾ-ਬ-ਦਰਜਾ ਪਹੁੰਚ ਰਹੇ ਹੋ।
فَمَا لَهُمۡ لَا يُؤۡمِنُونَ
ਫੇਰ ਇਹਨਾਂ (ਇਨਕਾਰੀਆਂ) ਨੂੰ ਕੀ ਹੋ ਗਿਆ ਕਿ ਉਹ ਈਮਾਨ ਨਹੀਂ ਲਿਆਏ ?
وَإِذَا قُرِئَ عَلَيۡهِمُ ٱلۡقُرۡءَانُ لَا يَسۡجُدُونَۤ۩
ਅਤੇ ਜਦੋਂ ਉਹਨਾਂ ਅੱਗੇ .ਕੁਰਆਨ ਪੜ੍ਹਿਆ ਜਾਂਦਾ ਹੈ ਤਾਂ ਉਹ ਸਿਜਦਾ ਨਹੀਂ ਕਰਦੇ।
بَلِ ٱلَّذِينَ كَفَرُواْ يُكَذِّبُونَ
ਸਗੋਂ ਕਾਫ਼ਿਰ ਤਾਂ (.ਕੁਰਆਨ ਨੂੰ) ਝੁਠਲਾਉਂਦੇ ਹਨ। [1]
وَٱللَّهُ أَعۡلَمُ بِمَا يُوعُونَ
ਅਤੇ ਜੋ ਕੁੱਝ ਵੀ ਉਹ (ਆਪਣੇ ਦਿਲਾਂ ਵਿਚ) ਸੁਰੱਖਿਅਤ ਰੱਖਦੇ ਹਨ ਅੱਲਾਹ ਉਹਨਾਂ (ਗੱਲਾਂ) ਨੂੰ ਭਲੀ-ਭਾਂਤ ਜਾਣਦਾ ਹੈ।
فَبَشِّرۡهُم بِعَذَابٍ أَلِيمٍ
ਤੁਸੀਂ (ਹੇ ਮੁਹੰਮਦ ਸ:!) ਉਹਨਾਂ ਨੂੰ ਦੁਖਦਾਈ ਅਜ਼ਾਬ ਦੀ ਖ਼ੁਸ਼ਖ਼ਬਰੀ ਸੁਣਾ ਦਿਓ।
إِلَّا ٱلَّذِينَ ءَامَنُواْ وَعَمِلُواْ ٱلصَّٰلِحَٰتِ لَهُمۡ أَجۡرٌ غَيۡرُ مَمۡنُونِۭ
ਪਰ ਜਿਹੜੇ ਲੋਕ ਅੱਲਾਹ ਅਤੇ ਰਸੂਲ ਉੱਤੇ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਕਰਮ ਵੀ ਕੀਤੇ, ਉਹਨਾਂ ਲਈ ਨਾ ਮੁੱਕਣ ਵਾਲਾ ਅਜਰ (ਬਦਲਾ) ਹੈ।
share_via