Header Include

Bunjabi translation

Translation of the Quran meanings into Bunjabi by Arif Halim, published by Darussalam

QR Code https://quran.islamcontent.com/fa/punjabi_arif

تَبَّتۡ يَدَآ أَبِي لَهَبٖ وَتَبَّ

1਼ ਟੁਟ ਜਾਣ ਅਬੂ-ਲਹਬ ਦੇ ਹਥ, ਉਹ ਤਾਂ ਬਰਬਾਦ ਹੋ ਗਿਆ। 1

1਼ ਇਸ ਸੂਰਤ ਦੇ ਸੰਬੰਧ ਵਿਚ ਆਉਂਦਾ ਹੈ ਕਿ ਜਦੋਂ ਇਹ ਸੂਰਤ ਉੱਤਰੀ ਕਿ ਆਪਣੇ ਸਕੇ-ਸੰਬੰਧੀਆਂ ਨੂੰ ਡਰਾਓ ਤਾਂ ਅਰਬ ਦੇ ਰਵਾਜ ਅਨੁਸਾਰ ਨਬੀ (ਸ:) ਸਫ਼ਾ ਨਾਂ ਦੀ ਪਹਾੜੀ ’ਤੇ ਚੜ੍ਹ ਗਏ ਅਤੇ ਲੋਕਾਂ ਨੂੰ ਹੋਕਾ ਦਿੱਤਾ, ਜਦੋਂ ਲੋਕੀ ਜਮਾਂ ਹੋ ਗਏ ਤਾਂ ਆਪ (ਸ:) ਨੇ ਫ਼ਰਮਾਇਆ, ਜੇ ਮੈਂ ਤੁਹਾਨੂੰ ਆਖਾਂ ਕਿ ਪਹਾੜ ਦੇ ਦੂਜੇ ਪਾਸੇ ਇੱਕ ਲਸ਼ਕਰ ਤੁਹਾਡੇ ’ਤੇ ਹਮਲਾ ਕਰਨ ਵਾਲਾ ਹੈ ਤਾਂ ਕੀ ਤੁਸੀਂ ਵਿਸ਼ਵਾਸ ਕਰ ਲਓਗੇ ? ਉਹਨਾਂ ਨੇ ਆਖਿਆ ਕਿ ਕਿਉਂ ਨਹੀਂ, ਸਾਨੇ ਤੁਹਾਨੂੰ ਕਦੇ ਝੂਠ ਬੋਲਦੇ ਨਹੀਂ ਵੇਖਿਆ। ਆਪ (ਸ:) ਨੇ ਫ਼ਰਮਾਇਆ, ਸੁਣੋ! ਮੈਂ ਤੁਹਾਨੂੰ ਡਰਾਉਂਦਾ ਹੈ ਉਸ ਖ਼ੌਫ਼ਨਾਕ ਅਜ਼ਾਬ ਤੋਂ ਜਿਹੜਾ ਈਮਾਨ ਨਾ ਲਿਆਉਣ ਦੀ ਹਾਲਤ ਵਿਚ ਤੁਹਾਡੇ ’ਤੇ ਆਉਣ ਵਾਲਾ ਹੈ। ਅਬੂ-ਲਹਬ, ਜਿਹੜਾ ਆਪ (ਸ:) ਦਾ ਚਾਚਾ ਸੀ, ਨੇ ਕਿਹਾ ਕਿ ਤੂੰ ਬਰਬਾਦ ਹੋਵੇਂ, ਕੀ ਤੂੰ ਸਾਨੂੰ ਇਸੇ ਲਈ ਬੁਲਾਇਆ ਸੀ? ਫੇਰ ਉਹ ਉਠ ਕੇ ਚਲਾ ਗਿਆ ਇਸ ’ਤੇ ਇਹ ਸੂਰਤ ਨਾਜ਼ਿਲ ਹੋਈ। (ਸਹੀ ਬੁਖ਼ਾਰੀ, ਹਦੀਸ: 4971)
1਼ ਟੁਟ ਜਾਣ ਅਬੂ-ਲਹਬ ਦੇ ਹਥ, ਉਹ ਤਾਂ ਬਰਬਾਦ ਹੋ ਗਿਆ। 1

مَآ أَغۡنَىٰ عَنۡهُ مَالُهُۥ وَمَا كَسَبَ

2਼ ਨਾ ਹੀ ਉਸ ਦੇ ਧਨ ਨੇ ਅਤੇ ਨਾ ਹੀ ਉਸ ਦੇ (ਅਮਲਾਂ ਦੀ) ਕਮਾਈ ਨੇ ਉਸ ਨੂੰ ਕੋਈ ਲਾਭ ਦਿੱਤਾ।

2਼ ਨਾ ਹੀ ਉਸ ਦੇ ਧਨ ਨੇ ਅਤੇ ਨਾ ਹੀ ਉਸ ਦੇ (ਅਮਲਾਂ ਦੀ) ਕਮਾਈ ਨੇ ਉਸ ਨੂੰ ਕੋਈ ਲਾਭ ਦਿੱਤਾ।

سَيَصۡلَىٰ نَارٗا ذَاتَ لَهَبٖ

3਼ ਜ਼ਰੂਰ ਹੀ ਉਹ ਲਾਟਾਂ ਮਾਰਦੀ ਹੋਈ ਅੱਗ ਵਿਚ ਦਾਖ਼ਲ ਹੋਵੇਗਾ।

3਼ ਜ਼ਰੂਰ ਹੀ ਉਹ ਲਾਟਾਂ ਮਾਰਦੀ ਹੋਈ ਅੱਗ ਵਿਚ ਦਾਖ਼ਲ ਹੋਵੇਗਾ।

وَٱمۡرَأَتُهُۥ حَمَّالَةَ ٱلۡحَطَبِ

4਼ ਉਸ ਦੀ ਪਤਨੀ ਵੀ, ਜਿਹੜੀ ਲਾਈ ਬੁਝਾਈ ਕਰਨ ਵਾਲੀ ਹੈ (ਉਹ ਵੀ ਉਸ ਦੇ ਨਾਲ ਹੀ ਹੋਵੇਗੀ)।

4਼ ਉਸ ਦੀ ਪਤਨੀ ਵੀ, ਜਿਹੜੀ ਲਾਈ ਬੁਝਾਈ ਕਰਨ ਵਾਲੀ ਹੈ (ਉਹ ਵੀ ਉਸ ਦੇ ਨਾਲ ਹੀ ਹੋਵੇਗੀ)।

فِي جِيدِهَا حَبۡلٞ مِّن مَّسَدِۭ

5਼ ਉਸ ਦੀ ਗਰਦਨ ਵਿਚ ਮੁੰਜ ਦੀ ਰੱਸੀ ਹੋਵੇਗੀ।

5਼ ਉਸ ਦੀ ਗਰਦਨ ਵਿਚ ਮੁੰਜ ਦੀ ਰੱਸੀ ਹੋਵੇਗੀ।
Footer Include