Header Include

Terjemahan Berbahasa Punjab

Terjemahan Makna Al-Qur`ān Al-Karīm ke bahasa Punjab oleh Arif Halim, diterbitkan oleh Pustaka Darussalam

QR Code https://quran.islamcontent.com/id/punjabi_arif

بِسۡمِ ٱللَّهِ ٱلرَّحۡمَٰنِ ٱلرَّحِيمِ

1਼ ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।

1਼ ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।

ٱلۡحَمۡدُ لِلَّهِ رَبِّ ٱلۡعَٰلَمِينَ

2਼ ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸ ਅੱਲਾਹ ਲਈ ਹਨ ਜਿਹੜਾ ਕੁੱਲ ਜਹਾਨਾਂ ਦਾ ਰੱਬ ਹੈ। 2

2 ‘ਰਬ’ ਅੱਲਾਹ ਦੇ ਸਿਫ਼ਾਤੀ (ਗੁਣਵਾਨ) ਨਾਵਾਂ ਵਿਚੋਂ ਹੇ। ਇਸ ਦਾ ਅਰਥ ਹੈ ਸਾਰੀ ਸਰਿਸ਼ਟੀ ਭਾਵ ਦੁਨੀਆਂ ਜਹਾਨ ਦਾ ਪਾਲਣਹਾਰ, ਸਿਰਜਣਹਾਰ, ਹਾਕਮ, ਸਰਿਸ਼ਟੀ ਦੀ ਦੇਖਭਾਲ, ਸ਼ਾਸਨ ਚਲਾਉਣ ਵਾਲਾ ਅਤੇ ਦਾਤਾ ਆਦਿ।
2਼ ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸ ਅੱਲਾਹ ਲਈ ਹਨ ਜਿਹੜਾ ਕੁੱਲ ਜਹਾਨਾਂ ਦਾ ਰੱਬ ਹੈ। 2

ٱلرَّحۡمَٰنِ ٱلرَّحِيمِ

3਼ ਅਤਿਅੰਤ ਮਿਹਰਬਾਨ ਤੇ ਰਹਿਮ ਫ਼ਰਮਾਉਣ ਵਾਲਾ ਹੈ।

3਼ ਅਤਿਅੰਤ ਮਿਹਰਬਾਨ ਤੇ ਰਹਿਮ ਫ਼ਰਮਾਉਣ ਵਾਲਾ ਹੈ।

مَٰلِكِ يَوۡمِ ٱلدِّينِ

4਼ ਬਦਲੇ ਵਾਲੇ ਦਿਨ (ਕਿਆਮਤ) ਦਾ ਮਾਲਿਕ ਹੈ।

4਼ ਬਦਲੇ ਵਾਲੇ ਦਿਨ (ਕਿਆਮਤ) ਦਾ ਮਾਲਿਕ ਹੈ।

إِيَّاكَ نَعۡبُدُ وَإِيَّاكَ نَسۡتَعِينُ

5਼ ਅਸੀਂ ਤੇਰੀ ਹੀ ਇਬਾਦਤ ਕਰਦੇ ਹਾਂ ਅਤੇ ਤੇਥੋਂ ਹੀ (ਹਰ ਪ੍ਰਕਾਰ ਦੀ) ਮਦਦ ਚਾਹੁੰਦੇ ਹਾਂ।

5਼ ਅਸੀਂ ਤੇਰੀ ਹੀ ਇਬਾਦਤ ਕਰਦੇ ਹਾਂ ਅਤੇ ਤੇਥੋਂ ਹੀ (ਹਰ ਪ੍ਰਕਾਰ ਦੀ) ਮਦਦ ਚਾਹੁੰਦੇ ਹਾਂ।

ٱهۡدِنَا ٱلصِّرَٰطَ ٱلۡمُسۡتَقِيمَ

6਼ (ਹੇ ਅੱਲਾਹ!) ਸਾਨੂ ਸਿੱਧਾ ਰਾਹ ਵਿਖਾ। 3

3 ਭਾਵ ਹਿਦਾਇਤ ਬਖ਼ਸ਼ਦੇ। ਹਿਦਾਇਤ ਦੋ ਤਰ੍ਹਾਂ ਦੀ ਹੈ, ਇਕ ਉਹ ਜਿਹੜੀ ਅੱਲਾਹ ਵਲੋਂ ਬਖ਼ਸ਼ੀ ਜਾਂਦੀ ਹੈ ਅਤੇ ਦੂਜੀ ਉਹ ਜਿਹੜੀਆਂ ਪੈਗ਼ੰਬਰਾਂ ਅਤੇ ਅੱਲਾਹ ਦੇ ਨੇਕ ਬੰਦਿਆਂ ਦੀ ਸਿੱਖਿਆ ਤੇ ਤਬਲੀਗ਼ ਦੁਆਰਾ ਮਿਲਦੀ ਹੈ। ਇਸ ਥਾਂ ਹਿਦਾਇਤ ਤੋਂ ਭਾਵ ਅੱਲਾਹ ਤਆਲਾ ਤੋਂ ਸਿੱਧੀ ਰਾਹ ’ਤੇ ਤੁਰਨ ਅਤੇ ਉਸ ਉੱਤੇ ਜਮੇ ਰਹਿਣ ਦੀ ਦੁਆ ਹੈ।
6਼ (ਹੇ ਅੱਲਾਹ!) ਸਾਨੂ ਸਿੱਧਾ ਰਾਹ ਵਿਖਾ। 3

صِرَٰطَ ٱلَّذِينَ أَنۡعَمۡتَ عَلَيۡهِمۡ غَيۡرِ ٱلۡمَغۡضُوبِ عَلَيۡهِمۡ وَلَا ٱلضَّآلِّينَ

7਼ ਉਹਨਾਂ ਲੋਕਾਂ ਦੀ ਰਾਹ ਜਿਨ੍ਹਾਂ ਨੂ ਨੂੰ ਤੂੰ ਇਨਾਮ ਬਖ਼ਸ਼ਿਆ,1 ਜਿਨ੍ਹਾਂ ’ਤੇ ਤੇਰਾ ਕਰੋਪ (ਅਜ਼ਾਬ) ਨਹੀਂ ਹੋਇਆ ਅਤੇ ਨਾ ਹੀ (ਸਿੱਧੀ ਰਾਹ ਤੋਂ) ਭਟਕੇ ਹੋਏ ਸੀ। 2

1 ਭਾਵ ਨਬੀਆਂ, ਸੱਚੇ ਲੋਕਾਂ, ਸ਼ਹੀਦਾਂ ਵਾਲੀ ਰਾਹ ਜਿਵੇਂ ਕਿ ਸੂਰਤ ਨਿਸਾ ਦੀ 69ਵੀਂ ਆਇਤ ਵਿਚ ਵਿਸਥਾਰ ਨਾਲ ਦੱਸਿਆ ਗਿਆ ਹੈ। 2 ਨਬੀ ਕਰੀਮ (ਸ:) ਦਾ ਫ਼ਰਮਾਨ ਹੈ ਕਿ ਜਦੋਂ ਇਮਾਮ ‘ਗ਼ੈਰਿਲ ਮਗ਼ਜ਼ੂਬੇ ਅਲੈਹਿਮ ਵਲੱਜ਼-ਜ਼ਾਲੀਨ’ ਕਹੇ ਤਾਂ ਪਿੱਛੇ ਨਮਾਜ਼ ਪੜ੍ਹਣ ਵਾਲੇ ‘ਆਮੀਨ’ ਆਖਣ। ਜਿਸ ਕਿਸੇ ਦੀ ਆਮੀਨ ਫ਼ਰਿਸ਼ਤਿਆਂ ਦੀ ਆਮੀਨ ਨਾਲ ਇਕ ਹੋ ਗਈ ਉਸ ਦੇ ਪਿਛਲੇ ਗੁਨਾਹ ਬਖ਼ਸ਼ ਦਿੱਤੇ ਜਾਣਗੇ। (ਸਹੀ ਬੁਖ਼ਾਰੀ, ਵਿਸ਼ਾ ਅਜ਼ਾਨ 113, ਹਦੀਸ: 782)
7਼ ਉਹਨਾਂ ਲੋਕਾਂ ਦੀ ਰਾਹ ਜਿਨ੍ਹਾਂ ਨੂ ਨੂੰ ਤੂੰ ਇਨਾਮ ਬਖ਼ਸ਼ਿਆ,1 ਜਿਨ੍ਹਾਂ ’ਤੇ ਤੇਰਾ ਕਰੋਪ (ਅਜ਼ਾਬ) ਨਹੀਂ ਹੋਇਆ ਅਤੇ ਨਾ ਹੀ (ਸਿੱਧੀ ਰਾਹ ਤੋਂ) ਭਟਕੇ ਹੋਏ ਸੀ। 2
Footer Include