Salin sa Wikang Punjabi ni Arif Halim

Pagsasalin ng mga Kahulugan ng Marangal na Qur'an

Isinalin ni Arif Halim.

QR Code https://quran.islamcontent.com/tl/punjabi_arif

هَلۡ أَتَىٰكَ حَدِيثُ ٱلۡغَٰشِيَةِ

ਕੀ ਤੁਹਾਨੂੰ (ਹਰੇਕ ਚੀਜ਼ ’ਤੇ) ਛਾ ਜਾਣ ਵਾਲੀ (ਕਿਆਮਤ) ਦੀ ਸੂਚਨਾ ਪਹੁੰਚ ਗਈ ਹੈ ?

ਕੀ ਤੁਹਾਨੂੰ (ਹਰੇਕ ਚੀਜ਼ ’ਤੇ) ਛਾ ਜਾਣ ਵਾਲੀ (ਕਿਆਮਤ) ਦੀ ਸੂਚਨਾ ਪਹੁੰਚ ਗਈ ਹੈ ?

وُجُوهٞ يَوۡمَئِذٍ خَٰشِعَةٌ

ਉਸ ਦਿਹਾੜੇ ਕਿੰਨੇ ਹੀ ਚਿਹਰੇ ਜ਼ਲੀਲ (ਰੁਸਵਾ) ਹੋਣਗੇ।

ਉਸ ਦਿਹਾੜੇ ਕਿੰਨੇ ਹੀ ਚਿਹਰੇ ਜ਼ਲੀਲ (ਰੁਸਵਾ) ਹੋਣਗੇ।

عَامِلَةٞ نَّاصِبَةٞ

(ਸੰਸਾਰਿਕ ਜੀਵਨ ਲਈ) ਕਰੜੀ ਮਿਹਨਤ ਕਰਨ ਵਾਲੇ ਥੱਕੇ ਹਾਰੇ ਹੋਣਗੇ।

(ਸੰਸਾਰਿਕ ਜੀਵਨ ਲਈ) ਕਰੜੀ ਮਿਹਨਤ ਕਰਨ ਵਾਲੇ ਥੱਕੇ ਹਾਰੇ ਹੋਣਗੇ।

تَصۡلَىٰ نَارًا حَامِيَةٗ

ਸੁਲਘਦੀ ਹੋਈ ਅੱਗ ਵਿਚ ਸੁੱਟੇ ਜਾਣਗੇ।

ਸੁਲਘਦੀ ਹੋਈ ਅੱਗ ਵਿਚ ਸੁੱਟੇ ਜਾਣਗੇ।

تُسۡقَىٰ مِنۡ عَيۡنٍ ءَانِيَةٖ

ਉਹਨਾਂ ਨੂੰ (ਨਰਕ ਵਿਚ) ਉੱਬਲਦੇ ਹੋਏ ਸੋਮੇ ਦਾ ਪਾਣੀ ਪਿਆਇਆ ਜਾਵੇਗਾ।

ਉਹਨਾਂ ਨੂੰ (ਨਰਕ ਵਿਚ) ਉੱਬਲਦੇ ਹੋਏ ਸੋਮੇ ਦਾ ਪਾਣੀ ਪਿਆਇਆ ਜਾਵੇਗਾ।

لَّيۡسَ لَهُمۡ طَعَامٌ إِلَّا مِن ضَرِيعٖ

ਉਹਨਾਂ ਦਾ ਭੋਜਨ ਕੇਵਲ ਕੰਢੇਦਾਰ ਝਾੜੀਆਂ ਹੋਣਗੀਆਂ।

ਉਹਨਾਂ ਦਾ ਭੋਜਨ ਕੇਵਲ ਕੰਢੇਦਾਰ ਝਾੜੀਆਂ ਹੋਣਗੀਆਂ।

لَّا يُسۡمِنُ وَلَا يُغۡنِي مِن جُوعٖ

ਜਿਹੜਾ ਨਾ ਤਾਂ ਮੋਟਾ ਕਰੇਗਾ ਅਤੇ ਨਾ ਹੀ ਭੁੱਖ ਮਟਾਵੇਗਾ।

ਜਿਹੜਾ ਨਾ ਤਾਂ ਮੋਟਾ ਕਰੇਗਾ ਅਤੇ ਨਾ ਹੀ ਭੁੱਖ ਮਟਾਵੇਗਾ।

وُجُوهٞ يَوۡمَئِذٖ نَّاعِمَةٞ

ਉਸੇ ਦਿਨ ਕਈ ਚਿਹਰੇ ਖਿੜੇ ਹੋਣਗੇ।

ਉਸੇ ਦਿਨ ਕਈ ਚਿਹਰੇ ਖਿੜੇ ਹੋਣਗੇ।

لِّسَعۡيِهَا رَاضِيَةٞ

(ਸੰਸਾਰ ਵਿਚ) ਆਪਣੀਆਂ ਕੀਤੀਆਂ ਕੋਸ਼ਿਸ਼ਾਂ ’ਤੇ ਖ਼ੁਸ਼ ਹੋਣਗੇ।

(ਸੰਸਾਰ ਵਿਚ) ਆਪਣੀਆਂ ਕੀਤੀਆਂ ਕੋਸ਼ਿਸ਼ਾਂ ’ਤੇ ਖ਼ੁਸ਼ ਹੋਣਗੇ।

فِي جَنَّةٍ عَالِيَةٖ

ਸਵਰਗਾਂ ਵਿਖੇ ਹੋਣਗੇ।

ਸਵਰਗਾਂ ਵਿਖੇ ਹੋਣਗੇ।

لَّا تَسۡمَعُ فِيهَا لَٰغِيَةٗ

ਉਸ ਵਿਚ ਉਹ ਕੋਈ ਵੀ ਵਿਅਰਥ ਗੱਲ ਨਹੀਂ ਸੁਣਨਗੇ।

ਉਸ ਵਿਚ ਉਹ ਕੋਈ ਵੀ ਵਿਅਰਥ ਗੱਲ ਨਹੀਂ ਸੁਣਨਗੇ।

فِيهَا عَيۡنٞ جَارِيَةٞ

ਉਸ (ਸਵਰਗ) ਵਿਚ ਇਕ ਚਸ਼ਮਾਂ ਵਗਦਾ ਹੋਵੇਗਾ।

ਉਸ (ਸਵਰਗ) ਵਿਚ ਇਕ ਚਸ਼ਮਾਂ ਵਗਦਾ ਹੋਵੇਗਾ।

فِيهَا سُرُرٞ مَّرۡفُوعَةٞ

ਉਸ ਵਿਚ ਉੱਚੇ ਤਖ਼ਤ ਹੋਣਗੇ।

ਉਸ ਵਿਚ ਉੱਚੇ ਤਖ਼ਤ ਹੋਣਗੇ।

وَأَكۡوَابٞ مَّوۡضُوعَةٞ

ਅਤੇ ਜਾਮ ਰੱਖੇ ਹੋਣਗੇ।

ਅਤੇ ਜਾਮ ਰੱਖੇ ਹੋਣਗੇ।

وَنَمَارِقُ مَصۡفُوفَةٞ

ਕਤਾਰਾਂ ਵਿਚ ਗਾਵੇ ਲੱਗੇ ਹੋਣਗੇ।

ਕਤਾਰਾਂ ਵਿਚ ਗਾਵੇ ਲੱਗੇ ਹੋਣਗੇ।

وَزَرَابِيُّ مَبۡثُوثَةٌ

ਅਤੇ ਵਧੀਆ ਕਾਲੀਨ ਵਿਛੇ ਹੋਣਗੇ।

ਅਤੇ ਵਧੀਆ ਕਾਲੀਨ ਵਿਛੇ ਹੋਣਗੇ।

أَفَلَا يَنظُرُونَ إِلَى ٱلۡإِبِلِ كَيۡفَ خُلِقَتۡ

ਕੀ ਉਹ (ਰੱਬ ਦੇ ਇਨਕਾਰੀ) ਊਠਾਂ ਵੱਲ ਨਹੀਂ ਵੇਖਦੇ ਕਿ ਉਹ ਕਿਵੇਂ ਪੈਦਾ ਕੀਤੇ ਗਏ ਹਨ ?

ਕੀ ਉਹ (ਰੱਬ ਦੇ ਇਨਕਾਰੀ) ਊਠਾਂ ਵੱਲ ਨਹੀਂ ਵੇਖਦੇ ਕਿ ਉਹ ਕਿਵੇਂ ਪੈਦਾ ਕੀਤੇ ਗਏ ਹਨ ?

وَإِلَى ٱلسَّمَآءِ كَيۡفَ رُفِعَتۡ

ਅਤੇ ਅਕਾਸ਼ ਨੂੰ (ਨਹੀਂ ਵੇਖਦੇ) ਕਿ ਕਿਵੇਂ ਉੱਚਾ ਕੀਤਾ ਗਿਆ ਹੈ ?

ਅਤੇ ਅਕਾਸ਼ ਨੂੰ (ਨਹੀਂ ਵੇਖਦੇ) ਕਿ ਕਿਵੇਂ ਉੱਚਾ ਕੀਤਾ ਗਿਆ ਹੈ ?

وَإِلَى ٱلۡجِبَالِ كَيۡفَ نُصِبَتۡ

ਅਤੇ ਪਹਾੜਾਂ ਵੱਲ (ਨਹੀਂ ਵੇਖਦੇ) ਕਿ ਕਿਵੇਂ ਗੱਡੇ ਹੋਏ ਹਨ।

ਅਤੇ ਪਹਾੜਾਂ ਵੱਲ (ਨਹੀਂ ਵੇਖਦੇ) ਕਿ ਕਿਵੇਂ ਗੱਡੇ ਹੋਏ ਹਨ।

وَإِلَى ٱلۡأَرۡضِ كَيۡفَ سُطِحَتۡ

ਅਤੇ ਧਰਤੀ ਵੱਲ (ਨਹੀਂ ਵੇਖਦੇ) ਕਿ ਕਿਵੇਂ ਵਿਛਾਈ ਗਈ ਹੈ ?

ਅਤੇ ਧਰਤੀ ਵੱਲ (ਨਹੀਂ ਵੇਖਦੇ) ਕਿ ਕਿਵੇਂ ਵਿਛਾਈ ਗਈ ਹੈ ?

فَذَكِّرۡ إِنَّمَآ أَنتَ مُذَكِّرٞ

ਸੋ ਤੁਸੀਂ (ਹੇ ਨਬੀ!) ਨਸੀਹਤ ਕਰਦੇ ਰਹੋ, ਤੁਸੀਂ ਤਾਂ ਕੇਵਲ ਨਸੀਹਤ ਕਰਨ ਵਾਲੇ ਹੋ।

ਸੋ ਤੁਸੀਂ (ਹੇ ਨਬੀ!) ਨਸੀਹਤ ਕਰਦੇ ਰਹੋ, ਤੁਸੀਂ ਤਾਂ ਕੇਵਲ ਨਸੀਹਤ ਕਰਨ ਵਾਲੇ ਹੋ।

لَّسۡتَ عَلَيۡهِم بِمُصَيۡطِرٍ

ਤੁਸੀਂ ਇਹਨਾਂ ’ਤੇ ਕੋਈ ਦਰੋਗਾ ਨਹੀਂ।

ਤੁਸੀਂ ਇਹਨਾਂ ’ਤੇ ਕੋਈ ਦਰੋਗਾ ਨਹੀਂ।

إِلَّا مَن تَوَلَّىٰ وَكَفَرَ

ਹਾਂ ਜਿਸ ਵਿਅਕਤੀ ਨੇ (ਤੁਹਾਡੀ ਨਸੀਹਤ ਤੋਂ) ਮੂੰਹ ਮੋੜ੍ਹਿਆ ਅਤੇ ਇਨਕਾਰ ਕੀਤਾ।

ਹਾਂ ਜਿਸ ਵਿਅਕਤੀ ਨੇ (ਤੁਹਾਡੀ ਨਸੀਹਤ ਤੋਂ) ਮੂੰਹ ਮੋੜ੍ਹਿਆ ਅਤੇ ਇਨਕਾਰ ਕੀਤਾ।

فَيُعَذِّبُهُ ٱللَّهُ ٱلۡعَذَابَ ٱلۡأَكۡبَرَ

ਉਸ ਨੂੰ ਅੱਲਾਹ ਬਹੁਤ ਵੱਡਾ ਅਜ਼ਾਬ ਦੇਵੇਗਾ।

ਉਸ ਨੂੰ ਅੱਲਾਹ ਬਹੁਤ ਵੱਡਾ ਅਜ਼ਾਬ ਦੇਵੇਗਾ।

إِنَّ إِلَيۡنَآ إِيَابَهُمۡ

ਬੇਸ਼ੱਕ ਸਾਡੇ ਵੱਲ ਹੀ ਇਹਨਾਂ ਸਭ ਨੇ ਪਰਤਣਾ ਹੈ।

ਬੇਸ਼ੱਕ ਸਾਡੇ ਵੱਲ ਹੀ ਇਹਨਾਂ ਸਭ ਨੇ ਪਰਤਣਾ ਹੈ।

ثُمَّ إِنَّ عَلَيۡنَا حِسَابَهُم

ਫੇਰ ਬੇਸ਼ੱਕ ਇਹਨਾਂ ਦਾ ਲੇਖਾ-ਜੋਖਾ ਲੈਣਾ ਸਾਡੇ ਹੀ ਜ਼ਿੰਮੇ ਹੈ।

ਫੇਰ ਬੇਸ਼ੱਕ ਇਹਨਾਂ ਦਾ ਲੇਖਾ-ਜੋਖਾ ਲੈਣਾ ਸਾਡੇ ਹੀ ਜ਼ਿੰਮੇ ਹੈ।