Header Include

Punjabi translation - Arif Halim

Translated by Aref Halim

QR Code https://quran.islamcontent.com/lg/punjabi_arif

ٱقۡتَرَبَتِ ٱلسَّاعَةُ وَٱنشَقَّ ٱلۡقَمَرُ

ਕਿਆਮਤ ਨੇੜੇ ਆ ਗਈ ਹੈ ਤੇ ਚੰਨ ਪਾਟ ਗਿਆ।[1]

[1] ਇਹ ਉਹ ਮੋਅਜਜ਼ਾ ਹੈ ਜਿਹੜਾ ਮੱਕੇ ਵਾਲਿਆਂ ਦੀ ਮੰਗ ਉੱਤੇ ਵਿਖਾਇਆ ਗਿਆ ਸੀ। ਹਜ਼ਰਤ ਅਨਸ ਫ਼ਰਮਾਉਂਦੇ ਹਨ ਕਿ ਮੱਕੇ ਵਾਲਿਆਂ ਨੇ ਅੱਲਾਹ ਦੇ ਰਸੂਲ ਤੋਂ ਕੋਈ ਨਿਸ਼ਾਨੀ ਵਿਖਾਉਣ ਲਈ ਮੰਗ ਕੀਤੀ ਤਾਂ ਆਪ (ਸ:) ਨੇ ਅੱਲਾਹ ਦੇ ਹੁਕਮ ਨਾਲ ਚੰਨ ਦੇ ਦੋ ਟੁਕੜੇ ਕਰਕੇ ਵਿਖਾ ਦਿੱਤੇ। (ਸਹੀ ਬੁਖ਼ਾਰੀ, ਹਦੀਸ: 4867)
ਕਿਆਮਤ ਨੇੜੇ ਆ ਗਈ ਹੈ ਤੇ ਚੰਨ ਪਾਟ ਗਿਆ।[1]

وَإِن يَرَوۡاْ ءَايَةٗ يُعۡرِضُواْ وَيَقُولُواْ سِحۡرٞ مُّسۡتَمِرّٞ

ਜੇ ਉਹ (ਮੁਸ਼ਰਿਕ) ਕੋਈ ਮੋਅਜਜ਼ਾ (ਰੱਬੀ ਚਮਤਕਾਰ) ਵੇਖਣ ਤਾਂ ਮੂੰਹ ਮੋੜ ਲੈਦੇ ਹਨ ਅਤੇ ਆਖਦੇ ਕਿ ਇਹ ਜਾਦੂ ਤਾਂ ਸਦਾ ਤੋਂ ਹੀ ਚਲਿਆ ਆ ਰਿਹਾ ਹੈ।

وَكَذَّبُواْ وَٱتَّبَعُوٓاْ أَهۡوَآءَهُمۡۚ وَكُلُّ أَمۡرٖ مُّسۡتَقِرّٞ

ਉਹਨਾਂ ਨੇ (ਇਸ ਰੱਬੀ ਚਮਤਕਾਰ ਨੂੰ) ਝੁਠਲਾਇਆ ਅਤੇ ਆਪਣੀ ਇੱਛਾਵਾਂ ਦੇ ਪਿੱਛੇ ਤੁਰਦੇ ਰਹੇ, ਜਦ ਕਿ ਹਰ ਕੰਮ ਦਾ ਇਕ ਸਮਾਂ ਨਿਸ਼ਚਿਤ ਹੈ।

وَلَقَدۡ جَآءَهُم مِّنَ ٱلۡأَنۢبَآءِ مَا فِيهِ مُزۡدَجَرٌ

ਉਹਨਾਂ ਕੋਲ ਉਹ ਸਾਰੀਆਂ ਸੂਚਣਾਵਾਂ ਆ ਚੁੱਕੀਆਂ ਹਨ ਜਿਨ੍ਹਾਂ ਵਿਚ ਚਿਤਾਵਨੀ ਵੀ ਹੈ ਤੇ ਸਿੱਖਿਆ ਵੀ ਹੈ।

حِكۡمَةُۢ بَٰلِغَةٞۖ فَمَا تُغۡنِ ٱلنُّذُرُ

ਸਿਖਰ ਨੂੰ ਪਹੁੰਚੀ ਹੋਈ ਯੁਕਤੀ ਵੀ ਹੈ, ਪਰ ਕੇਵਲ ਚਿਤਾਵਨੀਆਂ ਹੀ ਕੰਮ ਨਹੀਂ ਆਉਂਦੀਆਂ।

فَتَوَلَّ عَنۡهُمۡۘ يَوۡمَ يَدۡعُ ٱلدَّاعِ إِلَىٰ شَيۡءٖ نُّكُرٍ

ਸੋ (ਹੇ ਨਬੀ!) ਇਹਨਾਂ ਤੋਂ ਮੂੰਹ ਮੋੜ ਲਵੋ। (ਯਾਦ ਕਰੋ) ਜਦੋਂ ਸੱਦਣ ਵਾਲਾ ਅਤਿ ਭੈੜੀ ਚੀਜ਼ (ਨਰਕ) ਵੱਲ ਸੱਦੇਗਾ।

خُشَّعًا أَبۡصَٰرُهُمۡ يَخۡرُجُونَ مِنَ ٱلۡأَجۡدَاثِ كَأَنَّهُمۡ جَرَادٞ مُّنتَشِرٞ

(ਉਸ ਸਮੇਂ) ਉਹਨਾਂ ਦੀਆਂ ਨਜ਼ਰਾਂ ਝੁਕੀਆਂ ਹੋਣਗੀਆਂ। ਉਹ ਕਬਰਾਂ ਵਿੱਚੋਂ ਇੰਜ ਨਿਕਲਣਗੇ ਜਿਵੇਂ ਉਹ ਖਿੰਡੀਆਂ ਹੋਈਆਂ ਟਿੱਡੀਆਂ ਹੋਣ।

مُّهۡطِعِينَ إِلَى ٱلدَّاعِۖ يَقُولُ ٱلۡكَٰفِرُونَ هَٰذَا يَوۡمٌ عَسِرٞ

ਜਦੋਂ ਉਹ (ਲੋਕ) ਸਦੱਨ ਵਾਲੇ (ਰੱਬ) ਵੱਲ ਨਸਦੇ ਜਾ ਰਹੇ ਹੋਣਗੇ ਤਾਂ ਕਾਫ਼ਿਰ ਆਖਣਗੇ ਕਿ ਇਹ ਦਿਹਾੜਾ ਤਾਂ ਬਹੁਤ ਹੀ ਕਰੜਾ ਹੈ।

۞ كَذَّبَتۡ قَبۡلَهُمۡ قَوۡمُ نُوحٖ فَكَذَّبُواْ عَبۡدَنَا وَقَالُواْ مَجۡنُونٞ وَٱزۡدُجِرَ

ਇਹਨਾਂ ਤੋਂ ਪਹਿਲਾਂ ਨੂਹ ਕੌਮ ਨੇ ਝੁਠਲਾਇਆ ਸੀ, ਸੋ ਉਹਨਾਂ ਨੇ ਸਾਡੇ ਬੰਦੇ ਨੂੰ ਝੂਠਾ ਦੱਸਿਆ ਤੇ ਆਖਿਆ ਕਿ ਇਹ ਤਾਂ ਸੁਦਾਈ ਹੈ ਅਤੇ (ਉਸ ਨੂੰ) ਝਿੜਕ ਦਿੱਤਾ ਗਿਆ।

فَدَعَا رَبَّهُۥٓ أَنِّي مَغۡلُوبٞ فَٱنتَصِرۡ

ਤਦ ਉਸ ਨੇ ਆਪਣੇ ਰੱਬ ਨੂੰ ਪੁਕਾਰਿਆ ਕਿ ਬੇਸ਼ਕ ਮੈਂ ਬੇਵਸ ਹਾਂ, ਹੁਣ ਤੂੰ ਹੀ ਇਹਨਾਂ ਤੋਂ ਬਦਲਾ ਲੈ।

فَفَتَحۡنَآ أَبۡوَٰبَ ٱلسَّمَآءِ بِمَآءٖ مُّنۡهَمِرٖ

ਸੋ ਅਸੀਂ ਮੂਸਲਾਧਾਰ ਮੀਂਹ ਨਾਲ ਅਕਾਸ਼ ਦੇ ਮੂੰਹ ਖੋਲ ਦਿੱਤੇ।

وَفَجَّرۡنَا ٱلۡأَرۡضَ عُيُونٗا فَٱلۡتَقَى ٱلۡمَآءُ عَلَىٰٓ أَمۡرٖ قَدۡ قُدِرَ

ਅਸੀਂ ਧਰਤੀ ਵਿਚ ਚਸ਼ਮੇ ਵਗਾ ਦਿੱਤੇ ਤੇ (ਅਕਾਸ਼ ਤੇ ਧਰਤੀ) ਦਾ ਪਾਣੀ ਆਪੋ ਵਿਚ ਮਿਲ ਗਏ (ਭਾਵ ਹੜ ਆ ਗਿਆ), ਜਿਹੜਾ (ਉਹਨਾਂ ਦਾ) ਮੁਕੱਦਰ ਬਣ ਚੁੱਕਿਆ ਸੀ।

وَحَمَلۡنَٰهُ عَلَىٰ ذَاتِ أَلۡوَٰحٖ وَدُسُرٖ

ਅਸੀਂ ਨੂਹ ਨੂੰ ਤਖ਼ਤਿਆਂ ਤੇ ਕਿੱਲਾਂ ਵਾਲੀ (ਬੇੜੀ) ਉੱਤੇ ਸਵਾਰ ਕੀਤਾ।

تَجۡرِي بِأَعۡيُنِنَا جَزَآءٗ لِّمَن كَانَ كُفِرَ

ਉਹ (ਬੇੜੀ) ਸਾਡੀਆਂ ਅੱਖਾਂ ਸਾਹਮਣੇ ਤੁਰਦੀ ਸੀ। ਅਸੀਂ ਇਹ ਸਭ ਉਸ ਵਿਅਕਤੀ (ਨੂਹ) ਦਾ ਬਦਲਾ ਲੈਣ ਲਈ ਕੀਤਾ ਸੀ ਜਿਸ ਨੂੰ ਝੁਠਲਾਇਆ ਗਿਆ ਸੀ।

وَلَقَد تَّرَكۡنَٰهَآ ءَايَةٗ فَهَلۡ مِن مُّدَّكِرٖ

ਅਸੀਂ ਉਸ (ਬੇੜੀ ਨੂੰ) ਇਕ ਨਿਸ਼ਾਨੀ (ਬਣਾ) ਛੱੜਿਆ। ਫੇਰ ਕੋਈ ਹੈ ਜਿਹੜਾ ਨਸੀਹਤ ਪ੍ਰਾਪਤ ਕਰੇ?

فَكَيۡفَ كَانَ عَذَابِي وَنُذُرِ

ਫੇਰ (ਵੇਖੋ) ਮੇਰਾ ਅਜ਼ਾਬ ਤੇ ਮੇਰੀ ਚਿਤਾਵਨੀ ਕਿਹੋ ਜਿਹੇ ਸੀ।

وَلَقَدۡ يَسَّرۡنَا ٱلۡقُرۡءَانَ لِلذِّكۡرِ فَهَلۡ مِن مُّدَّكِرٖ

ਬੇਸ਼ੱਕ ਅਸੀਂ ਇਸ .ਕੁਰਆਨ ਨੂੰ ਸਿੱਖਿਆ ਲੈਣ ਲਈ ਸੁਖਾਲਾ ਬਣਾਇਆ ਹੈ, ਹੈ ਕੋਈ ਸਿੱਖਿਆ ਪ੍ਰਾਪਤ ਕਰਨ ਵਾਲਾ?

كَذَّبَتۡ عَادٞ فَكَيۡفَ كَانَ عَذَابِي وَنُذُرِ

‘ਆਦ’ ਦੀ ਕੌਮ ਨੇ ਝੁਠਲਾਇਆ, ਫੇਰ ਵੇਖੋ ਮੇਰਾ ਅਜ਼ਾਬ ਤੇ ਮੇਰੀ ਚਿਤਾਵਨੀ ਕਿਹੋ ਜਿਹੀ ਸੀ।

إِنَّآ أَرۡسَلۡنَا عَلَيۡهِمۡ رِيحٗا صَرۡصَرٗا فِي يَوۡمِ نَحۡسٖ مُّسۡتَمِرّٖ

ਅਸੀਂ ਉਹਨਾਂ ਉੱਤੇ ਨਿਰੰਤਰ ਅਸ਼ੁੱਭ ਦਿਹੜੇ ਇਕ ਸ਼ੂਕਦੀ ਤੂਫ਼ਾਨੀ ਹਵਾ ਭੈਜੀ।

تَنزِعُ ٱلنَّاسَ كَأَنَّهُمۡ أَعۡجَازُ نَخۡلٖ مُّنقَعِرٖ

ਉਹ (ਹਵਾ) ਲੋਕਾਂ ਨੂੰ ਚੁੱਕ-ਚੁੱਕ ਕੇ ਇੰਜ ਸੁੱਟ ਰਹੀ ਸੀ ਜਿਵੇਂ ਕਿ ਉਹ ਜੜੋਂ ਉਖੜੇ ਹੋਏ ਖਜੂਰ ਦੇ ਮੋਛੇ ਹੋਣ।

ਉਹ (ਹਵਾ) ਲੋਕਾਂ ਨੂੰ ਚੁੱਕ-ਚੁੱਕ ਕੇ ਇੰਜ ਸੁੱਟ ਰਹੀ ਸੀ ਜਿਵੇਂ ਕਿ ਉਹ ਜੜੋਂ ਉਖੜੇ ਹੋਏ ਖਜੂਰ ਦੇ ਮੋਛੇ ਹੋਣ।

فَكَيۡفَ كَانَ عَذَابِي وَنُذُرِ

ਫੇਰ ਵੇਖੋ ਮੇਰਾ ਅਜ਼ਾਬ ਤੇ ਮੇਰੀ ਚਿਤਾਵਨੀ ਕਿਹੋ ਜਿਹੀ ਸੀ।

ਫੇਰ ਵੇਖੋ ਮੇਰਾ ਅਜ਼ਾਬ ਤੇ ਮੇਰੀ ਚਿਤਾਵਨੀ ਕਿਹੋ ਜਿਹੀ ਸੀ।

وَلَقَدۡ يَسَّرۡنَا ٱلۡقُرۡءَانَ لِلذِّكۡرِ فَهَلۡ مِن مُّدَّكِرٖ

ਬੇਸ਼ੱਕ ਅਸੀਂ .ਕੁਰਆਨ ਨੂੰ ਨਸੀਹਤ ਲਈ ਬਹੁਤ ਹੀ ਸੌਖਾ ਕਰ ਦਿੱਤਾ ਹੈ, ਹੈ ਕੋਈ ਨਸੀਹਤ ਪ੍ਰਾਪਤ ਕਰਨ ਵਾਲਾ?

كَذَّبَتۡ ثَمُودُ بِٱلنُّذُرِ

(ਸਮੂਦ ਦੀ) ਕੌਮ ਨੇ ਚਿਤਾਵਨੀ ਦੇਣ ਵਾਲੇ (ਨਬੀ) ਨੂੰ ਝੁਠਲਾਇਆ।

فَقَالُوٓاْ أَبَشَرٗا مِّنَّا وَٰحِدٗا نَّتَّبِعُهُۥٓ إِنَّآ إِذٗا لَّفِي ضَلَٰلٖ وَسُعُرٍ

ਉਹਨਾਂ ਨੇ ਆਖਿਆ ਕਿ ਭਲਾਂ ਇਕ ਅਜਿਹਾ ਵਿਅਕਤੀ ਜਿਹੜਾ ਸਾਡੇ ਵਿੱਚੋਂ ਹੋਵੇ ਅਸੀਂ ਉਸ ਦੇ ਪਿੱਛੇ ਤੁਰੀਏ ? ਫੇਰ ਤਾਂ ਅਸੀਂ ਕੁਰਾਹੀਆਂ ਅਤੇ ਸੁਦਾਈਆਂ ਵਿੱਚੋਂ ਹੋਵਾਂਗੇ।

أَءُلۡقِيَ ٱلذِّكۡرُ عَلَيۡهِ مِنۢ بَيۡنِنَا بَلۡ هُوَ كَذَّابٌ أَشِرٞ

ਕੀ ਸਾਡੇ ਵਿੱਚੋਂ ਉਸ ’ਤੇ ਹੀ ਵਹੀ (ਰੱਬੀ ਸੁਨੇਹਾ) ਉਤਾਰੀ ਗਈ ਹੈ ? (ਨਹੀਂ!) ਸਗੋਂ ਉਹ ਤਾਂ ਬਹੁਤ ਹੀ ਝੂਠਾ ਤੇ ਸ਼ੇਖ਼ੀ ਖ਼ੋਰਾ ਹੈ।

سَيَعۡلَمُونَ غَدٗا مَّنِ ٱلۡكَذَّابُ ٱلۡأَشِرُ

ਭਲਕੇ (ਭਾਵ ਕਿਆਮਤ ਦਿਹਾੜੇ) ਹੀ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਕੌਣ ਝੂਠਾਹੈ ਤੇ ਕੌਣ ਸ਼ੇਖ਼ੀਆਂ ਮਾਰਦਾ ਹੈ।

إِنَّا مُرۡسِلُواْ ٱلنَّاقَةِ فِتۡنَةٗ لَّهُمۡ فَٱرۡتَقِبۡهُمۡ وَٱصۡطَبِرۡ

ਬੇਸ਼ੱਕ ਅਸੀਂ ਉਹਨਾਂ ਦੀ ਅਜ਼ਮਾਇਸ਼ ਲਈ ਇਕ ਊਠਣੀ (ਚੱਟਾਨਾਂ ਵਿੱਚੋ ਕੱਢ ਕੇ) ਭੇਜਣ ਵਾਲੇ ਹਾਂ। ਸੋ (ਹੇ ਸਾਲੇਹ!) ਤੂੰ ਉਹਨਾਂ (ਦੇ ਅੰਤ) ਦੀ ਉਡੀਕ ਕਰ ਤੇ ਧੀਰਜ ਤੋਂ ਕੰਮ ਲੈ।

وَنَبِّئۡهُمۡ أَنَّ ٱلۡمَآءَ قِسۡمَةُۢ بَيۡنَهُمۡۖ كُلُّ شِرۡبٖ مُّحۡتَضَرٞ

ਉਹਨਾਂ ਨੂੰ ਦੱਸ ਦਿਓ ਕਿ ਪਾਣੀ ਨੂੰ ਇਹਨਾਂ (ਬਸਤੀ ਵਾਲਿਆਂ ਤੇ ਊਠਣੀ) ਵਿਚਕਾਰ ਵੰਡਿਆ ਜਾਵੇਗਾ ਅਤੇ ਹਰੇਕ ਆਪਣੀ ਵਾਰੀ ਵਾਲੇ ਦਿਨ (ਪਾਣੀ ਪੀਣ ਲਈ) ਆਵੇਗਾ।

فَنَادَوۡاْ صَاحِبَهُمۡ فَتَعَاطَىٰ فَعَقَرَ

ਪਰ ਉਹਨਾਂ ਲੋਕਾਂ ਨੇ ਆਪਣੇ ਇਕ ਸਾਥੀ ਨੂੰ ਸੱਦਿਆ ਅਤੇ ਉਸ ਨੇ (ਊਠਣੀ ਨੂੰ) ਫੜ੍ਹਿਆ ਤੇ ਵੱਡ ਸੁੱਟਿਆ।

ਪਰ ਉਹਨਾਂ ਲੋਕਾਂ ਨੇ ਆਪਣੇ ਇਕ ਸਾਥੀ ਨੂੰ ਸੱਦਿਆ ਅਤੇ ਉਸ ਨੇ (ਊਠਣੀ ਨੂੰ) ਫੜ੍ਹਿਆ ਤੇ ਵੱਡ ਸੁੱਟਿਆ।

فَكَيۡفَ كَانَ عَذَابِي وَنُذُرِ

ਫੇਰ ਵੇਖੋ ਮੇਰਾ ਅਜ਼ਾਬ ਤੇ ਮੇਰੀ ਚਿਤਾਵਨੀ ਕਿਹੋ ਜਿਹੀ ਸੀ ?

إِنَّآ أَرۡسَلۡنَا عَلَيۡهِمۡ صَيۡحَةٗ وَٰحِدَةٗ فَكَانُواْ كَهَشِيمِ ٱلۡمُحۡتَظِرِ

ਬੇਸ਼ੱਕ ਅਸੀਂ ਉਹਨਾਂ ਉੱਤੇ ਇਕ ਚੰਗਿਆੜ ਭੇਜੀ ਤਾਂ ਉਹ ਬਾੜ ਵਾਲਿਆਂ ਦੀ ਲਤਾੜੀ ਹੋਈ ਵਾੜ ਵਾਂਗ (ਚੂਰਾ-ਚੂਰਾ) ਹੋ ਕੇ ਰਹਿ ਗਏ।

ਬੇਸ਼ੱਕ ਅਸੀਂ ਉਹਨਾਂ ਉੱਤੇ ਇਕ ਚੰਗਿਆੜ ਭੇਜੀ ਤਾਂ ਉਹ ਬਾੜ ਵਾਲਿਆਂ ਦੀ ਲਤਾੜੀ ਹੋਈ ਵਾੜ ਵਾਂਗ (ਚੂਰਾ-ਚੂਰਾ) ਹੋ ਕੇ ਰਹਿ ਗਏ।

وَلَقَدۡ يَسَّرۡنَا ٱلۡقُرۡءَانَ لِلذِّكۡرِ فَهَلۡ مِن مُّدَّكِرٖ

ਬੇਸ਼ੱਕ ਅਸੀਂ .ਕੁਰਆਨ ਨੂੰ ਨਸੀਹਤ ਲਈ ਆਸਾਨ ਬਣਾਇਆ ਹੈ। ਕੀ ਕੋਈ ਨਸੀਹਤ ਲੈਣ ਵਾਲਾ ਹੈ?

كَذَّبَتۡ قَوۡمُ لُوطِۭ بِٱلنُّذُرِ

ਲੂਤ ਦੀ ਕੌਮ ਨੇ ਡਰਾਉਣ ਵਾਲੇ (ਨਬੀ) ਨੂੰ ਝੁਠਲਾਇਆ।

إِنَّآ أَرۡسَلۡنَا عَلَيۡهِمۡ حَاصِبًا إِلَّآ ءَالَ لُوطٖۖ نَّجَّيۡنَٰهُم بِسَحَرٖ

ਛੁੱਟ ਲੂਤ ਦੇ ਘਰ ਵਾਲਿਆਂ ਤੋਂ, ਅਸੀਂ ਉਹਨਾਂ ਉੱਤੇ ਪਥਰਾਓ ਕਰਨ ਵਾਲੀ ਹਵਾ ਭੇਜੀ, ਅਸੀਂ ਉਹਨਾਂ ਈਮਾਨ ਵਾਲਿਆਂ ਨੂੰ ਸਰਘੀ ਵੇਲੇ ਬਚਾਇਆ।

نِّعۡمَةٗ مِّنۡ عِندِنَاۚ كَذَٰلِكَ نَجۡزِي مَن شَكَرَ

ਆਪਣੀ ਵਿਸ਼ੇਸ਼ ਕ੍ਰਿਪਾ ਨਾਲ (ਬਚਾ ਲਿਆ), ਅਸੀਂ ਇੰਜ ਹੀ ਸ਼ੁਕਰ ਕਰਨ ਵਾਲਿਆਂ ਨੂੰ ਬਦਲਾ ਦਿੰਦੇ ਹਾਂ।

وَلَقَدۡ أَنذَرَهُم بَطۡشَتَنَا فَتَمَارَوۡاْ بِٱلنُّذُرِ

ਬੇਸ਼ੱਕ ਲੂਤ ਨੇ ਉਹਨਾਂ (ਬਸਤੀ ਵਾਲਿਆਂ) ਨੂੰ ਸਾਡੀ ਪਕੜ ਤੋਂ ਡਰਾਇਆ, ਪਰ ਉਹਨਾਂ ਨੇ ਇਹਨਾਂ ਡਰਾਵਿਆਂ ਵਿਚ ਸ਼ੱਕ ਕੀਤਾ।

وَلَقَدۡ رَٰوَدُوهُ عَن ضَيۡفِهِۦ فَطَمَسۡنَآ أَعۡيُنَهُمۡ فَذُوقُواْ عَذَابِي وَنُذُرِ

ਉਹਨਾਂ (ਬਸਤੀ ਵਾਲਿਆਂ) ਨੇ ਲੂਤ ਕੋਲੋਂ ਉਸ ਦੇ ਮਹਿਮਾਨਾਂ ਦੀ ਮੰਗ (ਆਪਣੀ ਕਾਮਵਾਸਨਾ ਪੂਰੀ ਕਰਨ ਲਈ) ਕੀਤੀ ਸੀ ਤਾਂ ਅਸੀਂ ਉਹਨਾਂ ਦੀਆਂ ਅੱਖਾਂ ਮੀਟ ਦਿੱਤੀਆਂ। ਸੋ ਹੁਣ ਤੁਸੀਂ ਮੇਰੇ ਅਜ਼ਾਬ ਤੇ ਮੇਰੇ ਡਰਾਉਣ ਦਾ ਸੁਆਦ ਵੇਖੋ।

وَلَقَدۡ صَبَّحَهُم بُكۡرَةً عَذَابٞ مُّسۡتَقِرّٞ

ਸਵੇਰ ਵੇਲੇ ਇਕ ਅਟਲ ਅਜ਼ਾਬ ਨੇ ਉਹਨਾਂ ਨੂੰ ਹਲਾਕ ਕਰ ਸੁੱਟਿਆ।

فَذُوقُواْ عَذَابِي وَنُذُرِ

ਸੋ ਤੁਸੀਂ ਮੇਰੇ ਅਜ਼ਾਬ ਤੇ ਮੇਰੇ ਡਰਾਉਣ ਦਾ ਸੁਆਦ ਲਵੋ।

ਸੋ ਤੁਸੀਂ ਮੇਰੇ ਅਜ਼ਾਬ ਤੇ ਮੇਰੇ ਡਰਾਉਣ ਦਾ ਸੁਆਦ ਲਵੋ।

وَلَقَدۡ يَسَّرۡنَا ٱلۡقُرۡءَانَ لِلذِّكۡرِ فَهَلۡ مِن مُّدَّكِرٖ

ਬੇਸ਼ੱਕ ਅਸੀਂ .ਕੁਰਆਨ ਨੂੰ ਨਸੀਹਤ ਲਈ ਸੌਖਾ ਬਣਾਇਆ ਹੈ। ਸੋ ਹੈ ਕੋਈ ਨਸੀਹਤ ਲੈਣ ਵਾਲਾ।

وَلَقَدۡ جَآءَ ءَالَ فِرۡعَوۡنَ ٱلنُّذُرُ

ਬੇਸ਼ੱਕ ਫ਼ਿਰਔਨੀਆਂ ਕੋਲ ਵੀ ਡਰਾਉਣ ਵਾਲੇ (ਮੂਸਾ ਤੇ ਹਾਰੂਨ) ਆਏ।

كَذَّبُواْ بِـَٔايَٰتِنَا كُلِّهَا فَأَخَذۡنَٰهُمۡ أَخۡذَ عَزِيزٖ مُّقۡتَدِرٍ

ਪਰ ਉਹਨਾਂ (ਫ਼ਿਰਔਨੀਆਂ) ਨੇ ਸਾਡੀਆਂ ਸਾਰੀਆਂ ਨਿਸ਼ਾਨੀਆਂ ਨੂੰ ਝੁਠਲਾਇਆ। ਫੇਰ ਅਸੀਂ ਉਹਨਾਂ ਨੂੰ ਇਕ ਵੱਡੇ ਜ਼ੋਰਾਵਰ ਵਾਂਗ ਨੱਪ ਲਿਆ।

أَكُفَّارُكُمۡ خَيۡرٞ مِّنۡ أُوْلَٰٓئِكُمۡ أَمۡ لَكُم بَرَآءَةٞ فِي ٱلزُّبُرِ

ਹੇ ਅਰਬ ਵਾਲਿਓ! ਕੀ ਤੁਹਾਡੇ ਕਾਫ਼ਿਰ ਤੁਹਾਥੋਂ ਪਹਿਲਾਂ ਦੇ ਕਾਫ਼ਿਰਾਂ ਤੋਂ ਵਧੀਆ ਹਨ ਜਾਂ ਤੁਹਾਡੇ ਲਈ ਪਹਿਲੀਆਂ ਕੀਤਾਬਾਂ ਵਿਚ ਕੋਈ ਮੁਕਤੀ ਲਿਖੀ ਹੋਈ ਹੈ ?

أَمۡ يَقُولُونَ نَحۡنُ جَمِيعٞ مُّنتَصِرٞ

ਕੀ ਉਹ (ਮੁਸ਼ਰਿਕ) ਆਖਦੇ ਹਨ ਕਿ ਸਾਡਾ ਜੱਥਾ ਹੀ ਭਾਰੂ ਰਹਿਣ ਵਾਲਾ ਹੈ

سَيُهۡزَمُ ٱلۡجَمۡعُ وَيُوَلُّونَ ٱلدُّبُرَ

(ਹੇ ਨਬੀ!) ਛੇਤੀ ਹੀ ਉਹਨਾਂ ਦਾ ਜੱਥਾ ਹਾਰ ਜਾਵੇਗਾ ਅਤੇ ਉਹ ਪਿੱਠ ਫੇਰ ਕੇ ਨੱਸ ਜਾਣਗੇ।

بَلِ ٱلسَّاعَةُ مَوۡعِدُهُمۡ وَٱلسَّاعَةُ أَدۡهَىٰ وَأَمَرُّ

ਇਹਨਾਂ ਨਾਲ ਮਿਲਣ ਦਾ ਅਸਲ ਵਾਅਦਾ ਤਾਂ ਕਿਆਮਤ ਹੈ ਅਤੇ ਕਿਆਮਤ ਇਕ ਵੱਡੀ ਬਿਪਤਾ ਦੀ ਘੜ੍ਹੀ ਤੇ ਵਧੇਰੇ ਕੈੜੀ ਘੜੀ ਹੈ।

إِنَّ ٱلۡمُجۡرِمِينَ فِي ضَلَٰلٖ وَسُعُرٖ

ਬੇਸ਼ੱਕ ਇਹ ਅਪਰਾਧੀ ਗੁਮਰਾਹੀ ਤੇ ਦਿਵਾਨਗੀ ਵਿਚ ਫਸੇ ਹੋਏ ਹਨ।

يَوۡمَ يُسۡحَبُونَ فِي ٱلنَّارِ عَلَىٰ وُجُوهِهِمۡ ذُوقُواْ مَسَّ سَقَرَ

ਜਿਸ ਦਿਨ ਇਹ ਮੂੰਹ ਦੇ ਭਾਰ ਅੱਗ ਵਿਚ ਘਸੀਟੇ ਜਾਣਗੇ [2] ਅਤੇ ਆਖਿਆ ਜਾਵੇਗਾ ਕਿ ਹੁਣ ਤੁਸੀਂ ਨਰਕ ਦੇ ਕਸ਼ਟ ਦਾ ਸੁਆਦ ਵੇਖੋ।

[2] ਵੇਖੋ ਸੂਰਤ ਬਨੀ ਇਸਰਾਈਲ, ਹਾਸ਼ੀਆ ਆਇਤ 97/17
ਜਿਸ ਦਿਨ ਇਹ ਮੂੰਹ ਦੇ ਭਾਰ ਅੱਗ ਵਿਚ ਘਸੀਟੇ ਜਾਣਗੇ [2] ਅਤੇ ਆਖਿਆ ਜਾਵੇਗਾ ਕਿ ਹੁਣ ਤੁਸੀਂ ਨਰਕ ਦੇ ਕਸ਼ਟ ਦਾ ਸੁਆਦ ਵੇਖੋ।

إِنَّا كُلَّ شَيۡءٍ خَلَقۡنَٰهُ بِقَدَرٖ

ਬੇਸ਼ੱਕ ਅਸਾਂ ਹਰੇਕ ਚੀਜ਼ ਅਨੁਮਾਨ ਦੇ ਅਨੁਸਾਰ ਹੀ ਸਾਜੀ ਹੈ।

وَمَآ أَمۡرُنَآ إِلَّا وَٰحِدَةٞ كَلَمۡحِۭ بِٱلۡبَصَرِ

ਸਾਡਾ ਹੁਕਮ ਤਾਂ ਅੱਖ ਝਮਕਦੇ ਵਾਂਗ ਇਕ ਸ਼ਬਦ ਹੀ ਹੁੰਦਾ ਹੈ (ਕਿ ਹੋ ਜਾ)।

وَلَقَدۡ أَهۡلَكۡنَآ أَشۡيَاعَكُمۡ فَهَلۡ مِن مُّدَّكِرٖ

(ਹੇ ਅਰਬ ਵਾਲਿਓ!) ਅਸੀਂ (ਪਹਿਲਾਂ ਵੀ) ਤੁਹਾਡੇ ਵਰਗੇ (ਇਨਕਾਰੀਆਂ) ਨੂੰ ਹਲਾਕ ਕਰ ਚੁੱਕੇ ਹਾਂ, ਹੈ ਕੋਈ ਨਸੀਹਤ ਕਬੂਲਣ ਵਾਲਾ ?

وَكُلُّ شَيۡءٖ فَعَلُوهُ فِي ٱلزُّبُرِ

ਜੋ ਕੁੱਝ ਉਹਨਾਂ ਨੇ ਕੀਤਾ ਹੈ ਉਹ ਸਭ ਕਿਤਾਬਾਂ (ਭਾਵ ਕਰਮ-ਪਤਰੀਆਂ) ਵਿਚ (ਲਿਖਿਆ ਹੋਇਆ) ਹੈ।

وَكُلُّ صَغِيرٖ وَكَبِيرٖ مُّسۡتَطَرٌ

ਨਿਰਸੰਦੇਹ, ਹਰ ਨਿੱਕਾ ਮੋਟਾ ਅਮਲ (ਲੋਹੇ-ਮਹਿਫ਼ੂਜ਼ ਵਿੱਚ) ਲਿਖਿਆ ਹੋਇਆ ਹੈ।

إِنَّ ٱلۡمُتَّقِينَ فِي جَنَّٰتٖ وَنَهَرٖ

ਬੇਸ਼ੱਕ ਬੁਰਾਈਆਂ ਤੋਂ ਬਚਣ ਵਾਲੇ ਬਾਗ਼ਾਂ ਤੇ ਨਹਿਰਾਂ ਵਿਚ ਹੋਣਗੇ।

فِي مَقۡعَدِ صِدۡقٍ عِندَ مَلِيكٖ مُّقۡتَدِرِۭ

ਸੱਚੀ ਇੱਜ਼ਤ ਦੀ ਥਾਂ ਹਰ ਪ੍ਰਕਾਰ ਦੀ ਸਮਰਥਾ ਰੱਖਣ ਵਾਲੇ ਪਾਤਸ਼ਾਹ ਦੇ ਕੋਲ ਹੈ।

Footer Include