الترجمة البنجابية - عارف حليم
ترجمها عارف حليم.
يَٰٓأَيُّهَا ٱلۡمُدَّثِّرُ
ਹੇ ਕਪੜਾ (ਕੰਬਲ) ਓੜ ਲਪੇਟ ਕੇ ਪੈਣ ਵਾਲੇ!
قُمۡ فَأَنذِرۡ
ਉਠੋ ਅਤੇ (ਲੋਕਾਂ ਨੂੰ) ਡਰਾਓ।
وَرَبَّكَ فَكَبِّرۡ
ਅਤੇ ਆਪਣੇ ਰੱਬ ਦੀ ਵਡਿਆਈ ਦੀ ਚਰਚਾ ਕਰੋ।
وَثِيَابَكَ فَطَهِّرۡ
ਅਤੇ ਆਪਣੇ ਕੱਪੜ੍ਹਿਆਂ ਨੂੰ ਪਾਕ-ਸਾਫ਼ ਰੱਖੋ।
وَٱلرُّجۡزَ فَٱهۡجُرۡ
ਅਪਵਿੱਤਰਤਾ ਤੋਂ ਦੂਰ ਰਹੋ।
وَلَا تَمۡنُن تَسۡتَكۡثِرُ
ਵਧੇਰੇ ਪ੍ਰਾਪਤ ਕਰਨ ਲਈ ਅਹਿਸਾਨ ਨਾ ਕਰੋ।
وَلِرَبِّكَ فَٱصۡبِرۡ
ਅਤੇ ਆਪਣੇ ਰੱਬ ਲਈ ਸਬਰ ਤੋਂ ਕੰਮ ਲਓ।
فَإِذَا نُقِرَ فِي ٱلنَّاقُورِ
ਜਦੋਂ ਸੂਰ (ਨਰਸਿੰਘਾ) ਵਜਾਇਆ ਜਾਵੇਗਾ।
فَذَٰلِكَ يَوۡمَئِذٖ يَوۡمٌ عَسِيرٌ
ਤਾਂ ਉਹ ਦਿਹਾੜਾ ਬਹੁਤ ਹੀ ਕਰੜਾ ਹੋਵੇਗਾ।
عَلَى ٱلۡكَٰفِرِينَ غَيۡرُ يَسِيرٖ
ਕਾਫ਼ਿਰਾਂ ਲਈ ਸੋਖਿਆਈ ਨਹੀਂ ਹੋਵੇਗੀ।
ذَرۡنِي وَمَنۡ خَلَقۡتُ وَحِيدٗا
ਮੈਨੂੰ (ਭਾਵ ਅੱਲਾਹ ਨੂੰ) ਅਤੇ ਉਸ ਵਿਅਕਤੀ ਨੂੰ ਇਕੱਲਾ ਛੱਡ ਦਿਓ ਜਿਸ ਨੂੰ ਮੈਂ ਇਕੱਲਾ ਪੈਦਾ ਕੀਤਾ ਹੈ।
وَجَعَلۡتُ لَهُۥ مَالٗا مَّمۡدُودٗا
ਉਸ ਨੂੰ ਢੇਰ ਸਾਰਾ ਮਾਲ ਦਿੱਤਾ ਹੈ।
وَبَنِينَ شُهُودٗا
ਉਸ ਦੇ ਅੰਗ ਸੰਗ ਰਹਿਣ ਵਾਲੇ ਪੁੱਤਰ ਦਿੱਤੇ।
وَمَهَّدتُّ لَهُۥ تَمۡهِيدٗا
ਉਸ ਨੂੰ ਖੁੱਲ੍ਹੀ-ਢੁੱਲ੍ਹੀ ਜੀਵਨ ਸਮੱਗਰੀ (ਭਾਵ ਖ਼ੁਸ਼ਹਾਲੀ) ਨਾਲ ਨਿਵਾਜ਼ਿਆ।
ثُمَّ يَطۡمَعُ أَنۡ أَزِيدَ
ਫੇਰ ਵੀ ਉਹ ਲੋਭ ਕਰਦਾ ਹੈ ਕਿ ਮੈਂ ਉਸ ਨੂੰ ਹੋਰ ਵਧੇਰੇ ਦਿਆਂ।
كَلَّآۖ إِنَّهُۥ كَانَ لِأٓيَٰتِنَا عَنِيدٗا
ਕਦੇ ਵੀ ਨਹੀਂ! ਨਿਰਸੰਦੇਹ, ਉਹ ਸਾਡੀਆਂ ਆਇਤਾਂ ਨਾਲ ਵੈਰ ਰੱਖਦਾ ਹੈ।
سَأُرۡهِقُهُۥ صَعُودًا
ਛੇਤੀ ਹੀ ਉਸ ਨੂੰ ਮੈਂ (ਭਾਵ ਅੱਲਾਹ) ਇਕ ਕਠਿਨ ਚੜ੍ਹਾਈ ਚੜ੍ਹਾਵਾਂਗਾ।
إِنَّهُۥ فَكَّرَ وَقَدَّرَ
ਉਸ ਨੇ ਸੋਚ ਵਿਚਾਰ ਕੀਤਾ ਅਤੇ ਕੁੱਝ ਗੱਲ ਜੋੜ੍ਹਣ ਦਾ ਜਤਨ ਕੀਤਾ।
فَقُتِلَ كَيۡفَ قَدَّرَ
ਸੋ ਉਹ ਤਾਂ ਮਾਰਿਆ ਜਾਵੇਗਾ, ਉਸ ਨੇ ਕਿਹੋ ਜਿਹੀ ਗੱਲ ਬਣਾਉਣ ਦਾ ਜਤਨ ਕੀਤਾ।
ثُمَّ قُتِلَ كَيۡفَ قَدَّرَ
ਉਹ ਤਾਂ ਮਾਰਿਆ ਜਾਵੇਗਾ, ਕਿਹੋ ਜਿਹੀ ਗੱਲ ਬਣਾਉਣ ਦਾ ਜਤਨ ਕੀਤਾ।
ثُمَّ نَظَرَ
ਫੇਰ ਉਸ ਨੇ ਲੋਕਾਂ ਵੱਲ ਵੇਖਿਆ।
ثُمَّ عَبَسَ وَبَسَرَ
ਫੇਰ ਮੱਥੇ ਵੱਟ ਪਾਇਆ ਅਤੇ ਮੂੰਹ ਵਿਗਾੜ੍ਹਿਆ।
ثُمَّ أَدۡبَرَ وَٱسۡتَكۡبَرَ
ਫੇਰ ਪਿੱਠ ਫੇਰੀ ਤੇ ਹੰਕਾਰ ਵੀ ਕੀਤਾ।
فَقَالَ إِنۡ هَٰذَآ إِلَّا سِحۡرٞ يُؤۡثَرُ
ਫੇਰ ਉਸ ਨੇ ਆਖਿਆ ਇਹ (.ਕੁਰਆਨ) ਤਾਂ ਇਕ ਜਾਦੂ ਹੈ ਜਿਹੜਾ ਪਹਿਲਾਂ ਤੋਂ ਤੁਰਿਆ ਆ ਰਿਹਾ ਹੈ।
إِنۡ هَٰذَآ إِلَّا قَوۡلُ ٱلۡبَشَرِ
ਇਹ ਤਾਂ ਕੇਵਲ ਇਕ ਮਨੁੱਖੀ ਬਾਣੀ ਹੈ।
سَأُصۡلِيهِ سَقَرَ
ਮੈਂ ਛੇਤੀ ਹੀ ਉਸ ਵਿਅਕਤੀ ਨੂੰ ‘ਸਕਰ’ ਵਿਚ ਸੁੱਟ ਦੇਵਾਂਗਾ।[1]
وَمَآ أَدۡرَىٰكَ مَا سَقَرُ
ਤੁਸੀਂ ਕੀ ਜਾਣੋਂ ਕਿ ਸਕਰ ਕੀ ਹੈ ?
لَا تُبۡقِي وَلَا تَذَرُ
(ਇਹ ‘ਸਕਰ’ ਨਰਕ ਹੈ) ਜਿਹੜੀ (ਸ਼ਰੀਰ ਨੂੰ) ਨਾ ਬਾਕੀ ਰੱਖੇਗੀ ਤੇ ਨਾ ਛੱਡੇਗੀ।
لَوَّاحَةٞ لِّلۡبَشَرِ
ਖੱਲੜੀ ਨੂੰ ਝੁਲਸਾ ਦੇਣ ਵਾਲੀ ਹੈ।
عَلَيۡهَا تِسۡعَةَ عَشَرَ
ਇਸ (ਸਕਰ ਭਾਵ ਨਰਕ) ਉੱਤੇ ਉੱਨੀ (19) ਪਹਿਰੇਦਾਰ ਨਿਯੁਕਤ ਹਨ।
وَمَا جَعَلۡنَآ أَصۡحَٰبَ ٱلنَّارِ إِلَّا مَلَٰٓئِكَةٗۖ وَمَا جَعَلۡنَا عِدَّتَهُمۡ إِلَّا فِتۡنَةٗ لِّلَّذِينَ كَفَرُواْ لِيَسۡتَيۡقِنَ ٱلَّذِينَ أُوتُواْ ٱلۡكِتَٰبَ وَيَزۡدَادَ ٱلَّذِينَ ءَامَنُوٓاْ إِيمَٰنٗا وَلَا يَرۡتَابَ ٱلَّذِينَ أُوتُواْ ٱلۡكِتَٰبَ وَٱلۡمُؤۡمِنُونَ وَلِيَقُولَ ٱلَّذِينَ فِي قُلُوبِهِم مَّرَضٞ وَٱلۡكَٰفِرُونَ مَاذَآ أَرَادَ ٱللَّهُ بِهَٰذَا مَثَلٗاۚ كَذَٰلِكَ يُضِلُّ ٱللَّهُ مَن يَشَآءُ وَيَهۡدِي مَن يَشَآءُۚ وَمَا يَعۡلَمُ جُنُودَ رَبِّكَ إِلَّا هُوَۚ وَمَا هِيَ إِلَّا ذِكۡرَىٰ لِلۡبَشَرِ
ਅਸੀਂ ਫ਼ਰਿਸ਼ਤੇ ਹੀ ਨਰਕ ਦੇ ਪਹਿਰੇਦਾਰ ਬਣਾਏ ਹਨ, ਅਤੇ ਅਸੀਂ ਉਹਨਾਂ ਦੀ ਗਿਣਤੀ ਨੂੰ ਕਾਫ਼ਿਰਾਂ ਲਈ ਅਜ਼ਮਾਇਸ਼ ਬਣਾ ਛੱਡਿਆ ਹੈ, ਤਾਂ ਜੋ ਕਿਤਾਬ ਵਾਲੇ (ਯਹੂਦੀਆਂ ਤੇ ਈਸਾਈਆਂ) ਨੂੰ ਵਿਸ਼ਵਾਸ ਹੋ ਜਾਵੇ ਅਤੇ ਈਮਾਨ ਵਾਲਿਆਂ ਦੇ ਈਮਾਨ ਵਿਚ ਹੋਰ ਵਾਧਾ ਹੋ ਜਾਵੇ, ਕਿਤਾਬ ਵਾਲੇ ਅਤੇ ਈਮਾਨ ਵਾਲੇ ਕਿਸੇ ਸ਼ੱਕ ਵਿਚ ਨਾ ਰਹਿਣ, ਤਾਂ ਜੋ ਦਿਲਾਂ ਦੇ ਰੋਗੀ ਤੇ ਕਾਫ਼ਿਰ ਆਖਣ, ਇਸ ਉਦਾਹਰਨ ਤੋਂ ਅੱਲਾਹ ਦਾ ਕੀ ਭਾਵ ਹੈ ? ਇਸੇ ਤਰ੍ਹਾਂ ਅੱਲਾਹ ਜਿਸ ਨੂੰ ਚਾਹੁੰਦਾ ਹੈ ਕੁਰਾਹੇ ਪਾ ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਹਿਦਾਇਤ ਬਖ਼ਸ਼ ਦਿੰਦਾ ਹੈ। ਤੁਹਾਡੇ ਰੱਬ ਦੀਆਂ ਫ਼ੌਜਾਂ ਨੂੰ ਕੇਵਲ ਉਹੀਓ ਜਾਣਦਾ ਹੈ ਅਤੇ ਉਹ (ਨਰਕ) ਮਨੁੱਖ ਲਈ ਕੇਵਲ ਇਕ ਨਸੀਹਤ ਹੀ ਤਾਂ ਹੈ।
كَلَّا وَٱلۡقَمَرِ
ਉੱਕਾ ਨਹੀਂ ਸਹੁੰ ਹੈ ਚੰਨ ਦੀ।
وَٱلَّيۡلِ إِذۡ أَدۡبَرَ
ਅਤੇ ਰਾਤ ਦੀ ਜਦੋਂ ਉਹ ਢੱਲਦੀ ਹੈ।
وَٱلصُّبۡحِ إِذَآ أَسۡفَرَ
ਅਤੇ ਸਵੇਰੇ ਦੀ ਜਦੋਂ ਉਹ ਰੌਸ਼ਨ ਹੁੰਦੀ ਹੈ।
إِنَّهَا لَإِحۡدَى ٱلۡكُبَرِ
ਬੇਸ਼ੱਕ ਇਹ ਨਰਕ ਵੀ ਵੱਡੀਆਂ ਚੀਜ਼ਾਂ ਵਿੱਚੋਂ ਇਕ ਹੈ।
نَذِيرٗا لِّلۡبَشَرِ
ਮਨੁੱਖਾਂ ਲਈ ਡਰਾਵਾ ਹੈ।
لِمَن شَآءَ مِنكُمۡ أَن يَتَقَدَّمَ أَوۡ يَتَأَخَّرَ
ਉਸ ਲਈ (ਡਰਾਵਾ ਹੈ) ਜੋ ਤੁਹਾਡੇ ਵਿੱਚੋਂ (ਨੇਕੀ ਵੱਲ) ਅਗਾਂਹ ਵਧਣਾ ਜਾਂ ਪਿਛਾਂਹ ਰਹਿਣਾ ਚਾਹੁੰਦਾ ਹੈ।
كُلُّ نَفۡسِۭ بِمَا كَسَبَتۡ رَهِينَةٌ
ਹਰ ਵਿਅਕਤੀ ਨੇ ਜੋ ਵੀ (ਕਰਮ) ਕੀਤਾ ਹੈ ਉਸੇ ਦੇ ਬਦਲੇ ਉਹ ਗਹਿਣੇ ਪਿਆ ਹੋਇਆ ਹੈ।
إِلَّآ أَصۡحَٰبَ ٱلۡيَمِينِ
ਛੁੱਟ ਸੱਜੇ ਹੱਥ ਵਾਲਿਆਂ ਤੋਂ।
فِي جَنَّٰتٖ يَتَسَآءَلُونَ
ਉਹ ਜੰਨਤ ਦੇ ਬਾਗ਼ਾਂ ਵਿਚ ਹੋਣਗੇ ਅਤੇ ਇਕ ਦੂਜੇ ਦਾ ਹਾਲ ਪੁਛੱਣਗੇ।
عَنِ ٱلۡمُجۡرِمِينَ
ਅਪਰਾਧੀਆਂ ਬਾਰੇ ਗੱਲਾਂ ਕਰਨਗੇ।
مَا سَلَكَكُمۡ فِي سَقَرَ
(ਉਹਨਾਂ ਤੋਂ ਪੁੱਛਣਗੇ) ਤੁਹਾਨੂੰ ਕਿਹੜੀ ਚੀਜ਼ ਨੇ ਨਰਕ ਵਿਚ ਸੁੱਟਿਆ ਹੈ ?
قَالُواْ لَمۡ نَكُ مِنَ ٱلۡمُصَلِّينَ
ਉਹ ਆਖਣਗੇ ਕਿ ਅਸੀਂ ਨਮਾਜ਼ੀਆਂ ਵਿੱਚੋਂ ਨਹੀਂ ਸੀ।[2]
وَلَمۡ نَكُ نُطۡعِمُ ٱلۡمِسۡكِينَ
ਅਤੇ ਨਾ ਹੀ ਅਸੀਂ ਮੁਥਾਜਾਂ ਨੂੰ ਭੋਜਨ ਕਰਵਾਉਂਦੇ ਸੀ।
وَكُنَّا نَخُوضُ مَعَ ٱلۡخَآئِضِينَ
ਅਸੀਂ (ਝੂਠੀਆਂ ਗੱਲਾਂ) ਬਣਾਉਣ ਵਾਲਿਆਂ ਦੇ ਨਾਲ ਰੁਝੇ ਰਹਿੰਦੇ ਸੀ।
وَكُنَّا نُكَذِّبُ بِيَوۡمِ ٱلدِّينِ
ਅਸੀਂ ਬਦਲੇ ਵਾਲੇ ਦਿਨ (ਕਿਆਮਤ) ਨੂੰ ਝੂਠ ਦੱਸਦੇ ਸੀ।
حَتَّىٰٓ أَتَىٰنَا ٱلۡيَقِينُ
ਇੱਥੋਂ ਤਕ ਕਿ ਸਾਨੂੰ ਮੌਤ ਨੇ ਆ ਝੱਫਿਆ।
فَمَا تَنفَعُهُمۡ شَفَٰعَةُ ٱلشَّٰفِعِينَ
ਹੁਣ ਸਿਫ਼ਾਰਸ਼ੀਆਂ ਦੀ ਕੋਈ ਵੀ ਸਿਫ਼ਾਰਸ਼ ਉਹਨਾਂ ਨੂੰ ਕੁੱਝ ਵੀ ਲਾਭ ਨਹੀਂ ਦੇਵੇਗੀ।
فَمَا لَهُمۡ عَنِ ٱلتَّذۡكِرَةِ مُعۡرِضِينَ
ਭਲਾ ਇਹਨਾਂ ਲੋਕਾਂ ਨੂੰ ਕੀ ਹੋ ਗਿਆ ਕਿ ਨਸੀਹਤ (.ਕੁਰਆਨ) ਤੋਂ ਮੂੰਹ ਮੋੜ ਰਹੇ ਹਨ।
كَأَنَّهُمۡ حُمُرٞ مُّسۡتَنفِرَةٞ
ਜਿਵੇਂ ਇਹ ਕੋਈ ਬਿਦਕੇ ਹੋਏ ਗਧੇ ਹੋਣ।
فَرَّتۡ مِن قَسۡوَرَةِۭ
ਜਿਹੜੇ ਸ਼ੇਰ ਨੂੰ ਵੇਖ ਕੇ ਨੱਸ ਖਲੋਤੇ ਹੋਣ।
بَلۡ يُرِيدُ كُلُّ ٱمۡرِيٕٖ مِّنۡهُمۡ أَن يُؤۡتَىٰ صُحُفٗا مُّنَشَّرَةٗ
ਇਹਨਾਂ (ਕਾਫ਼ਿਰਾਂ) ਵਿੱਚੋਂ ਹਰ ਵਿਅਕਤੀ ਇਹੋ ਚਾਹੁੰਦਾ ਹੈ ਕਿ ਉਸ ਨੂੰ ਖੁੱਲ੍ਹੀਆਂ ਪੋਥੀਆਂ ਦਿੱਤੀਆਂ ਜਾਣ।
كَلَّاۖ بَل لَّا يَخَافُونَ ٱلۡأٓخِرَةَ
ਉੱਕਾ ਨਹੀਂ! ਅਸਲ ਗੱਲ ਇਹ ਹੈ ਕਿ ਇਹ ਲੋਕ ਆਖ਼ਿਰਤ ਤੋਂ ਨਹੀਂ ਡਰਦੇ।
كَلَّآ إِنَّهُۥ تَذۡكِرَةٞ
ਉੱਕਾ ਨਹੀਂ! ਇਹ (.ਕੁਰਆਨ) ਤਾਂ ਇਕ ਨਸੀਹਤ ਹੈ।
فَمَن شَآءَ ذَكَرَهُۥ
ਜਿਹੜਾ ਕੋਈ ਚਾਹੇ ਇਸ (ਨਸੀਹਤ) ਨੂੰ ਯਾਦ ਰੱਖੇ।
وَمَا يَذۡكُرُونَ إِلَّآ أَن يَشَآءَ ٱللَّهُۚ هُوَ أَهۡلُ ٱلتَّقۡوَىٰ وَأَهۡلُ ٱلۡمَغۡفِرَةِ
ਜਦ ਕਿ ਉਹ (ਕਾਫ਼ਿਰ) ਇਸ ਨੂੰ ਯਾਦ ਨਹੀਂ ਰਖੱਣਗੇ, ਛੁੱਟ ਅੱਲਾਹ ਹੀ ਜੇ ਅਜਿਹਾ ਚਾਹੇ। ਉਹ ਇਸ ਯੋਗ ਹੈ ਕਿ ਉਸ ਤੋਂ ਡਰਿਆ ਜਾਵੇ ਅਤੇ ਉਹੀਓ ਖਿਮਾ ਕਰਨ ਦੇ ਯੋਗ ਹੈ।
مشاركة عبر