Header Include

الترجمة البنجابية - عارف حليم

ترجمها عارف حليم.

QR Code https://quran.islamcontent.com/36/punjabi_arif

وَٱلذَّٰرِيَٰتِ ذَرۡوٗا

ਸੁੰਹ ਉਹਨਾਂ ਹਵਾਵਾਂ ਦੀ ਜਿਹੜੀਆਂ (ਧੂੜ) ਉਡਾਉਣ ਵਾਲੀਆਂ ਹਨ।

فَٱلۡحَٰمِلَٰتِ وِقۡرٗا

ਫੇਰ ਉਹਨਾਂ ਬੱਦਲਾਂ ਦੀ ਜਿਹੜੇ ਪਾਣੀ ਦਾ ਭਾਰ ਚੁੱਕਣ ਵਾਲੇ ਹਨ।

فَٱلۡجَٰرِيَٰتِ يُسۡرٗا

(ਸੁੰਹ) ਉਹਨਾਂ ਬੇੜੀਆਂ ਦੀ ਜਿਹੜੀਆਂ ਆਸਾਨੀ ਨਾਲ ਵਗਣ ਵਾਲੀਆਂ ਹਨ।

فَٱلۡمُقَسِّمَٰتِ أَمۡرًا

(ਸੁੰਹ) ਉਹਨਾਂ ਫ਼ਰਿਸ਼ਤਿਆਂ ਦੀ ਜਿਹੜੇ ਕੰਮ ਵੰਡਣ ਵਾਲੇ ਹਨ।

إِنَّمَا تُوعَدُونَ لَصَادِقٞ

ਕਿ ਬੇਸ਼ੱਕ (ਕਿਆਮਤ ਦਿਹਾੜੇ) ਜਿਸ ਦਾ ਵਾਅਦਾ ਤੁਹਾਡੇ ਨਾਲ ਕੀਤਾ ਜਾ ਰਿਹਾ ਹੈ ਉਹ ਸੱਚਾ ਹੈ।

وَإِنَّ ٱلدِّينَ لَوَٰقِعٞ

ਨਿਰਸੰਦੇਹ, ਕਰਮਾਂ ਦਾ ਬਦਲਾ ਜ਼ਰੂਰ ਮਿਲਣ ਵਾਲਾ ਹੈ।

وَٱلسَّمَآءِ ذَاتِ ٱلۡحُبُكِ

ਸੁੰਹ ਹੈ ਉਨ੍ਹਾਂ ਅਕਾਸ਼ਾਂ ਦੀ ਜਿਹੜੇ ਰਾਹਾਂ ਵਾਲੇ ਹਨ।

إِنَّكُمۡ لَفِي قَوۡلٖ مُّخۡتَلِفٖ

ਬੇਸ਼ੱਕ ਤੁਸੀਂ (ਪਰਲੋਕ ਬਾਰੇ) ਵਾਦ ਵਿਵਾਦ ਵਿਚ ਪਏ ਹੋਏ ਹੋ।

يُؤۡفَكُ عَنۡهُ مَنۡ أُفِكَ

ਉਸ ਈਮਾਨ ਤੋਂ ਉਹੀਓ ਬੇਮੁੱਖ ਹੁੰਦਾ ਹੈ ਜਿਹੜਾ ਭਲਾਈ ਤੋਂ ਬੇਮੁਖਾ ਹੋਵੇ।

قُتِلَ ٱلۡخَرَّٰصُونَ

ਅਟਕਲ-ਪੱਚੂ ਗੱਲਾਂ ਕਰਨ ਵਾਲੇ ਤਾਂ ਮਾਰੇ ਗਏ।

ਅਟਕਲ-ਪੱਚੂ ਗੱਲਾਂ ਕਰਨ ਵਾਲੇ ਤਾਂ ਮਾਰੇ ਗਏ।

ٱلَّذِينَ هُمۡ فِي غَمۡرَةٖ سَاهُونَ

ਉਹ ਲੋਕ ਜਿਹੜੇ ਗਫ਼ਲਤ ਵਿਚ ਬੇ-ਸੁਰਤ ਹਨ।

ਉਹ ਲੋਕ ਜਿਹੜੇ ਗਫ਼ਲਤ ਵਿਚ ਬੇ-ਸੁਰਤ ਹਨ।

يَسۡـَٔلُونَ أَيَّانَ يَوۡمُ ٱلدِّينِ

ਉਹ ਪੁੱਛਦੇ ਹਨ ਕਿ ਬਦਲੇ ਵਾਲਾ ਦਿਨ ਕਦੋਂ ਆਵੇਗਾ ?

يَوۡمَ هُمۡ عَلَى ٱلنَّارِ يُفۡتَنُونَ

(ਪ੍ਰਲੋਕ ਉਸ ਦਿਨ ਆਵੇਗਾ) ਜਦੋਂ ਉਹ (ਬੇ-ਸੁਰਤ ਲੋਕ) ਅੱਗ ਵਿਚ ਸਾੜੇ ਜਾਣਗੇ।

ذُوقُواْ فِتۡنَتَكُمۡ هَٰذَا ٱلَّذِي كُنتُم بِهِۦ تَسۡتَعۡجِلُونَ

ਅਤੇ ਆਖਿਆ ਜਾਵੇਗਾ ਕਿ ਹੁਣ ਆਪਣੇ ਅਜ਼ਾਬ ਦਾ ਸੁਆਦ ਵੇਖੋ, ਇਹੋ ਉਹ ਅਜ਼ਾਬ ਹੈ ਜਿਸ ਲਈ ਤੁਸੀਂ ਕਾਹਲੀ ਪਾ ਰਹੇ ਸੀ।

إِنَّ ٱلۡمُتَّقِينَ فِي جَنَّٰتٖ وَعُيُونٍ

ਬੇਸ਼ੱਕ ਉਸ ਦਿਹਾੜੇ ਮੁੱਤਕੀ (ਭਾਵ ਰੱਬ ਤੋਂ ਡਰਨ ਵਾਲੇ) ਬਾਗ਼ਾਂ ਤੇ ਚਸ਼ਮਿਆਂ ਵਿਚ ਹੋਣਗੇ।[1]

[1] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 2/2
ਬੇਸ਼ੱਕ ਉਸ ਦਿਹਾੜੇ ਮੁੱਤਕੀ (ਭਾਵ ਰੱਬ ਤੋਂ ਡਰਨ ਵਾਲੇ) ਬਾਗ਼ਾਂ ਤੇ ਚਸ਼ਮਿਆਂ ਵਿਚ ਹੋਣਗੇ।[1]

ءَاخِذِينَ مَآ ءَاتَىٰهُمۡ رَبُّهُمۡۚ إِنَّهُمۡ كَانُواْ قَبۡلَ ذَٰلِكَ مُحۡسِنِينَ

ਜੋ ਵੀ ਉਹਨਾਂ ਦਾ ਰੱਬ ਉਹਨਾਂ ਨੂੰ ਦੇਵੇਗਾ, ਉਹ ਉਸ ਨੂੰ (ਖ਼ੁਸ਼ੀ ਖ਼ੁਸ਼ੀ) ਲੈ ਰਹੇ ਹੋਣਗੇ। ਬੇਸ਼ੱਕ ਉਹ ਇਸ (ਦਿਹਾੜੇ ਆਉਣ) ਤੋਂ ਪਹਿਲਾਂ ਨੇਕੀ ਕਰਨ ਵਾਲੇ ਲੋਕ ਸਨ।

كَانُواْ قَلِيلٗا مِّنَ ٱلَّيۡلِ مَا يَهۡجَعُونَ

ਉਹ ਰਾਤਾਂ ਨੂੰ ਬਹੁਤ ਹੀ ਘੱਟ ਸੌਂਦੇ ਸਨ।

ਉਹ ਰਾਤਾਂ ਨੂੰ ਬਹੁਤ ਹੀ ਘੱਟ ਸੌਂਦੇ ਸਨ।

وَبِٱلۡأَسۡحَارِ هُمۡ يَسۡتَغۡفِرُونَ

ਅਤੇ ਉਹ ਸਰਘੀ ਵੇਲੇ ਬਖ਼ਸ਼ਿਸ਼ (ਦੀ ਦੁਆਵਾਂ) ਮੰਗਦੇ ਸਨ।

وَفِيٓ أَمۡوَٰلِهِمۡ حَقّٞ لِّلسَّآئِلِ وَٱلۡمَحۡرُومِ

ਉਹਨਾਂ ਦੀ ਧਨ-ਦੌਲਤ ਵਿਚ ਮੰਗਤਿਆਂ ਤੇ ਮਹਿਰੂਮਾਂ (ਲੋੜਵੰਦਾਂ) ਦਾ ਵੀ ਹੱਕ ਹੁੰਦਾ ਸੀ।[2]

[2] ਵੇਖੋ ਸੂਰਤ ਅਨ-ਨਿਸਾ, ਹਾਸ਼ੀਆ ਆਇਤ 37/4
ਉਹਨਾਂ ਦੀ ਧਨ-ਦੌਲਤ ਵਿਚ ਮੰਗਤਿਆਂ ਤੇ ਮਹਿਰੂਮਾਂ (ਲੋੜਵੰਦਾਂ) ਦਾ ਵੀ ਹੱਕ ਹੁੰਦਾ ਸੀ।[2]

وَفِي ٱلۡأَرۡضِ ءَايَٰتٞ لِّلۡمُوقِنِينَ

ਵਿਸ਼ਵਾਸ ਕਰਨ ਵਾਲਿਆਂ ਲਈ ਧਰਤੀ ਵਿਚ (ਬਹੁਤ ਸਾਰੀਆਂ) ਨਿਸ਼ਾਨੀਆਂ ਹਨ।

وَفِيٓ أَنفُسِكُمۡۚ أَفَلَا تُبۡصِرُونَ

ਅਤੇ ਤੁਹਾਡੀ ਆਪਣੀ ਜ਼ਾਤ ਵਿਚ ਵੀ (ਨਿਸ਼ਾਨੀਆਂ) ਹਨ, ਕੀ ਫੇਰ ਵੀ ਤੁਸੀਂ ਵੇਖਦੇ ਨਹੀਂ ?

وَفِي ٱلسَّمَآءِ رِزۡقُكُمۡ وَمَا تُوعَدُونَ

ਤੁਹਾਡੀ ਰੋਜ਼ੀ ਅਤੇ ਉਹ ਚੀਜ਼ ਵੀ (ਸਵਰਗ-ਨਰਕ) ਜਿਸ ਦਾ ਤੁਹਾਨੂੰ ਵਚਨ ਦਿੱਤਾ ਜਾ ਰਿਹਾ ਹੈ, ਅਕਾਸ਼ ਵਿਚ ਹੈ।

فَوَرَبِّ ٱلسَّمَآءِ وَٱلۡأَرۡضِ إِنَّهُۥ لَحَقّٞ مِّثۡلَ مَآ أَنَّكُمۡ تَنطِقُونَ

ਅਕਾਸ਼ ਤੇ ਧਰਤੀ ਦੇ ਰੱਬ ਦੀ ਸੁੰਹ, ਇਹ (ਕਿਆਮਤ) ਇਕ ਅਟੱਲ ਸੱਚਾਈ ਹੈ, ਜਿਵੇਂ ਤੁਹਾਡਾ ਬੋਲਣਾ।

هَلۡ أَتَىٰكَ حَدِيثُ ضَيۡفِ إِبۡرَٰهِيمَ ٱلۡمُكۡرَمِينَ

(ਹੇ ਨਬੀ!) ਕੀ ਤੁਹਾਡੇ ਕੋਲ ਇਬਰਾਹੀਮ ਦੇ ਪਤਵੰਤੇ ਮਹਿਮਾਨਾਂ ਦੀ ਖ਼ਬਰ ਪਹੁੰਚੀ ਹੈ ?

إِذۡ دَخَلُواْ عَلَيۡهِ فَقَالُواْ سَلَٰمٗاۖ قَالَ سَلَٰمٞ قَوۡمٞ مُّنكَرُونَ

ਜਦੋਂ ਉਹ (ਫ਼ਰਿਸ਼ਤੇ ਮਹਿਮਾਨ ਬਣ ਕੇ) ਉਸ (ਇਬਰਾਹੀਮ) ਕੋਲ ਪਹੁੰਚੇ ਤਾਂ ਉਹਨਾਂ ਨੇ ਸਲਾਮ ਆਖਿਆ ਇਬਰਾਹੀਮ ਨੇ ਆਖਿਆ ਕਿ ਤੁਹਾਨੂੰ ਵੀ ਸਲਾਮ ਹੋਵੇ, ਫੇਰ ਮਨ ਵਿਚ ਹੀ ਕਿਹਾ ਕਿ ਤੁਸੀਂ ਲੋਕ ਤਾਂ ਅਣਪਛਾਤੇ ਹੋ।

فَرَاغَ إِلَىٰٓ أَهۡلِهِۦ فَجَآءَ بِعِجۡلٖ سَمِينٖ

ਫੇਰ ਚੁਪ-ਚਪੀਤਾ ਆਪਣੇ ਘਰ ਆਇਆ ਅਤੇ ਇਕ ਮੋਟਾ ਤਾਜ਼ਾ (ਭੁੱਜਾ ਹੋਇਆ) ਵੱਛਾ ਲਿਆਇਆ।

فَقَرَّبَهُۥٓ إِلَيۡهِمۡ قَالَ أَلَا تَأۡكُلُونَ

ਅਤੇ ਉਹਨਾਂ ਅੱਗੇ ਪੇਸ਼ ਕੀਤਾ ਅਤੇ (ਜਦੋਂ ਉਹਨਾਂ ਨੇ ਨਹੀਂ ਖਾਇਆ ਤਾਂ) ਆਖਿਆ ਕਿ ਤੁਸੀਂ ਖਾਂਦੇ ਕਿਉਂ ਨਹੀਂ ?

فَأَوۡجَسَ مِنۡهُمۡ خِيفَةٗۖ قَالُواْ لَا تَخَفۡۖ وَبَشَّرُوهُ بِغُلَٰمٍ عَلِيمٖ

ਫੇਰ ਉਹ (ਦਿਲ ਹੀ ਦਿਲ ਵਿਚ) ਉਹਨਾਂ ਕੋਲੋਂ ਡਰ ਗਿਆ। ਅਤੇ ਉਹਨਾਂ (ਮਹਿਮਾਨਾਂ) ਨੇ ਆਖਿਆ ਕਿ ਤੂੰ ਸਾਥੋਂ ਨਾ ਡਰ ਅਤੇ ਉਸ ਨੂੰ ਇਕ ਗਿਆਨਵਾਨ ਪੁੱਤਰ ਹੋਣ ਦੀ ਖ਼ੁਸ਼ਖ਼ਬਰੀ ਸੁਣਾਈ।

فَأَقۡبَلَتِ ٱمۡرَأَتُهُۥ فِي صَرَّةٖ فَصَكَّتۡ وَجۡهَهَا وَقَالَتۡ عَجُوزٌ عَقِيمٞ

ਇਹ ਸੁਣ ਕੇ ਇਬਰਾਹੀਮ ਦੀ ਪਤਨੀ (ਸਾਰਾ) ਹਾਏ-ਦੁਹਾਈ ਪਾਉਂਦੀ ਹੋਈ ਸਾਹਮਣੇ ਆਈ, ਉਸ ਨੇ ਆਪਣਾ ਮੂੰਹ-ਮੱਥਾ ਪਿੱਟ ਲਿਆ ਤੇ ਆਖਿਆ ਕਿ ਮੈਂ ਇਕ ਬੁੱਢੀ ਬਾਂਝ ਹਾਂ (ਭਲਾਂ ਮੇਰੇ ਔਲਾਦ ਕਿਵੇਂ ਹੋਵੇਗੀ)।[3]

[3] ਜਦੋਂ ਹਜ਼ਰਤ ਸਾਰਾ ਨੇ ਇਹ ਕਿਹਾ ਸੀ ਕਿ ਮੇਰੇ ਬੱਚਾ ਕਿਵੇਂ ਹੋ ਸਕਦਾ ਹੈ ਉਸ ਸਮੇਂ ਹਜ਼ਰਤ ਸਾਰਾ ਦੀ ਉਮਰ 99 ਸਾਲ ਸੀ।
ਇਹ ਸੁਣ ਕੇ ਇਬਰਾਹੀਮ ਦੀ ਪਤਨੀ (ਸਾਰਾ) ਹਾਏ-ਦੁਹਾਈ ਪਾਉਂਦੀ ਹੋਈ ਸਾਹਮਣੇ ਆਈ, ਉਸ ਨੇ ਆਪਣਾ ਮੂੰਹ-ਮੱਥਾ ਪਿੱਟ ਲਿਆ ਤੇ ਆਖਿਆ ਕਿ ਮੈਂ ਇਕ ਬੁੱਢੀ ਬਾਂਝ ਹਾਂ (ਭਲਾਂ ਮੇਰੇ ਔਲਾਦ ਕਿਵੇਂ ਹੋਵੇਗੀ)।[3]

قَالُواْ كَذَٰلِكِ قَالَ رَبُّكِۖ إِنَّهُۥ هُوَ ٱلۡحَكِيمُ ٱلۡعَلِيمُ

ਉਹਨਾਂ (ਫ਼ਰਿਸ਼ਤਿਆਂ) ਨੇ ਆਖਿਆ ਕਿ ਤੁਹਾਡੇ ਰੱਬ ਨੇ ਇਹੋ ਫ਼ਰਮਾਇਆ ਹੈ। ਬੇਸ਼ੱਕ ਉਹ ਯੁਕਤੀਮਾਨ ਤੇ ਵੱਡਾ ਜਾਣਨਹਾਰ ਹੈ।

۞ قَالَ فَمَا خَطۡبُكُمۡ أَيُّهَا ٱلۡمُرۡسَلُونَ

ਇਬਰਾਹੀਮ ਨੇ ਪੁੱਛਿਆ, ਹੇ ਭੇਜੇ ਹੋਏ ਫ਼ਰਿਸ਼ਤਿਓ! ਤੁਹਾਡੇ ਆਉਣ ਦਾ ਕੀ ਉਦੇਸ਼ ਹੈ?

قَالُوٓاْ إِنَّآ أُرۡسِلۡنَآ إِلَىٰ قَوۡمٖ مُّجۡرِمِينَ

ਉਹਨਾਂ ਨੇ ਆਖਿਆ ਕਿ ਸਾਨੂੰ ਇਕ ਅਪਰਾਧੀ ਕੌਮ ਵੱਲ ਭੇਜਿਆ ਗਿਆ ਹੈ।

لِنُرۡسِلَ عَلَيۡهِمۡ حِجَارَةٗ مِّن طِينٖ

ਤਾਂ ਜੋ ਅਸੀਂ ਉਸ ’ਤੇ ਖੰਘਰਾਂ ਦਾ ਮੀਂਹ ਵਰ੍ਹਾ ਦੇਈਏ।

مُّسَوَّمَةً عِندَ رَبِّكَ لِلۡمُسۡرِفِينَ

ਜਿਹੜੇ ਤੁਹਾਡੇ ਰੱਬ ਕੋਲ ਹੱਦੋਂ ਟੱਪਣ ਵਾਲਿਆਂ (ਉੱਤੇ ਸੁੱਟਣ) ਲਈ ਨਿਸ਼ਾਨ ਲਾਏ ਪਏ ਹਨ।

فَأَخۡرَجۡنَا مَن كَانَ فِيهَا مِنَ ٱلۡمُؤۡمِنِينَ

ਫੇਰ ਅਸੀਂ ਉਸ ਬਸਤੀ ਵਿੱਚੋਂ ਈਮਾਨ ਵਾਲਿਆਂ ਨੂੰ ਕੱਢ ਲਿਆ।

فَمَا وَجَدۡنَا فِيهَا غَيۡرَ بَيۡتٖ مِّنَ ٱلۡمُسۡلِمِينَ

ਅਸੀਂ ਉੱਥੇ ਕੇਵਲ ਇਕ ਹੀ ਘਰ ਮੁਸਲਮਾਨਾਂ (ਆਗਿਆਕਾਰੀਆਂ) ਦਾ ਵੇਖਿਆ।[4]

[4] ਇਕ ਹਦੀਸ ਵਿਚ ਅੱਲਾਹ ਦੇ ਨਬੀ ਨੇ ਫ਼ਰਮਾਇਆ ਕਿ ਮੇਰੀ ਉਮਤ ਵਿਚ ਇਕ ਧੜਾ ਸਦਾ ਹੀ ਹੱਕ ਉੱਤੇ ਕਾਇਮ ਰਹੇਗਾ। ਜੋ ਕੋਈ ਵੀ ਉਸ ਨੂੰ ਨੁਕਸਾਨ ਪਹੁੰਚਾਉਣਾ ਚਾਹੇਗਾ ਜਾਂ ਝੁਠਲਾਏਗਾ ਉਹ ਉਨ੍ਹਾਂ ਦਾ ਕੁਝ ਨਹੀਂ ਬਿਗਾੜ ਸਕੇਗਾ। ਇਥੋਂ ਤੱਕ ਕਿ ਅੱਲਾਹ ਦਾ ਹੁਕਮ ਆ ਪਹੁੰਚੇਗਾ ਅਤੇ ਉਹ ਇਸੇ ਹਾਲਤ ਵਿਚ ਰਹਿਣਗੇ। (ਸਹੀ ਬੁਖ਼ਾਰੀ, ਹਦੀਸ: 7460)
ਅਸੀਂ ਉੱਥੇ ਕੇਵਲ ਇਕ ਹੀ ਘਰ ਮੁਸਲਮਾਨਾਂ (ਆਗਿਆਕਾਰੀਆਂ) ਦਾ ਵੇਖਿਆ।[4]

وَتَرَكۡنَا فِيهَآ ءَايَةٗ لِّلَّذِينَ يَخَافُونَ ٱلۡعَذَابَ ٱلۡأَلِيمَ

ਅਸੀਂ ਉਹਨਾਂ ਲੋਕਾਂ ਲਈ, ਜਿਹੜੇ ਦੁਖਦਾਈ ਅਜ਼ਾਬ ਤੋਂ ਡਰਦੇ ਹਨ, ਇਕ ਨਿਸ਼ਾਨੀ ਰੱਖ ਛੱਡੀ।

وَفِي مُوسَىٰٓ إِذۡ أَرۡسَلۡنَٰهُ إِلَىٰ فِرۡعَوۡنَ بِسُلۡطَٰنٖ مُّبِينٖ

ਮੂਸਾ ਦੇ ਕਿੱਸੇ ਵਿਚ ਵੀ ਇਕ ਵੱਡੀ ਨਿਸ਼ਾਨੀ ਹੈ, ਜਦੋਂ ਅਸੀਂ ਉਸ ਨੂੰ ਫ਼ਿਰਔਨ ਵੱਲ ਇਕ ਮੋਅਜਜ਼ਾ (ਸਪਸ਼ਟ ਦਲੀਲਾਂ) ਦੇਕੇ ਭੇਜਿਆ।

فَتَوَلَّىٰ بِرُكۡنِهِۦ وَقَالَ سَٰحِرٌ أَوۡ مَجۡنُونٞ

ਉਸ ਨੇ ਆਪਣੀ ਤਾਕਤ ਦੇ ਬਲਬੂਤੇ ’ਤੇ ਹੱਕ ਤੋਂ ਮੂੰਹ ਮੋੜਿਆ ਅਤੇ ਕਿਹਾ ਕਿ ਮੂਸਾ ਤਾਂ ਜਾਦੂਗਰ ਹੈ ਜਾਂ ਸੁਦਾਈ ਹੈ।

فَأَخَذۡنَٰهُ وَجُنُودَهُۥ فَنَبَذۡنَٰهُمۡ فِي ٱلۡيَمِّ وَهُوَ مُلِيمٞ

ਅੰਤ ਅਸੀਂ ਉਸ ਨੂੰ ਅਤੇ ਉਸ ਦੀਆਂ ਫ਼ੌਜਾਂ ਨੂੰ ਫੜ ਲਿਆ ਅਤੇ ਉਹਨਾਂ ਸਾਰਿਆਂ ਨੂੰ ਸਮੁੰਦਰ ਵਿਚ ਸੁੱਟ ਦਿੱਤਾ, ਕਿਉਂ ਜੋ ਉਹ ਨਿੰਦਨ ਯੋਗ ਕੰਮ ਕਰਦੇ ਸਨ।

وَفِي عَادٍ إِذۡ أَرۡسَلۡنَا عَلَيۡهِمُ ٱلرِّيحَ ٱلۡعَقِيمَ

ਆਦ ਦੇ ਕਿੱਸੇ ਵਿਚ ਵੀ ਨਿਸ਼ਾਨੀਆਂ ਹਨ, ਅਸੀਂ ਉਹਨਾਂ ਉੱਤੇ ਇਕ ਅਸ਼ੁਭ ਹਨੇਰੀ ਭੇਜੀ।

مَا تَذَرُ مِن شَيۡءٍ أَتَتۡ عَلَيۡهِ إِلَّا جَعَلَتۡهُ كَٱلرَّمِيمِ

ਜਿਸ ਉੱਤੋਂ ਵੀ ਉਹ ਲੰਘਦੀ ਉਸ ਨੂੰ ਚੂਰਾ-ਚੂਰਾ ਬਣਾ ਛੱਡਦੀ।

وَفِي ثَمُودَ إِذۡ قِيلَ لَهُمۡ تَمَتَّعُواْ حَتَّىٰ حِينٖ

ਸਮੂਦ ਦੇ ਕਿੱਸੇ ਵਿਚ ਵੀ (ਕੁਦਰਤ ਦੀ) ਨਿਸ਼ਾਨੀ ਹੈ ਜਦੋਂ ਉਹਨਾਂ ਨੂੰ (ਉਹਨਾਂ ਦੇ ਰਸੂਲ ਨੇ) ਆਖਿਆ ਸੀ ਕਿ ਤੁਸੀਂ ਇਕ ਵਿਸ਼ੇਸ਼ ਸਮੇਂ ਤਕ (ਸੰਸਾਰ ਦਾ) ਲਾਭ ਉਠਾ ਲਓ।

فَعَتَوۡاْ عَنۡ أَمۡرِ رَبِّهِمۡ فَأَخَذَتۡهُمُ ٱلصَّٰعِقَةُ وَهُمۡ يَنظُرُونَ

ਪਰ ਉਹਨਾਂ ਨੇ ਆਪਣੇ ਰੱਬ ਦੇ ਹੁਕਮਾਂ ਦੀ ਉਲੰਘਨਾਂ ਕੀਤੀ, ਅੰਤ ਉਹਨਾਂ ਨੂੰ ਇਕ ਕੜਕ ਨੇ ਆ ਨੱਪਿਆ, ਜਦੋਂ ਕਿ ਉਹ ਉਸ ਨੂੰ ਵੇਖ ਰਹੇ ਸੀ।

فَمَا ٱسۡتَطَٰعُواْ مِن قِيَامٖ وَمَا كَانُواْ مُنتَصِرِينَ

ਫੇਰ ਨਾ ਤਾਂ ਉਹਨਾਂ ਵਿਚ ਉੱਠਣ ਦੀ ਹਿੱਮਤ ਸੀ ਤੇ ਨਾ ਹੀ ਉਹ ਆਪਣਾ ਬਦਲਾ ਲੈ ਸਕਦੇ ਸੀ।

وَقَوۡمَ نُوحٖ مِّن قَبۡلُۖ إِنَّهُمۡ كَانُواْ قَوۡمٗا فَٰسِقِينَ

ਇਸ ਤੋਂ ਪਹਿਲਾਂ ਅਸੀਂ ਨੂਹ ਦੀ ਕੌਮ ਨੂੰ ਹਲਾਕ ਕੀਤਾ, ਬੇਸ਼ੱਕ ਉਹ ਲੋਕ ਨਾ-ਫ਼ਰਮਾਨ ਸਨ।

وَٱلسَّمَآءَ بَنَيۡنَٰهَا بِأَيۡيْدٖ وَإِنَّا لَمُوسِعُونَ

ਅਕਾਸ਼ ਨੂੰ ਅਸੀਂ ਆਪਣੇ ਹੱਥੀ ਬਣਾਇਆ, ਬੇਸ਼ੱਕ ਅਸੀਂ ਇਸ ਦੀ ਸਮਰਥਾ ਰੱਖਦੇ ਹਾਂ।

وَٱلۡأَرۡضَ فَرَشۡنَٰهَا فَنِعۡمَ ٱلۡمَٰهِدُونَ

ਅਸੀਂ ਧਰਤੀ ਨੂੰ (ਫ਼ਰਸ਼ ਵਾਂਗ) ਵਿਛਾਇਆ, ਅਸੀਂ ਕਿੰਨੇ ਵਧੀਆ ਵਿਛਾਉਣ ਵਾਲੇ ਹਾਂ।

وَمِن كُلِّ شَيۡءٍ خَلَقۡنَا زَوۡجَيۡنِ لَعَلَّكُمۡ تَذَكَّرُونَ

ਅਸੀਂ ਹਰ ਜੀਵ-ਜੰਤੂ ਦਾ ਜੋੜਾ ਪੈਦਾ ਕੀਤਾ ਤਾਂ ਜੋ ਤੁਸੀਂ ਨਸੀਹਤ ਪ੍ਰਾਪਤ ਕਰ ਸਕੋ।

فَفِرُّوٓاْ إِلَى ٱللَّهِۖ إِنِّي لَكُم مِّنۡهُ نَذِيرٞ مُّبِينٞ

ਸੋ ਤੁਸੀਂ ਅੱਲਾਹ ਵੱਲ ਨੱਸੋ, ਮੈਂ ਤੁਹਾਨੂੰ ਉਸ (ਅਜ਼ਾਬ) ਤੋਂ ਸਪਸ਼ਟ ਰੂਪ ਵਿਚ ਡਰਾਉਣ ਵਾਲਾ ਹਾਂ।[5]

[5] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3
ਸੋ ਤੁਸੀਂ ਅੱਲਾਹ ਵੱਲ ਨੱਸੋ, ਮੈਂ ਤੁਹਾਨੂੰ ਉਸ (ਅਜ਼ਾਬ) ਤੋਂ ਸਪਸ਼ਟ ਰੂਪ ਵਿਚ ਡਰਾਉਣ ਵਾਲਾ ਹਾਂ।[5]

وَلَا تَجۡعَلُواْ مَعَ ٱللَّهِ إِلَٰهًا ءَاخَرَۖ إِنِّي لَكُم مِّنۡهُ نَذِيرٞ مُّبِينٞ

ਤੁਸੀਂ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਇਸ਼ਟ ਨਾ ਬਣਾਓ, ਨਿਰਸੰਦੇਹ, ਮੈਂ ਤੁਹਾਨੂੰ ਇਸ ਤੋਂ ਸਪਸ਼ਟ ਰੂਪ ਵਿਚ ਡਰਾਉਣ ਵਾਲਾ ਹਾਂ।

كَذَٰلِكَ مَآ أَتَى ٱلَّذِينَ مِن قَبۡلِهِم مِّن رَّسُولٍ إِلَّا قَالُواْ سَاحِرٌ أَوۡ مَجۡنُونٌ

ਇਸੇ ਤਰ੍ਹਾਂ ਜਿਹੜੇ ਲੋਕ ਇਹਨਾਂ ਤੋਂ ਪਹਿਲਾਂ ਬੀਤ ਚੁੱਕੇ ਹਨ, ਉਹਨਾਂ ਕੋਲ ਜਿਹੜਾ ਵੀ ਰਸੂਲ ਆਇਆ ਤਾਂ ਉਹਨਾਂ ਨੇ ਬਸ ਇਹੋ ਆਖਿਆ ਕਿ ਇਹ ਤਾਂ ਜਾਦੂਗਰ ਹੈ ਜਾਂ ਕੋਈ ਸੁਦਾਈ ਹੈ।

أَتَوَاصَوۡاْ بِهِۦۚ بَلۡ هُمۡ قَوۡمٞ طَاغُونَ

ਕੀ ਉਹ ਇਕ ਦੂਜੇ ਨੂੰ ਇਹੋ ਗੱਲ ਦੱਸਦੇ ਆਏ ਹਨ ? ਨਹੀਂ ਸਗੋਂ ਉਹ ਤਾਂ ਸਾਰੇ ਬਾਗ਼ੀ ਹਨ।

فَتَوَلَّ عَنۡهُمۡ فَمَآ أَنتَ بِمَلُومٖ

(ਹੇ ਨਬੀ!) ਜੇ ਤੁਸੀਂ ਇਹਨਾਂ ਤੋਂ ਮੂੰਹ ਫੇਰ ਲਓ ਤਾਂ ਤੁਹਾਡੇ ਲਈ ਕੋਈ ਗੁਨਾਹ ਨਹੀਂ।

وَذَكِّرۡ فَإِنَّ ٱلذِّكۡرَىٰ تَنفَعُ ٱلۡمُؤۡمِنِينَ

ਸੋ ਤੁਸੀਂ ਨਸੀਹਤ ਕਰਦੇ ਰਹੋ ਕਿਉਂ ਜੋ ਨਸੀਹਤ ਕਰਨਾ ਈਮਾਨ ਵਾਲਿਆਂ ਲਈ ਲਾਹੇਵੰਦ ਹੈ।

وَمَا خَلَقۡتُ ٱلۡجِنَّ وَٱلۡإِنسَ إِلَّا لِيَعۡبُدُونِ

ਮੈਂਨੇ ਜਿੰਨਾਂ ਅਤੇ ਮਨੁੱਖਾਂ ਨੂੰ ਕੇਵਲ ਇਸ ਲਈ ਸਾਜਿਆ ਹੈ ਕਿ ਉਹ ਮੇਰੀ ਹੀ ਬੰਦਗੀ ਕਰਨ।

مَآ أُرِيدُ مِنۡهُم مِّن رِّزۡقٖ وَمَآ أُرِيدُ أَن يُطۡعِمُونِ

ਮੈਂ ਉਹਨਾਂ ਕੋਲੋਂ ਕੋਈ ਰੋਜ਼ੀ ਨਹੀਂ ਚਾਹੁੰਦਾ ਤੇ ਨਾ ਹੀ ਮੈਂ ਇਹ ਚਾਹੁੰਦਾ ਹਾਂ ਕਿ ਉਹ ਮੈਨੂੰ ਖਵਾਉਣ।

إِنَّ ٱللَّهَ هُوَ ٱلرَّزَّاقُ ذُو ٱلۡقُوَّةِ ٱلۡمَتِينُ

ਨਿਰਸੰਦੇਹ, ਅੱਲਾਹ ਤਾਂ ਆਪ ਹੀ ਰੋਜ਼ੀ ਦੇਣ ਵਾਲਾ ਹੈ, ਵੱਡਾ ਜ਼ੋਰਾਵਰ ਤੇ ਸ਼ਕਤੀਸ਼ਾਲੀ ਹੈ।

فَإِنَّ لِلَّذِينَ ظَلَمُواْ ذَنُوبٗا مِّثۡلَ ذَنُوبِ أَصۡحَٰبِهِمۡ فَلَا يَسۡتَعۡجِلُونِ

ਸੋ ਜਿਨ੍ਹਾਂ ਨੇ ਵਧੀਕੀਆਂ ਕੀਤੀਆਂ ਹਨ ਉਹਨਾਂ ਦੇ ਭਾਗਾਂ ਵਿਚ ਅਜ਼ਾਬ ਹੈ ਜਿਵੇਂ ਉਹਨਾਂ ਦੇ ਸਾਥੀਆਂ ਦੇ ਭਾਗਾਂ ਵਿਚ ਸੀ। ਇਸ ਲਈ ਇਹ ਲੋਕ ਮੈਂਥੋ (ਅਜ਼ਾਬ ਲਈ) ਕਾਹਲੀ ਨਾ ਪਾਉਣ।

فَوَيۡلٞ لِّلَّذِينَ كَفَرُواْ مِن يَوۡمِهِمُ ٱلَّذِي يُوعَدُونَ

ਅੰਤ ਇਨਕਾਰੀਆਂ ਲਈ ਬਰਬਾਦੀ ਹੈ, ਉਸ ਦਿਹਾੜੇ ਜਿਸ ਦਾ ਇਹਨਾਂ ਨਾਲ ਵਾਅਦਾ ਕੀਤਾ ਜਾ ਰਿਹਾ ਹੈ।[6]

[6] ਹਜ਼ਰਤ ਅਨਸ ਨਬੀ (ਸ:) ਤੋਂ ਰਿਵਾਇਤ ਕਰਦੇ ਹਨ ਕਿ ਅੱਲਾਹ ਉਨ੍ਹਾਂ ਨਰਕੀਆਂ ਤੋਂ ਪੱਛੇਗਾ ਜਿਨ੍ਹਾਂ ਨੂੰ ਸਭ ਤੋਂ ਘਟ ਸਜ਼ਾ ਦਿੱਤੀ ਜਾਵੇਗੀ ਕਿ ਜੇ ਤੁਹਾ` ਉਹ ਸਭ ਕੁਝ ਮਿਲੇ ਜਾਵੇ ਜੋ ਧਰਤੀ ਉੱਤੇ ਹੈ ਤਾਂ ਕੀ ਤੁਸੀਂ ਉਸ ਦੇ ਬਦਲੇ ਇਸ ਬਿਪਤਾ ਤੋਂ ਮੁਕਤੀ ਪਾਉਣਾ ਪਸੰਦ ਕਰੋਗੇ? ਉਹ ਆਖਣਗੇ ਕਿ ਹੇ ਅੱਲਾਹ! ਜ਼ਰੂਰ ਹੀ ਕਰਾਂਗੇ। ਅੱਲਾਹ ਆਖੇਗਾ ਕਿ ਜਦੋਂ ਤੁਸੀਂ ਆਦਮ ਦੀ ਪਿੱਠ ਵਿਚ ਸੀ ਤਾਂ ਮੈਨੇ ਤੁਹਾਥੋਂ ਇਸ ਤੋਂ ਬਹੁਤ ਹੀ ਘਟ ਮੰਗ ਕੀਤੀ ਸੀ। ਪਰ ਤੁਸੀਂ ਮੇਰੇ ਨਾਲ ਦੂਜਿਆਂ ਇਸ਼ਟਾਂ ਦੀ ਵੀ ਪੂਜਾ ਕਰਦੇ ਰਹੇ। ਸੋ ਹੁਣ ਤੁਸੀਂ ਨਰਕ ਦਾ ਵੀ ਸਵਾਦ ਲਵੋ। (ਸਹੀ ਬੁਖ਼ਾਰੀ, ਹਦੀਸ: 3334)

Footer Include