Header Include

الترجمة البنجابية - عارف حليم

ترجمها عارف حليم.

QR Code https://quran.islamcontent.com/66/punjabi_arif

تَبَارَكَ ٱلَّذِي نَزَّلَ ٱلۡفُرۡقَانَ عَلَىٰ عَبۡدِهِۦ لِيَكُونَ لِلۡعَٰلَمِينَ نَذِيرًا

ਉਹ ਜ਼ਾਤ ਬਹੁਤ ਹੀ ਬਰਕਤਾਂ ਵਾਲੀ ਹੈ ਜਿਸ ਨੇ ਆਪਣੇ ਬੰਦੇ (ਮੁਹੰਮਦ) ’ਤੇ ਫ਼ੁਰਕਾਨ (.ਕੁਰਆਨ) ਉਤਾਰਿਆ ਤਾਂ ਜੋ ਉਹ ਸਾਰੇ ਲੋਕਾਂ ਨੂੰ (ਕਿਆਮਤ ਦੇ ਅਜ਼ਾਬ ਤੋਂ) ਡਰਾਉਣ ਵਾਲਾ ਬਣੇ।

ٱلَّذِي لَهُۥ مُلۡكُ ٱلسَّمَٰوَٰتِ وَٱلۡأَرۡضِ وَلَمۡ يَتَّخِذۡ وَلَدٗا وَلَمۡ يَكُن لَّهُۥ شَرِيكٞ فِي ٱلۡمُلۡكِ وَخَلَقَ كُلَّ شَيۡءٖ فَقَدَّرَهُۥ تَقۡدِيرٗا

ਅਕਾਸ਼ਾਂ ਤੇ ਧਰਤੀ ਦੀ ਪਾਤਸ਼ਾਹੀ ਉਸੇ (ਅੱਲਾਹ) ਦੀ ਹੈ। ਨਾ ਹੀ ਉਹ (ਅੱਲਾਹ) ਆਪਣੇ ਲਈ ਕੋਈ ਪੁੱਤਰ ਰੱਖਦਾ ਹੈ ਅਤੇ ਨਾ ਹੀ ਪਾਤਸ਼ਾਹੀ ਵਿਚ ਉਸ ਦਾ ਕੋਈ ਭਾਈਵਾਲ ਹੈ। ਉਸ ਨੇ ਹਰੇਕ ਚੀਜ਼ ਨੂੰ ਪੈਦਾ ਕੀਤਾ ਤੇ ਫੇਰ ਇਕ ਨਿਯਤ ਸਮੇਂ ਲਈ ਉਹਨਾਂ ਦੀ ਤਕਦੀਰ ਬਣਾਈ।

وَٱتَّخَذُواْ مِن دُونِهِۦٓ ءَالِهَةٗ لَّا يَخۡلُقُونَ شَيۡـٔٗا وَهُمۡ يُخۡلَقُونَ وَلَا يَمۡلِكُونَ لِأَنفُسِهِمۡ ضَرّٗا وَلَا نَفۡعٗا وَلَا يَمۡلِكُونَ مَوۡتٗا وَلَا حَيَوٰةٗ وَلَا نُشُورٗا

ਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਨੂੰ ਛੱਡ ਹੋਰ ਜਿਹੜੇ ਇਸ਼ਟ ਬਣਾ ਰੱਖੇ ਹਨ ਉਹ (ਕਿਸੇ ਵੀ ਚੀਜ਼ ਦੀ ਸਿਰਜਣਾ) ਨਹੀਂ ਕਰ ਸਕਦੇ ਸਗੋਂ ਉਹ ਤਾਂ ਆਪ ਸਾਜੇ ਗਏ ਹਨ। ਇਹ ਤਾਂ ਆਪ ਆਪਣੇ ਲਈ ਕਿਸੇ ਨਫ਼ਾ-ਨੁਕਸਾਨ ਕਰਨ ਦਾ ਅਧਿਕਾਰ ਨਹੀਂ ਰੱਖਦੇ ਅਤੇ ਨਾ ਹੀ ਜੀਵਨ ਤੇ ਮੌਤ ਦਾ, ਅਤੇ ਨਾ ਹੀ ਮੁੜ ਜੀ ਉਠਣਾ ਉਹਨਾਂ ਦੇ ਵੱਸ ਵਿਚ ਹੈ।

وَقَالَ ٱلَّذِينَ كَفَرُوٓاْ إِنۡ هَٰذَآ إِلَّآ إِفۡكٌ ٱفۡتَرَىٰهُ وَأَعَانَهُۥ عَلَيۡهِ قَوۡمٌ ءَاخَرُونَۖ فَقَدۡ جَآءُو ظُلۡمٗا وَزُورٗا

ਅਤੇ ਕਾਫ਼ਿਰ ਨੇ ਕਿਹਾ ਕਿ ਇਹ (.ਕੁਰਆਨ) ਤਾਂ ਨਿਰਾ ਝੂਠ ਹੈ ਜਿਸ ਨੂੰ ਇਸ (ਮੁਹੰਮਦ) ਨੇ ਆਪ ਹੀ ਘੜ੍ਹ ਲਿਆ ਹੈ ਜਿਸ ਦੇ (ਘੜ੍ਹਣ) ਵਿਚ ਹੋਰਾਂ ਨੇ ਵੀ ਇਸ ਦੀ ਮਦਦ ਕੀਤੀ ਹੈ। ਹੇ ਨਬੀ! (ਇਹ ਕਹਿ ਕੇ) ਉਹਨਾਂ ਨੇ ਬਹੁਤ ਹੀ ਵੱਡੇ ਜ਼ੁਲਮ ਅਤੇ ਝੂਠ ਦਾ ਅਪਰਾਧ ਕੀਤਾ ਹੈ।

وَقَالُوٓاْ أَسَٰطِيرُ ٱلۡأَوَّلِينَ ٱكۡتَتَبَهَا فَهِيَ تُمۡلَىٰ عَلَيۡهِ بُكۡرَةٗ وَأَصِيلٗا

(ਉਹਨਾਂ ਨੇ) ਇਹ ਵੀ ਕਿਹਾ ਕਿ ਇਹ ਤਾਂ ਪਿਛਲੇ ਲੋਕਾਂ ਦੇ ਕਿੱਸੇ ਹਨ, ਜਿਨ੍ਹਾਂ ਨੂੰ ਉਸ ਨੇ ਆਪਣੇ ਲਈ ਲਿਖਵਾਏ ਹਨ। ਬਸ ਉਹੀਓ ਸਵੇਰੇ-ਸ਼ਾਮ ਉਸ ਦੇ ਸਾਹਮਣੇ ਪੜ੍ਹੇ ਜਾਂਦੇ ਹਨ।

قُلۡ أَنزَلَهُ ٱلَّذِي يَعۡلَمُ ٱلسِّرَّ فِي ٱلسَّمَٰوَٰتِ وَٱلۡأَرۡضِۚ إِنَّهُۥ كَانَ غَفُورٗا رَّحِيمٗا

(ਹੇ ਨਬੀ!) ਆਖ ਦਿਓ ਕਿ ਇਸ (.ਕੁਰਆਨ) ਨੂੰ ਤਾਂ ਉਸ ਨੇ ਉਤਾਰਿਆ ਹੈ ਜਿਹੜਾ ਅਕਾਸ਼ ਤੇ ਧਰਤੀ ਦੀਆਂ ਗੁਪਤ ਗੱਲਾਂ ਨੂੰ ਜਾਣਦਾ ਹੈ। ਬੇਸ਼ੱਕ ਉਹ ਵੱਡਾ ਬਖ਼ਸ਼ਣਹਾਰ ਤੇ ਰਹਿਮ ਫ਼ਰਮਾਉਣ ਵਾਲਾ ਹੈ।

وَقَالُواْ مَالِ هَٰذَا ٱلرَّسُولِ يَأۡكُلُ ٱلطَّعَامَ وَيَمۡشِي فِي ٱلۡأَسۡوَاقِ لَوۡلَآ أُنزِلَ إِلَيۡهِ مَلَكٞ فَيَكُونَ مَعَهُۥ نَذِيرًا

ਉਹਨਾਂ (ਕਾਫ਼ਿਰਾਂ) ਨੇ ਕਿਹਾ ਕਿ ਇਹ ਕਿਹੋ ਜਿਹਾ ਰਸੂਲ ਹੈ ਜਿਹੜਾ ਭੋਜਨ ਵੀ ਕਰਦਾ ਹੈ ਅਤੇ ਬਜ਼ਾਰਾਂ ਵਿਚ ਤੁਰਦਾ ਫਿਰਦਾ ਵੀ ਹੈ ? ਇਸ ਦੇ ਸੰਗ ਕੋਈ ਫ਼ਰਿਸ਼ਤਾ ਕਿਉਂ ਨਹੀਂ ਭੇਜਿਆ ਗਿਆ ਕਿ ਉਹ ਵੀ ਇਸ ਦਾ ਸਾਥੀ ਬਣ ਕੇ (ਇਨਕਾਰੀਆਂ ਅਤੇ ਸਰਕਸ਼ਾਂ ਨੂੰ) ਡਰਾਉਂਦਾ।

أَوۡ يُلۡقَىٰٓ إِلَيۡهِ كَنزٌ أَوۡ تَكُونُ لَهُۥ جَنَّةٞ يَأۡكُلُ مِنۡهَاۚ وَقَالَ ٱلظَّٰلِمُونَ إِن تَتَّبِعُونَ إِلَّا رَجُلٗا مَّسۡحُورًا

ਜਾਂ ਇਸ ਲਈ ਕੋਈ ਖ਼ਜ਼ਾਨਾ ਹੀ ਉਤਾਰਿਆ ਹੁੰਦਾ ਜਾਂ ਇਸ ਦਾ ਕੋਈ ਬਾਗ਼ ਹੀ ਹੁੰਦਾ ਜਿਸ ਵਿੱਚੋਂ ਇਹ (ਫਲ) ਖਾਂਦਾ। ਉਹਨਾਂ ਜ਼ਾਲਮਾਂ ਨੇ (ਈਮਾਨ ਲਿਆਉਣ ਵਾਲਿਆਂ ਨੂੰ ਕਿਹਾ) ਕਿ ਤੁਸੀਂ ਅਜਿਹੇ ਆਦਮੀ ਦੇ ਪਿੱਛੇ ਲੱਗ ਟੁਰੇ ਹੋ ਜਿਸ ’ਤੇ ਜਾਦੂ ਕੀਤਾ ਹੋਇਆ ਹੈ।

ٱنظُرۡ كَيۡفَ ضَرَبُواْ لَكَ ٱلۡأَمۡثَٰلَ فَضَلُّواْ فَلَا يَسۡتَطِيعُونَ سَبِيلٗا

(ਹੇ ਮੁਹੰਮਦ ਸ:!) ਵੇਖੋ ਤਾਂ ਸਹਿ ਕਿ ਇਹ (ਕਾਫ਼ਿਰ) ਲੋਕ ਤੁਹਾਡੇ ਪ੍ਰਤੀ ਕਿਹੋ ਜਹੀਆਂ ਗੱਲਾਂ ਬਣਾ ਰਹੇ ਹਨ। ਉਹ ਕੁਰਾਹੇ ਪਏ ਹੋਏ ਹੋ, ਹੁਣ ਉਹ ਕਿਸੇ ਤਰ੍ਹਾਂ ਵੀ ਸਿੱਧੇ ਰਾਹ ਨਹੀਂ ਆ ਸਕਦੇ।

تَبَارَكَ ٱلَّذِيٓ إِن شَآءَ جَعَلَ لَكَ خَيۡرٗا مِّن ذَٰلِكَ جَنَّٰتٖ تَجۡرِي مِن تَحۡتِهَا ٱلۡأَنۡهَٰرُ وَيَجۡعَل لَّكَ قُصُورَۢا

ਉਹ (ਅੱਲਾਹ) ਦੀ ਜ਼ਾਤ ਵੱਡੀਆਂ ਬਰਕਤਾਂ ਵਾਲੀ ਹੈ। ਜੇ ਉਹ ਚਾਹਵੇ ਤਾਂ ਤੁਹਾਡੇ ਲਈ ਇਹਨਾਂ ਤੋਂ ਵਧੀਆ ਚੀਜ਼ਾਂ ਬਣਾ ਦੇਵੇ ਭਾਵ ਅਜਿਹੇ ਬਾਗ਼ ਬਣਾ ਦੇਵੇ ਜਿਨ੍ਹਾਂ ਦੇ ਹੇਠ ਨਹਿਰਾਂ ਵਗ ਰਹੀਆਂ ਹੋਣ ਅਤੇ ਤੁਹਾਨੂੰ ਕਈ ਮਹਿਲ ਵੀ ਦੇ ਦੇਵੇ।

بَلۡ كَذَّبُواْ بِٱلسَّاعَةِۖ وَأَعۡتَدۡنَا لِمَن كَذَّبَ بِٱلسَّاعَةِ سَعِيرًا

ਪਰ ਉਹਨਾਂ ਨੇ ਕਿਆਮਤ ਨੂੰ ਝੁਠਲਾਇਆ ਹੈ ਅਤੇ ਅਸੀਂ ਉਸ ਵਿਅਕਤੀ ਲਈ, ਜਿਹੜਾ ਕਿਆਮਤ ਨੂੰ ਝੁਠਲਾਏ, ਭੜਕਦੀ ਹੋਈ ਅੱਗ ਤਿਆਰ ਕੀਤੀ ਹੋਈ ਹੈ।

إِذَا رَأَتۡهُم مِّن مَّكَانِۭ بَعِيدٖ سَمِعُواْ لَهَا تَغَيُّظٗا وَزَفِيرٗا

ਜਦੋਂ ਉਹ (ਨਰਕ ਦੀ ਅੱਗ) ਉਹਨਾਂ (ਇਨਕਾਰੀਆਂ) ਨੂੰ ਦੂਰ ਤੋਂ ਵੇਖੇਗੀ ਤਾਂ ਇਹ ਲੋਕੀ ਉਸ (ਅੱਗ) ਦੀਆਂ ਗੁੱਸੇ ਭਰੀਆਂ ਤੇ ਜੋਸ਼ ਮਾਰਦੀਆਂ ਆਵਾਜ਼ਾਂ ਸੁਣ ਲੈਣਗੇ।

وَإِذَآ أُلۡقُواْ مِنۡهَا مَكَانٗا ضَيِّقٗا مُّقَرَّنِينَ دَعَوۡاْ هُنَالِكَ ثُبُورٗا

ਜਦੋਂ ਉਹ ਜ਼ੰਜੀਰਾਂ ਨਾਲ ਕਸੇ ਹੋਏ ਉਸ (ਨਰਕ) ਦੀ ਕਿਸੇ ਭੀੜੀ ਥਾਂ ਵਿਚ ਸੁੱਟੇ ਜਾਣਗੇ ਤਾਂ ਉੱਥੇ ਆਪਣੀ ਮੌਤ ਨੂੰ ਹੀ ਹਾਂਕਾਂ ਮਾਰਣਗੇ।

لَّا تَدۡعُواْ ٱلۡيَوۡمَ ثُبُورٗا وَٰحِدٗا وَٱدۡعُواْ ثُبُورٗا كَثِيرٗا

(ਉਹਨਾਂ ਕਾਫ਼ਿਰਾਂ ਨੂੰ ਕਿਹਾ ਜਾਵੇਗਾ) ਕਿ ਅੱਜ ਇਕ ਮੌਤ ਨਾ ਬੁਲਾਓ ਸਗੋਂ ਕਈ ਸਾਰੀਆਂ ਮੌਤਾਂ ਨੂੰ ਪੁਕਾਰੋ।

قُلۡ أَذَٰلِكَ خَيۡرٌ أَمۡ جَنَّةُ ٱلۡخُلۡدِ ٱلَّتِي وُعِدَ ٱلۡمُتَّقُونَۚ كَانَتۡ لَهُمۡ جَزَآءٗ وَمَصِيرٗا

(ਹੇ ਨਬੀ!) ਤੁਸੀਂ (ਉਹਨਾਂ ਕਾਫ਼ਿਰਾਂ ਤੋਂ) ਪੁੱਛੋ ਕਿ ਕੀ ਇਹ (ਨਰਕ) ਵਧੀਆ ਹੈ ਜਾਂ ਉਹ ਸਦਾ ਰਹਿਣ ਵਾਲੀ ਜੰਨਤ ਜਿਸ ਦਾ ਵਾਅਦਾ ਪਰਹੇਜ਼ਗਾਰਾਂ (ਨੇਕ ਲੋਕਾਂ) ਨੂੰ ਦਿੱਤਾ ਗਿਆ ਹੈ? ਉਹ ਉਹਨਾਂ ਦੇ ਨੇਕ ਕੰਮਾਂ ਦਾ ਬਦਲਾ ਹੋਵੇਗਾ ਅਤੇ ਉਹਨਾਂ ਦੇ ਰਹਿਣ ਦਾ ਅਸਲੀ ਟਿਕਾਣਾ ਹੈ।

لَّهُمۡ فِيهَا مَا يَشَآءُونَ خَٰلِدِينَۚ كَانَ عَلَىٰ رَبِّكَ وَعۡدٗا مَّسۡـُٔولٗا

ਇਸ (ਜੰਨਤ ਵਿਚ) ਉਹਨਾਂ ਲਈ ਉਹੀਓ ਹੋਵੇਗਾ ਜਿਸ ਦੀ ਇਹ (ਨੇਕ ਲੋਕ) ਇੱਛਾ ਕਰਨਗੇ। ਉੱਥੇ ਉਹ ਸਦਾ ਰਹਿਣਗੇ। ਇਹ ਤੁਹਾਡੇ ਰੱਬ ਜ਼ਿੰਮੇ ਉਹ ਵਾਅਦਾ ਹੈ ਜਿਹੜਾ ਪੂਰਾ ਹੋਕੇ ਰਹਿਣਾ ਹੈ।

وَيَوۡمَ يَحۡشُرُهُمۡ وَمَا يَعۡبُدُونَ مِن دُونِ ٱللَّهِ فَيَقُولُ ءَأَنتُمۡ أَضۡلَلۡتُمۡ عِبَادِي هَٰٓؤُلَآءِ أَمۡ هُمۡ ضَلُّواْ ٱلسَّبِيلَ

ਜਿਸ ਦਿਨ ਅੱਲਾਹ ਉਹਨਾਂ (ਮੁਸ਼ਰਿਕਾਂ) ਨੂੰ ਅਤੇ ਉਹਨਾਂ ਇਸ਼ਟਾਂ ਨੂੰ, ਜਿਨ੍ਹਾਂ ਨੂੰ ਉਹ ਅੱਲਾਹ ਨੂੰ ਛੱਡ ਕੇ ਪੂਜਦੇ ਸੀ ਉਹਨਾਂ ਸਭ ਨੂੰ ਇਕੱਠਾ ਕਰੇਗਾ ਅਤੇ (ਇਹਨਾਂ ਤੋਂ) ਪੁੱਛੇਗਾ, ਕੀ ਮੇਰੇ ਇਨ੍ਹਾਂ ਬੰਦਿਆਂ ਨੂੰ ਤੁਸੀਂ ਕੁਰਾਹੇ ਪਾਇਆ ਸੀ ਜਾਂ ਇਹ ਆਪ ਹੀ ਕੁਰਾਹੇ ਪਏ ਗਏ ਸੀ?

قَالُواْ سُبۡحَٰنَكَ مَا كَانَ يَنۢبَغِي لَنَآ أَن نَّتَّخِذَ مِن دُونِكَ مِنۡ أَوۡلِيَآءَ وَلَٰكِن مَّتَّعۡتَهُمۡ وَءَابَآءَهُمۡ حَتَّىٰ نَسُواْ ٱلذِّكۡرَ وَكَانُواْ قَوۡمَۢا بُورٗا

ਉਹ (ਇਸ਼ਟ) ਉੱਤਰ ਦੇਣਗੇ ਕਿ ਤੇਰੀ ਜ਼ਾਤ ਪਾਕ ਹੈ, ਸਾਡੀ ਇਹ ਮਜਾਲ ਨਹੀਂ ਸੀ ਕਿ ਅਸੀਂ ਤੇਥੋਂ ਛੁੱਟ ਹੋਰਾਂ ਨੂੰ ਆਪਣਾ (ਕਾਰਜ ਸਾਧਕ) ਬਣਾਉਂਦੇ। ਅਸਲ ਗੱਲ ਇਹ ਹੈ ਕਿ ਤੂੰ ਉਹਨਾਂ ਨੂੰ ਅਤੇ ਉਹਨਾਂ ਦੇ ਪਿਓ ਦਾਦਿਆਂ ਨੂੰ ਹਰ ਪ੍ਰਕਾਰ ਦੀ ਜੀਵਨ ਸਮੱਗਰੀ ਬਖ਼ਸ਼ੀ, ਪਰ ਉਹ ਤੇਰੀਆਂ ਨਸੀਹਤਾਂ ਨੂੰ ਭੁਲਾ ਬੈਠੇ, ਫੇਰ ਤਾਂ ਉਹਨਾਂ ਲੋਕਾਂ ਨੇ ਬਰਬਾਦ ਹੋਣਾ ਹੀ ਸੀ।

فَقَدۡ كَذَّبُوكُم بِمَا تَقُولُونَ فَمَا تَسۡتَطِيعُونَ صَرۡفٗا وَلَا نَصۡرٗاۚ وَمَن يَظۡلِم مِّنكُمۡ نُذِقۡهُ عَذَابٗا كَبِيرٗا

(ਅੱਲਾਹ ਕਾਫ਼ਿਰਾਂ ਨੂੰ ਆਖੇਗਾ ਕਿ) ਉਹਨਾਂ (ਇਸ਼ਟਾਂ) ਨੇ ਤਾਂ ਤੁਹਾਡੀਆਂ ਸਾਰੀਆਂ ਗੱਲਾਂ ਦੀ ਨਿਖੇਦੀ ਕੀਤੀ ਹੈ। ਹੁਣ ਨਾ ਤਾਂ ਤੁਸੀਂ ਅਜ਼ਾਬ ਨੂੰ ਟਾਲ ਸਕਦੇ ਹੋ ਅਤੇ ਨਾ ਹੀ (ਕਿਸੇ ਤੋਂ) ਕੋਈ ਮਦਦ ਲੈ ਸਕਦੇ ਹੋ। ਤੁਹਾਡੇ (ਕਾਫ਼ਿਰਾਂ) ਵਿੱਚੋਂ ਜਿਹੜਾ ਵੀ ਜ਼ੁਲਮ (ਸ਼ਿਰਕ) ਕਰੇਗਾ ਹੈ ਅਸੀਂ ਉਸ ਨੂੰ ਕਰੜਾ ਅਜ਼ਾਬ ਦੇਵਾਂਗੇ।[1]

[1] ਇਸ ਆਇਤ ਤੋਂ ਪਤਾ ਲੱਗਦਾ ਹੈ ਕਿ ਇਕ ਅੱਲਾਹ ਤੋਂ ਛੁੱਟ ਹੋਰ ਕਿਸੇ ਦੀ ਇਬਾਦਤ ਜਾਇਜ਼ ਨਹੀਂ, ਜਿਹੜੇ ਕਿਸੇ ਹੋਰ ਦੀ ਇਬਾਦਤ ਕਰੇਗਾ ਤਾਂ ਉਹ ਅੱਲਾਹ ਦੇ ਅਜ਼ਾਬ ਦਾ ਹੱਕਦਾਰ ਹੋਵੇਗਾ ਨਹੀਂ ਤਾਂ ਅੱਲਾਹ ਇੰਨਾ ਮਿਹਰਬਾਨ ਹੈ ਕਿ ਉਹ ਆਪਣੇ ਬੰਦਿਆਂ ਨੂੰ ਅਜ਼ਾਬ ਦੇਣਾ ਪਸੰਦ ਹੀ ਨਹੀਂ ਕਰਦਾ। ਇਕ ਹਦੀਸ ਵਿਚ ਹੈ ਕਿ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ “ਹੇ ਮਆਜ਼! ਕੀ ਤੂੰ ਜਾਣਦਾ ਹੈ ਕਿ ਅੱਲਾਹ ਦਾ ਬੰਦਿਆਂ ਉੱਤੇ ਕੀ ਹੱਕ ਹੈ ? ਮਆਜ਼ ਨੇ ਕਿਹਾ ਕਿ ਅੱਲਾਹ ਅਤੇ ਉਸ ਦਾ ਰਸੂਲ ਵੱਧ ਜਾਣਦਾ ਹੈ” ਆਪ (ਸ:) ਨੇ ਫ਼ਰਮਾਇਆ ਕਿ ਉਹ ਹੱਕ ਇਹ ਹੈ ਕਿ ਉਹ ਉਸ ਦੀ ਇਬਾਦਤ ਕਰਨ ਅਤੇ ਉਸ ਦੇ ਨਾਲ ਕਿਸੇ ਹੋਰ ਨੂੰ ਸ਼ਰੀਕ ਨਾ ਬਣਾਉਣ। ਫੇਰ ਆਪ (ਸ:) ਨੇ ਫ਼ਰਮਾਇਆ ਕੀ ਤੂੰ ਜਾਣਦਾ ਹੈ ਕਿ ਬੰਦਿਆਂ ਦਾ ਅੱਲਾਹ ਉੱਤੇ ਕੀ ਹੱਕ ਹੈ? ਹਜ਼ਰਤ ਮਆਜ਼ ਰ:ਅ ਨੇ ਬੇਨਤੀ ਕੀਤੀ ਕਿ ਅੱਲਾਹ ਅਤੇ ਉਸ ਦਾ ਰਸੂਲ ਹੀ ਵੱਧ ਜਾਣਦੇ ਹਨ “ਨਬੀ ਕਰੀਮ (ਸ:) ਨੇ ਫ਼ਰਮਾਇਆ, ਉਹ ਇਹ ਹੈ ਕਿ ਉਹਨਾਂ ਬੰਦਿਆਂ ਨੂੰ ਅਜ਼ਾਬ ਨਾ ਦੇਵੇ। (ਸਹੀ ਬੁਖ਼ਾਰੀ, ਹਦੀਸ: 7373)
(ਅੱਲਾਹ ਕਾਫ਼ਿਰਾਂ ਨੂੰ ਆਖੇਗਾ ਕਿ) ਉਹਨਾਂ (ਇਸ਼ਟਾਂ) ਨੇ ਤਾਂ ਤੁਹਾਡੀਆਂ ਸਾਰੀਆਂ ਗੱਲਾਂ ਦੀ ਨਿਖੇਦੀ ਕੀਤੀ ਹੈ। ਹੁਣ ਨਾ ਤਾਂ ਤੁਸੀਂ ਅਜ਼ਾਬ ਨੂੰ ਟਾਲ ਸਕਦੇ ਹੋ ਅਤੇ ਨਾ ਹੀ (ਕਿਸੇ ਤੋਂ) ਕੋਈ ਮਦਦ ਲੈ ਸਕਦੇ ਹੋ। ਤੁਹਾਡੇ (ਕਾਫ਼ਿਰਾਂ) ਵਿੱਚੋਂ ਜਿਹੜਾ ਵੀ ਜ਼ੁਲਮ (ਸ਼ਿਰਕ) ਕਰੇਗਾ ਹੈ ਅਸੀਂ ਉਸ ਨੂੰ ਕਰੜਾ ਅਜ਼ਾਬ ਦੇਵਾਂਗੇ।[1]

وَمَآ أَرۡسَلۡنَا قَبۡلَكَ مِنَ ٱلۡمُرۡسَلِينَ إِلَّآ إِنَّهُمۡ لَيَأۡكُلُونَ ٱلطَّعَامَ وَيَمۡشُونَ فِي ٱلۡأَسۡوَاقِۗ وَجَعَلۡنَا بَعۡضَكُمۡ لِبَعۡضٖ فِتۡنَةً أَتَصۡبِرُونَۗ وَكَانَ رَبُّكَ بَصِيرٗا

(ਹੇ ਨਬੀ!) ਅਸੀਂ ਤੁਹਾਥੋਂ ਪਹਿਲਾਂ ਜਿੰਨੇ ਵੀ ਪੈਗ਼ੰਬਰ ਭੇਜੇ ਸਨ, ਉਹ ਵੀ ਸਾਰੇ ਦੇ ਸਾਰੇ ਭੋਜਨ ਕਰਦੇ ਸਨ ਅਤੇ ਬਜ਼ਾਰਾਂ ਵਿਚ ਤੁਰਦੇ-ਫਿਰਦੇ ਸਨ ਅਤੇ ਅਸੀਂ ਤੁਹਾਨੂੰ ਇਕ ਦੂਜੇ ਲਈ ਪਰਖਣ ਦਾ ਸਾਧਨ ਬਣਾਇਆ ਹੈ। ਕੀ ਤੁਸੀਂ (ਉਹਨਾਂ ਕਾਫ਼ਿਰਾਂ ਦੀਆਂ ਕਰਤੂਤਾਂ ’ਤੇ) ਧੀਰਜ ਤੋਂ ਕੰਮ ਲਵੋਂਗੇ ? (ਹੇ ਨਬੀ! ਤੇਰਾ ਰੱਬ ਸਭ ਕੁੱਝ ਵੇਖਦਾ ਹੈ)।

۞ وَقَالَ ٱلَّذِينَ لَا يَرۡجُونَ لِقَآءَنَا لَوۡلَآ أُنزِلَ عَلَيۡنَا ٱلۡمَلَٰٓئِكَةُ أَوۡ نَرَىٰ رَبَّنَاۗ لَقَدِ ٱسۡتَكۡبَرُواْ فِيٓ أَنفُسِهِمۡ وَعَتَوۡ عُتُوّٗا كَبِيرٗا

ਜਿਹੜੇ ਲੋਕ ਸਾਡੇ ਨਾਲ (ਭਾਵ ਰੱਬ ਨਾਲ) ਮਿਲਣ ਦੀ ਆਸ ਨਹੀਂ ਰੱਖਦੇ ਉਹ ਆਖਦੇ ਹਨ ਕਿ ਸਾਡੇ ਲਈ ਫ਼ਰਿਸ਼ਤੇ ਕਿਉਂ ਨਹੀਂ ਉਤਾਰੇ ਜਾਂ ਅਸੀਂ ਆਪਣੇ ਰੱਬ ਨੂੰ (ਅੱਖੀਂ) ਵੇਖ ਲੈਂਦੇ (ਫੇਰ ਈਮਾਨ ਲੈ ਆਉਂਦੇ)। ਉਹਨਾਂ ਲੋਕਾਂ ਨੇ ਆਪਣੇ ਆਪ ਨੂੰ ਬਹੁਤ ਵੱਡਾ ਸਮਝ ਰੱਖਿਆ ਹੈ ਅਤੇ ਇਸੇ ਕਾਰਨ ਉਹ ਸਰਕਸ਼ੀ ਵੀ ਕਰਦੇ ਹਨ।

يَوۡمَ يَرَوۡنَ ٱلۡمَلَٰٓئِكَةَ لَا بُشۡرَىٰ يَوۡمَئِذٖ لِّلۡمُجۡرِمِينَ وَيَقُولُونَ حِجۡرٗا مَّحۡجُورٗا

ਜਿਸ ਦਿਨ ਇਹ ਲੋਕ ਫ਼ਰਿਸ਼ਤਿਆਂ ਨੂੰ ਵੇਖ ਲੈਣਗੇ ਉਸ ਦਿਨ ਉਹਨਾਂ ਪਾਪੀਆਂ ਲਈ ਕੋਈ ਖ਼ੁਸ਼ੀ ਵਾਲੀ ਗੱਲ ਨਹੀਂ ਹੋਵੇਗੀ। ਅਤੇ ਉਹ (ਫ਼ਰਿਸ਼ਤੇ) ਆਖਣਗੇ ਕਿ ਤੁਹਾਡੇ ਲਈ ਜੰਨਤ ਹਰਾਮ ਕਰ ਦਿੱਤੀ ਗਈ ਹੈ।

وَقَدِمۡنَآ إِلَىٰ مَا عَمِلُواْ مِنۡ عَمَلٖ فَجَعَلۡنَٰهُ هَبَآءٗ مَّنثُورًا

ਅਤੇ ਉਹਨਾਂ (ਪਾਪੀਆਂ) ਨੇ ਜਿਹੜੇ ਵੀ (ਵੇਖਣ ਵਿਚ ਨੇਕ) ਅਮਲ ਕੀਤੇ ਹੋਣਗੇ ਜਦੋਂ ਅਸੀਂ ਉਹਨਾਂ ਵੱਲ ਧਿਆਨ ਦਿਆਂਗੇ ਤਾਂ ਉਹਨਾਂ ਨੂੰ ਧੂੜ ਵਾਂਗ ਉਡਾ ਦਿਆਂਗੇ।

أَصۡحَٰبُ ٱلۡجَنَّةِ يَوۡمَئِذٍ خَيۡرٞ مُّسۡتَقَرّٗا وَأَحۡسَنُ مَقِيلٗا

ਉਸ (ਕਿਆਮਤ) ਦਿਹਾੜੇ ਜੰਨਤੀਆਂ ਲਈ ਠਹਿਰਨ ਦੀ ਵਧੀਆ ਥਾਂ ਹੋਵੇਗੀ ਅਤੇ ਵਧੀਆ ਆਰਾਮਗਾਹ ਵਿਚ ਹੋਣਗੇ।

وَيَوۡمَ تَشَقَّقُ ٱلسَّمَآءُ بِٱلۡغَمَٰمِ وَنُزِّلَ ٱلۡمَلَٰٓئِكَةُ تَنزِيلًا

ਜਿਸ ਦਿਨ ਅਕਾਸ਼ ਬੱਦਲਾਂ ਸਮੇਤ ਫੱਟ ਜਾਵੇਗਾ ਅਤੇ ਫ਼ਰਿਸ਼ਤਿਆਂ ਦੀਆਂ ਡਾਰਾਂ ਦੀਆਂ ਡਾਰਾਂ (ਧਰਤੀ ’ਤੇ) ਉਤਾਰੀਆਂ ਜਾਣਗੀਆਂ।

ٱلۡمُلۡكُ يَوۡمَئِذٍ ٱلۡحَقُّ لِلرَّحۡمَٰنِۚ وَكَانَ يَوۡمًا عَلَى ٱلۡكَٰفِرِينَ عَسِيرٗا

ਉਸ ਦਿਨ ਸੱਚੀ ਪਾਤਸ਼ਾਹੀ ਕੇਵਲ ਰਹਿਮਾਨ ਦੀ ਹੀ ਹੋਵੇਗੀ ਅਤੇ ਉਹ ਦਿਨ ਕਾਫ਼ਿਰਾਂ ਲਈ ਬਹੁਤ ਭਾਰੀ ਹੋਵੇਗਾ।

وَيَوۡمَ يَعَضُّ ٱلظَّالِمُ عَلَىٰ يَدَيۡهِ يَقُولُ يَٰلَيۡتَنِي ٱتَّخَذۡتُ مَعَ ٱلرَّسُولِ سَبِيلٗا

ਉਸ ਦਿਨ ਹਰ ਜ਼ਾਲਮ ਵਿਅਕਤੀ ਆਪਣੇ ਹੱਥਾਂ ਨੂੰ ਭਾਵ ਉਂਗਲਾਂ ਨੂੰ ਦੰਦੀ ਵੱਡੇਗਾ ਅਤੇ ਆਖੇਗਾ ਕਿ ਕਾਸ਼! ਰਸੂਲ ਦੇ ਨਾਲ ਮੈਂ ਵੀ (ਦੀਨ ਦੀ ਸਿੱਧੀ) ਰਾਹ ਫੜੀ ਹੁੰਦੀ।[2]

[2] ਇਸ ਤੋਂ ਪਤਾ ਲੱਗਦਾ ਹੈ ਕਿ ਮੁਹੰਮਦ (ਸ:) ਦੀ ਰਸਾਲਤ ’ਤੇ ਈਮਾਨ ਰੱਖਣਾ ਜ਼ਰੂਰੀ ਹੈ, ਜਿਵੇਂ ਹਦੀਸ ਵਿਚ ਵੀ ਹੈ ਕਿ ਮੁਹੰਮਦ (ਸ:) ਦੀ ਰਸਾਲਤ ਉੱਤੇ ਈਮਾਨ ਨਾ ਲਿਆਉਣ ਵਾਲਾ ਨਰਕੀ ਹੈ। (ਸਹੀ ਮੁਸਲਿਮ, ਹਦੀਸ: 153)
ਉਸ ਦਿਨ ਹਰ ਜ਼ਾਲਮ ਵਿਅਕਤੀ ਆਪਣੇ ਹੱਥਾਂ ਨੂੰ ਭਾਵ ਉਂਗਲਾਂ ਨੂੰ ਦੰਦੀ ਵੱਡੇਗਾ ਅਤੇ ਆਖੇਗਾ ਕਿ ਕਾਸ਼! ਰਸੂਲ ਦੇ ਨਾਲ ਮੈਂ ਵੀ (ਦੀਨ ਦੀ ਸਿੱਧੀ) ਰਾਹ ਫੜੀ ਹੁੰਦੀ।[2]

يَٰوَيۡلَتَىٰ لَيۡتَنِي لَمۡ أَتَّخِذۡ فُلَانًا خَلِيلٗا

ਹਾਏ ਮੇਰੇ ਮਾੜੇ ਭਾਗ! ਕਾਸ਼! ਮੈਂ ਫਲਾਣੇ ਨੂੰ ਆਪਣਾ ਮਿੱਤਰ ਨਾ ਬਣਾਉਂਦਾ।

لَّقَدۡ أَضَلَّنِي عَنِ ٱلذِّكۡرِ بَعۡدَ إِذۡ جَآءَنِيۗ وَكَانَ ٱلشَّيۡطَٰنُ لِلۡإِنسَٰنِ خَذُولٗا

ਬੇਸ਼ੱਕ ਉਸ (ਮਿੱਤਰ) ਨੇ ਹੀ ਮੈਨੂੰ ਗੁਮਰਾਹੀ ਵਿਚ ਪਾਈਆਂ ਸੀ ਜਦ ਕਿ ਜ਼ਿਕਰ (.ਕੁਰਆਨ) ਮੇਰੇ ਕੋਲ ਆ ਚੁੱਕਾ ਸੀ। ਸ਼ੈਤਾਨ ਤਾਂ ਮਨੁੱਖ ਨੂੰ ਬਿਪਤਾ ਵਿਚ ਫਸਾ ਕੇ ਬੇ-ਸਹਾਰਾ ਛੱਡ ਦੇਣ ਵਾਲਾ ਹੈ।

وَقَالَ ٱلرَّسُولُ يَٰرَبِّ إِنَّ قَوۡمِي ٱتَّخَذُواْ هَٰذَا ٱلۡقُرۡءَانَ مَهۡجُورٗا

ਅਤੇ ਰਸੂਲ (ਕਿਆਮਤ ਦਿਹਾੜੇ) ਆਖੇਗਾ ਕਿ ਹੇ ਮੇਰੇ ਮਾਲਿਕ! ਮੇਰੀ ਕੌਮ ਨੇ ਇਸ .ਕੁਰਆਨ ਨੂੰ ਪਿੱਠ ਪਿੱਛੇ ਸੁੱਟ ਰੱਖਿਆ ਸੀ।

وَكَذَٰلِكَ جَعَلۡنَا لِكُلِّ نَبِيٍّ عَدُوّٗا مِّنَ ٱلۡمُجۡرِمِينَۗ وَكَفَىٰ بِرَبِّكَ هَادِيٗا وَنَصِيرٗا

(ਹੇ ਨਬੀ!) ਅਸੀਂ ਤਾਂ ਇਸੇ ਪ੍ਰਕਾਰ ਹਰੇਕ ਨਬੀ ਦਾ ਵੈਰੀ ਅਪਰਾਧੀਆਂ ਵਿੱਚੋਂ ਬਣਾਇਆ ਹੈ ਅਤੇ ਤੁਹਾਡਾ ਰੱਬ ਅਗਵਾਈ ਅਤੇ ਮਦਦ ਕਰਨ ਲਈ ਬਥੇਰਾ ਹਾ।

وَقَالَ ٱلَّذِينَ كَفَرُواْ لَوۡلَا نُزِّلَ عَلَيۡهِ ٱلۡقُرۡءَانُ جُمۡلَةٗ وَٰحِدَةٗۚ كَذَٰلِكَ لِنُثَبِّتَ بِهِۦ فُؤَادَكَۖ وَرَتَّلۡنَٰهُ تَرۡتِيلٗا

ਅਤੇ ਕਾਫ਼ਿਰ ਕਹਿੰਦੇ ਹਨ ਕਿ ਇਸ (ਮੁਹੰਮਦ) ਉੱਤੇ ਸੰਪੂਰਨ਼ਕੁਰਆਨ ਇੱਕੋ ਵਾਰੀ ਕਿਉਂ ਨਹੀਂ ਉਤਾਰਿਆ ਗਿਆ? (ਹੇ ਨਬੀ!) ਅਜਿਹਾ ਇਸ ਲਈ ਕੀਤਾ ਹੈ ਤਾਂ ਜੋ ਤੁਹਾਡਾ ਦਿਲ ਮਜ਼ਬੂਤ ਰੱਖੀਏ (ਭਾਵ ਯਾਦ ਰੱਖਣਾ ਤੇ ਅਮਲ ਕਰਨਾ ਆਸਾਨ ਹੋਵੇ)। ਅਸੀਂ ਇਸ .ਕੁਰਆਨ ਨੂੰ (ਵਿਸ਼ੇਸ਼ ਕ੍ਰਮ ਨਾਲ) ਠਹਿਰ-ਠਹਿਰ ਕੇ ਹੀ ਪੜ੍ਹ ਕੇ ਸੁਣਾਇਆ ਹੈ।

وَلَا يَأۡتُونَكَ بِمَثَلٍ إِلَّا جِئۡنَٰكَ بِٱلۡحَقِّ وَأَحۡسَنَ تَفۡسِيرًا

ਜੇ ਇਹ (ਕਾਫ਼ਿਰ) ਤੁਹਾਡੇ ਕੋਲ ਕੋਈ ਵੀ ਉਦਾਹਰਨ (ਜਾਂ ਵਿਚਿੱਤਰ ਪ੍ਰਸ਼ਨ) ਲੈ ਕੇ ਆਉਣ ਤਾਂ ਅਸੀਂ (ਉਸੇ ਵੇਲੇ) ਸੱਚਾਈ ’ਤੇ ਆਧਾਰਿਤ ਢੁਕਵਾਂ ਜਵਾਬ ਅਤੇ ਸੁਚੱਜੇ ਢੰਗ ਨਾਲ ਉਸ ਦਾ ਵਿਆਖਣ ਦੱਸ ਦਿੰਦੇ ਹਾਂ।

ٱلَّذِينَ يُحۡشَرُونَ عَلَىٰ وُجُوهِهِمۡ إِلَىٰ جَهَنَّمَ أُوْلَٰٓئِكَ شَرّٞ مَّكَانٗا وَأَضَلُّ سَبِيلٗا

ਜਿਹੜੇ ਲੋਕੀ ਇਕਠੇ ਕਰਕੇ ਮੂਧੇ ਮੂੰਹ ਨਰਕ ਵੱਲ ਧੱਕੇ ਜਾਣਗੇ ਉਹਨਾਂ ਦਾ ਟਿਕਾਣਾ ਬਹੁਤ ਹੀ ਭੈੜਾ ਹੈ ਅਤੇ ਉਹ ਉੱਕਾ ਹੀ ਭੈੜੇ ਰਾਹ ਵਾਲੇ ਹਨ।[3]

[3] ਵੇਖੋ ਸੂਰਤ ਬਨੀ-ਇਸਰਾਈਲ, ਹਾਸ਼ੀਆ ਆਇਤ 97/17
ਜਿਹੜੇ ਲੋਕੀ ਇਕਠੇ ਕਰਕੇ ਮੂਧੇ ਮੂੰਹ ਨਰਕ ਵੱਲ ਧੱਕੇ ਜਾਣਗੇ ਉਹਨਾਂ ਦਾ ਟਿਕਾਣਾ ਬਹੁਤ ਹੀ ਭੈੜਾ ਹੈ ਅਤੇ ਉਹ ਉੱਕਾ ਹੀ ਭੈੜੇ ਰਾਹ ਵਾਲੇ ਹਨ।[3]

وَلَقَدۡ ءَاتَيۡنَا مُوسَى ٱلۡكِتَٰبَ وَجَعَلۡنَا مَعَهُۥٓ أَخَاهُ هَٰرُونَ وَزِيرٗا

ਬੇਸ਼ੱਕ ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਬਖ਼ਸ਼ੀ ਅਤੇ ਉਸ ਦੇ ਭਰਾ ਹਾਰੂਨ ਨੂੰ ਉਸ ਦਾ ਸਹਾਇਕ ਬਣਾਇਆ।

فَقُلۡنَا ٱذۡهَبَآ إِلَى ٱلۡقَوۡمِ ٱلَّذِينَ كَذَّبُواْ بِـَٔايَٰتِنَا فَدَمَّرۡنَٰهُمۡ تَدۡمِيرٗا

ਅਸੀਂ ਉਹਨਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਦੋਵੇਂ ਉਸ ਕੌਮ ਵੱਲ ਜਾਓ ਜਿਸ ਨੇ ਸਾਡੀਆਂ ਆਇਤਾਂ (ਹੁਕਮਾਂ) ਨੂੰ ਝੁਠਲਾਇਆ ਹੈ। ਫੇਰ ਅਸੀਂ ਉਹਨਾਂ ਲੋਕਾਂ ਨੂੰ ਮਲਿਆਮੇਟ ਕਰ ਸੁੱਟਿਆ।

وَقَوۡمَ نُوحٖ لَّمَّا كَذَّبُواْ ٱلرُّسُلَ أَغۡرَقۡنَٰهُمۡ وَجَعَلۡنَٰهُمۡ لِلنَّاسِ ءَايَةٗۖ وَأَعۡتَدۡنَا لِلظَّٰلِمِينَ عَذَابًا أَلِيمٗا

ਅਤੇ ਨੂਹ ਦੀ ਕੌਮ ਨੇ ਵੀ ਜਦੋਂ ਰਸੂਲਾਂ ਨੂੰ ਝੂਠਾ ਕਿਹਾ ਤਾਂ ਅਸੀਂ ਉਹਨਾਂ ਸਭ ਨੂੰ ਡੋਬ ਦਿੱਤਾ ਅਤੇ ਸੰਸਾਰ ਦੇ ਸਾਰੇ ਲੋਕਾਂ ਲਈ ਇਕ ਸਿੱਖਿਆਦਾਇਕ ਨਿਸ਼ਾਨੀ ਬਣਾ ਦਿੱਤਾ। ਅਸੀਂ ਜ਼ਾਲਮਾਂ ਲਈ ਦਰਦਨਾਕ ਅਜ਼ਾਬ ਤਿਆਰ ਕਰ ਰੱਖਿਆ ਹੈ।

وَعَادٗا وَثَمُودَاْ وَأَصۡحَٰبَ ٱلرَّسِّ وَقُرُونَۢا بَيۡنَ ذَٰلِكَ كَثِيرٗا

ਆਦ, ਸਮੂਦ ਤੇ ਖੂਹ ਵਾਲੇ ਅਤੇ ਇਹਨਾਂ ਦੇ ਵਿਚਕਾਰ ਦੀਆਂ ਹੋਰ ਬਹੁਤ ਸਾਰੀਆਂ ਕੌਮਾਂ ਨੂੰ ਵੀ ਅਸੀਂ ਹਲਾਕ ਕਰ ਚੁੱਕੇ ਹਾਂ।

وَكُلّٗا ضَرَبۡنَا لَهُ ٱلۡأَمۡثَٰلَۖ وَكُلّٗا تَبَّرۡنَا تَتۡبِيرٗا

ਅਸੀਂ ਉਹਨਾਂ ਸਭ ਕੌਮਾਂ ਨੂੰ (ਪਿੱਛੇ ਬਰਬਾਦ ਹੋਣ ਵਾਲਿਆਂ ਦੀਆਂ) ਉਦਾਹਰਣਾਂ ਪੇਸ਼ ਕੀਤੀਆਂ (ਤਾਂ ਜੋ ਸਮਝ ਜਾਣ) ਅਖ਼ੀਰ ਹਰੇਕ ਨੂੰ ਬਰਬਾਦ ਕਰਕੇ ਮਲੀਆਂਮੇਟ ਕਰ ਦਿੱਤਾ।

وَلَقَدۡ أَتَوۡاْ عَلَى ٱلۡقَرۡيَةِ ٱلَّتِيٓ أُمۡطِرَتۡ مَطَرَ ٱلسَّوۡءِۚ أَفَلَمۡ يَكُونُواْ يَرَوۡنَهَاۚ بَلۡ كَانُواْ لَا يَرۡجُونَ نُشُورٗا

ਇਹ (ਮੱਕੇ ਦੇ) ਲੋਕ ਉਸ ਬਸਤੀ ਦੇ ਨੇੜ੍ਹਿਓ ਹੀ ਲੰਘਦੇ ਹਨ ਜਿੱਥੇ ਬੜੀ ਭੈੜੀ (ਪੱਥਰਾਂ ਦੀ) ਬਾਰਿਸ਼ ਹੋਈ ਸੀ। ਕੀ ਇਹ ਫੇਰ ਵੀ ਉਸ ਨੂੰ ਨਹੀਂ ਵੇਖਦੇ ? ਸੱਚੀ ਗੱਲ ਤਾਂ ਇਹ ਹੈ ਕਿ ਉਹਨਾਂ ਨੂੰ ਮਰਨ ਮਗਰੋਂ ਮੁੜ ਸੁਰਜੀਤ ਹੋਣ ਦੀ ਆਸ ਹੀ ਨਹੀਂ।

وَإِذَا رَأَوۡكَ إِن يَتَّخِذُونَكَ إِلَّا هُزُوًا أَهَٰذَا ٱلَّذِي بَعَثَ ٱللَّهُ رَسُولًا

ਹੇ ਨਬੀ! ਜਦੋਂ ਉਹ ਤੁਹਾਨੂੰ ਵੇਖਦੇ ਹਨ ਤਾਂ ਤੁਹਾਡਾ ਮਖੌਲ ਕਰਦੇ ਹਨ (ਅਤੇ ਕਹਿੰਦੇ ਹਨ), ਕੀ ਇਹ ਇਹੋ ਵਿਅਕਤੀ ਹੈ ਜਿਸ ਨੂੰ ਅੱਲਾਹ ਨੇ ਆਪਣਾ ਰਸੂਲ ਬਣਾ ਕੇ ਭੇਜਿਆ ਹੈ ?

إِن كَادَ لَيُضِلُّنَا عَنۡ ءَالِهَتِنَا لَوۡلَآ أَن صَبَرۡنَا عَلَيۡهَاۚ وَسَوۡفَ يَعۡلَمُونَ حِينَ يَرَوۡنَ ٱلۡعَذَابَ مَنۡ أَضَلُّ سَبِيلًا

ਇਹ ਕਾਫ਼ਿਰ ਤਾਂ ਇਹ ਵੀ ਕਹਿੰਦੇ ਹਨ ਕਿ ਜੇ ਅਸੀਂ ਇਸ (ਕੁਫ਼ਰ) ’ਤੇ ਅੜੇ ਨਾ ਰਹਿੰਦੇ ਤਾਂ ਇਸ (ਨਬੀ ਸ:) ਨੇ ਤਾਂ ਸਾਨੂੰ ਸਾਡੇ ਇਸ਼ਟਾਂ ਤੋਂ ਬਹਕਾ ਦੇਣ ਵਿਚ ਕੋਈ ਕਸਰ ਨਹੀਂ ਛੱਡੀ ਸੀ। ਪਰੰਤੂ ਜਦੋਂ ਇਹ ਅਜ਼ਾਬਾਂ ਨੂੰ ਵੇਖਣਗੇ ਤਾਂ ਉਹਨਾਂ ਨੂੰ ਛੇਤੀ ਹੀ ਪਤਾ ਲੱਗ ਜਾਵੇਗਾ ਕਿ ਕੌਣ ਰਾਹੋਂ ਭਟਕਿਆ ਹੋਇਆ ਹੈ ?

أَرَءَيۡتَ مَنِ ٱتَّخَذَ إِلَٰهَهُۥ هَوَىٰهُ أَفَأَنتَ تَكُونُ عَلَيۡهِ وَكِيلًا

ਕੀ ਤੁਸੀਂ (ਹੇ ਨਬੀ!) ਉਸ ਨੂੰ ਨਹੀਂ ਵੇਖਿਆ ਜਿਸ ਨੇ ਆਪਣੀਆਂ ਇੱਛਾਵਾਂ ਨੂੰ ਆਪਣਾ ਇਸ਼ਟ ਬਣਾ ਰੱਖਿਆ ਹੈ? ਕੀ ਤੁਸੀਂ ਅਜਿਹੇ ਵਿਅਕਤੀ ਦੀ (ਸਿੱਧੇ ਰਾਹ ਚੱਲਣ ਦੀ) ਜ਼ਿੰਮੇਵਾਰੀ ਲੈ ਸਕਦੇ ਹੋ?

أَمۡ تَحۡسَبُ أَنَّ أَكۡثَرَهُمۡ يَسۡمَعُونَ أَوۡ يَعۡقِلُونَۚ إِنۡ هُمۡ إِلَّا كَٱلۡأَنۡعَٰمِ بَلۡ هُمۡ أَضَلُّ سَبِيلًا

ਕੀ ਤੁਸੀਂ ਇਸ ਖ਼ਿਆਲ ਵਿਚ ਹੋ ਕਿ ਉਹਨਾਂ ਲੋਕਾਂ ਵਿੱਚੋਂ ਬਹੁਤੇ ਲੋਕ ਸੁਣਦੇ ਜਾਂ ਸਮਝਦੇ ਹਨ ? ਇਹ ਤਾਂ ਪਸ਼ੂਆਂ ਸਮਾਨ ਹਨ ਸਗੋਂ ਉਹਨਾਂ ਤੋਂ ਵੀ ਗਏ ਗੁਜ਼ਰੇ ਹਨ।

أَلَمۡ تَرَ إِلَىٰ رَبِّكَ كَيۡفَ مَدَّ ٱلظِّلَّ وَلَوۡ شَآءَ لَجَعَلَهُۥ سَاكِنٗا ثُمَّ جَعَلۡنَا ٱلشَّمۡسَ عَلَيۡهِ دَلِيلٗا

(ਹੇ ਮੁਹੰਮਦ!) ਕੀ ਤੁਸੀਂ ਨਹੀਂ ਵੇਖਿਆ ਕਿ ਤੁਹਾਡੇ ਰੱਬ ਨੇ ਪਰਛਾਵੇਂ ਨੂੰ ਕਿਵੇਂ ਫੈਲਾਇਆ ਹੈ ? ਜੇਕਰ ਉਹ ਚਾਹੁੰਦਾ ਤਾਂ ਉਸ ਨੂੰ ਸਥਿਰ ਹੀ ਕਰ ਦਿੰਦਾ। ਫੇਰ ਅਸਾਂ ਸੂਰਜ ਨੂੰ ਉਸ (ਪਰਛਾਵੇਂ) ਦਾ ਆਗੂ ਬਣਾਇਆ। (ਭਾਵ ਜੇ ਸੂਰਜ ਨਾ ਹੁੰਦਾ ਤਾਂ ਪਰਛਾਵਾਂ ਵੀ ਨਾ ਹੁੰਦਾ)।

ثُمَّ قَبَضۡنَٰهُ إِلَيۡنَا قَبۡضٗا يَسِيرٗا

ਫੇਰ ਅਸੀਂ ਇਸ (ਸੂਰਜ) ਨੂੰ ਹੌਲੀ-ਹੌਲੀ ਆਪਣੇ ਵੱਲ ਸਮੇਟ ਲਿਆ (ਭਾਵ ਸੂਰਜ ਨੂੰ ਡੋਬ ਦਿੱਤਾ)।

وَهُوَ ٱلَّذِي جَعَلَ لَكُمُ ٱلَّيۡلَ لِبَاسٗا وَٱلنَّوۡمَ سُبَاتٗا وَجَعَلَ ٱلنَّهَارَ نُشُورٗا

ਅਤੇ ਉਹੀ (ਅੱਲਾਹ) ਹੈ ਜਿਸ ਨੇ ਰਾਤ ਨੂੰ ਤੁਹਾਡੇ ਲਈ ਪੜਦਾ ਬਣਾਇਆ ਅਤੇ ਨੀਂਦਰ ਨੂੰ ਅਰਾਮ ਸਕੂਨ ਦਾ ਸਾਧਨ ਬਣਾਇਆ ਅਤੇ ਦਿਨ ਨੂੰ ਉਠ ਖੜੇ ਹੋਣ ਦਾ (ਭਾਵ ਜਾਗਣ ਦਾ) ਵੇਲਾ ਬਣਾਇਆ।

وَهُوَ ٱلَّذِيٓ أَرۡسَلَ ٱلرِّيَٰحَ بُشۡرَۢا بَيۡنَ يَدَيۡ رَحۡمَتِهِۦۚ وَأَنزَلۡنَا مِنَ ٱلسَّمَآءِ مَآءٗ طَهُورٗا

ਅਤੇ ਉਹੀ (ਅੱਲਾਹ) ਹੈ ਜਿਹੜਾ ਆਪਣੀ ਮਿਹਰਾਂ ਵਾਲੇ ਮੀਂਹ ਤੋਂ ਪਹਿਲਾਂ ਹਵਾਵਾਂ ਨੂੰ ਖ਼ੁਸ਼ਖ਼ਬਰੀ ਦੇਣ ਵਾਲੀਆਂ ਬਣਾ ਕੇ ਭੇਜਦਾ ਹੈ ਅਤੇ ਅਕਾਸ਼ ਤੋਂ ਪਵਿੱਤਰ ਪਾਣੀ ਵੀ ਅਸੀਂ ਹੀ ਉਤਾਰਿਆ ਹੈ।

لِّنُحۡـِۧيَ بِهِۦ بَلۡدَةٗ مَّيۡتٗا وَنُسۡقِيَهُۥ مِمَّا خَلَقۡنَآ أَنۡعَٰمٗا وَأَنَاسِيَّ كَثِيرٗا

ਤਾਂ ਜੋ ਇਸ (ਮੀਂਹ) ਰਾਹੀਂ ਮੁਰਦਾ ਇਲਾਕੇ (ਬੰਜਰ ਧਰਤੀ) ਨੂੰ ਜਿਊਂਦਾ (ਉਪਜਾਊ) ਕਰ ਦਈਏ ਅਤੇ ਅਸੀਂ ਇਸ (ਪਾਣੀ) ਨੂੰ ਆਪਣੀ ਮਖ਼ਲੂਕ (ਸ੍ਰਿਸ਼ਟੀ) ਵਿੱਚੋਂ ਬਹੁਤ ਸਾਰੇ ਜਾਨਵਰਾਂ ਅਤੇ ਮਨੁੱਖਾਂ ਨੂੰ ਪਿਆਈਏ।

وَلَقَدۡ صَرَّفۡنَٰهُ بَيۡنَهُمۡ لِيَذَّكَّرُواْ فَأَبَىٰٓ أَكۡثَرُ ٱلنَّاسِ إِلَّا كُفُورٗا

ਅਤੇ ਬੇਸ਼ੱਕ ਅਸੀਂ ਇਸ (ਮੀਂਹ) ਨੂੰ ਮੁੜ-ਮੁੜ ਉਹਨਾਂ ਦੇ ਸਾਹਮਣੇ ਲਿਆਉਂਦੇ ਭਾਵ ਬਰਸਾਉਂਦੇ ਹਾਂ ਤਾਂ ਜੋ ਉਹ ਸਿੱਖਿਆ ਪ੍ਰਾਪਤ ਕਰ ਸਕਣ ਪਰ ਫੇਰ ਵੀ ਬਹੁਤੇ ਲੋਕ ਨਾ-ਸ਼ੁਕਰੀ ਕਰਦੇ ਹਨ।

وَلَوۡ شِئۡنَا لَبَعَثۡنَا فِي كُلِّ قَرۡيَةٖ نَّذِيرٗا

ਜੇਕਰ ਅਸੀਂ ਚਾਹੁੰਦੇ ਤਾਂ ਹਰੇਕ ਬਸਤੀ ਵਿਚ (ਨਰਕ ਤੋਂ) ਇਕ ਡਰਾਉਣ ਵਾਲਾ (ਨਬੀ) ਭੇਜਦੇ।

فَلَا تُطِعِ ٱلۡكَٰفِرِينَ وَجَٰهِدۡهُم بِهِۦ جِهَادٗا كَبِيرٗا

ਸੋ (ਹੇ ਨਬੀ!) ਤੁਸੀਂ ਕਾਫ਼ਿਰਾਂ ਦੇ ਆਖੇ ਨਾਂ ਲੱਗੋ ਅਤੇ ਇਸ .ਕੁਰਆਨ (ਦੀਆਂ ਸਿੱਖਿਆਵਾਂ) ਰਾਹੀਂ ਉਹਨਾਂ (ਕਾਫ਼ਿਰਾਂ) ਵਿਰੁੱਧ ਜਿਹਾਦ (ਸੰਘਰਸ਼) ਕਰੋ।

۞ وَهُوَ ٱلَّذِي مَرَجَ ٱلۡبَحۡرَيۡنِ هَٰذَا عَذۡبٞ فُرَاتٞ وَهَٰذَا مِلۡحٌ أُجَاجٞ وَجَعَلَ بَيۡنَهُمَا بَرۡزَخٗا وَحِجۡرٗا مَّحۡجُورٗا

ਅਤੇ ਉਹੀ (ਅੱਲਾਹ) ਹੈ ਜਿਸ ਨੇ ਦੋ ਸਮੁੰਦਰਾਂ ਨੂੰ ਮਿਲਾ ਰੱਖਿਆ ਹੈ। ਇਕ ਪਾਣੀ ਮੀਠਾ ਤੇ ਪਿਆਸ ਬੁਝਾਉਂਦਾ ਹੈ ਅਤੇ ਦੂਜਾ ਖਾਰਾ ਤੇ ਕੌੜਾ ਹੈ ਅਤੇ ਉਹਨਾਂ ਦੋਵਾਂ ਵਿਚਕਾਰ ਇਕ ਪੜ੍ਹਦਾ ਹੈ, ਜਿਸ ਨੇ ਉਹਨਾਂ ਨੂੰ ਗਡ-ਮਡ ਹੋਣ ਤੋਂ ਰੋਕ ਰੱਖਿਆ ਹੈ।

وَهُوَ ٱلَّذِي خَلَقَ مِنَ ٱلۡمَآءِ بَشَرٗا فَجَعَلَهُۥ نَسَبٗا وَصِهۡرٗاۗ وَكَانَ رَبُّكَ قَدِيرٗا

ਅਤੇ (ਅੱਲਾਹ) ਉਹੀ ਹੈ ਜਿਸ ਨੇ ਪਾਣੀ (ਭਾਵ ਵੀਰਜ) ਤੋਂ ਮਨੁੱਖ ਨੂੰ ਪੈਦਾ ਕੀਤਾ ਫੇਰ ਉਸ ਨੂੰ ਪਰਿਵਾਰ ਵਾਲਾ ਅਤੇ ਸਹੁਰਿਆਂ ਵਾਲਾ ਬਣਾਇਆ। ਬੇਸ਼ੱਕ ਤੁਹਾਡਾ ਰੱਬ ਹਰ ਕੰਮ ਕਰਨ ਦੀ ਕੁਦਰਤ ਰੱਖਦਾ ਹੈ।

وَيَعۡبُدُونَ مِن دُونِ ٱللَّهِ مَا لَا يَنفَعُهُمۡ وَلَا يَضُرُّهُمۡۗ وَكَانَ ٱلۡكَافِرُ عَلَىٰ رَبِّهِۦ ظَهِيرٗا

ਇਹ (ਕਾਫ਼ਿਰ) ਲੋਕ ਅੱਲਾਹ ਨੂੰ ਛੱਡ ਕੇ ਉਹਨਾਂ ਦੀ ਪੂਜਾ ਕਰਦੇ ਹਨ ਜੋ ਨਾ ਤਾਂ ਉਹਨਾਂ ਨੂੰ ਕੋਈ ਲਾਭ ਹੀ ਦੇ ਸਕਦੇ ਹਨ ਤੇ ਨਾ ਹੀ ਕੋਈ ਹਾਨੀ। ਕਾਫ਼ਿਰ ਤਾਂ ਆਪਣੇ ਰੱਬ ਦੇ ਵਿਰੁੱਧ (ਸ਼ੈਤਾਨ ਦਾ) ਸਹਾਈ ਹੈ।

وَمَآ أَرۡسَلۡنَٰكَ إِلَّا مُبَشِّرٗا وَنَذِيرٗا

(ਹੇ ਮੁਹੰਮਦ!) ਅਸਾਂ ਤਾਂ ਤੁਹਾਨੂੰ (ਸਵਰਗਾਂ ਦੀਆਂ) ਖ਼ੁਸ਼ਖ਼ਬਰੀਆਂ ਅਤੇ (ਅਜ਼ਾਬ) ਤੋਂ ਡਰਾਉਣ ਵਾਲਾ ਬਣਾ ਕੇ ਭੇਜਿਆ ਹੈ।

قُلۡ مَآ أَسۡـَٔلُكُمۡ عَلَيۡهِ مِنۡ أَجۡرٍ إِلَّا مَن شَآءَ أَن يَتَّخِذَ إِلَىٰ رَبِّهِۦ سَبِيلٗا

(ਹੇ ਨਬੀ! ਉਹਨਾਂ ਕਾਫ਼ਿਰਾਂ ਨੂੰ) ਆਖੋ ਕਿ ਮੈਂ ਇਸ ਕੰਮ ਲਈ (.ਕੁਰਆਨੀ ਸਿੱਖਿਆਵਾਂ ਪਹੁੰਚਾਉਣ ਲਈ) ਤੁਹਾਥੋਂ ਕੋਈ ਬਦਲਾ ਨਹੀਂ ਮੰਗਦਾ। ਸੋ ਜੋ ਵੀ ਚਾਹਵੇਂ (ਇਹਨਾਂ ਸਿੱਖਿਆਵਾਂ ਨੂੰ ਮੰਨਦਾ ਹੋਇਆ) ਆਪਣੇ ਰੱਬ ਵੱਲ ਜਾ ਸਕਦਾ ਹੈ।

وَتَوَكَّلۡ عَلَى ٱلۡحَيِّ ٱلَّذِي لَا يَمُوتُ وَسَبِّحۡ بِحَمۡدِهِۦۚ وَكَفَىٰ بِهِۦ بِذُنُوبِ عِبَادِهِۦ خَبِيرًا

ਸੋ ਤੁਸੀਂ ਉਸ ਸਦਾ ਜੀਵਿਤ ਰਹਿਣ ਵਾਲੇ (ਅੱਲਾਹ) ’ਤੇ ਭਰੋਸਾ ਰੱਖੋ ਜਿਸ ਨੂੰ ਕਦੇ ਮੌਤ ਨਹੀਂ ਆਵੇਗੀ ਅਤੇ ਉਸ ਦੀ ਮਹਿਮਾ ਨਾਲ ਉਸ ਦੀ ਤਸਬੀਹ ਕਰੋ। ਉਹ (ਰੱਬ) ਆਪਣੇ ਬੰਦਿਆਂ ਦੇ ਗੁਨਾਹਾਂ ਤੋਂ ਸਭ ਤੋਂ ਵੱਧ ਜਾਣੂ ਹੈ।

ٱلَّذِي خَلَقَ ٱلسَّمَٰوَٰتِ وَٱلۡأَرۡضَ وَمَا بَيۡنَهُمَا فِي سِتَّةِ أَيَّامٖ ثُمَّ ٱسۡتَوَىٰ عَلَى ٱلۡعَرۡشِۖ ٱلرَّحۡمَٰنُ فَسۡـَٔلۡ بِهِۦ خَبِيرٗا

(ਅੱਲਾਹ) ਉਹ ਜ਼ਾਤ ਹੈ ਜਿਸ ਨੇ ਅਕਾਸ਼ਾਂ ਅਤੇ ਧਰਤੀ ਅਤੇ ਉਹਨਾਂ ਦੇ ਵਿਚਕਾਰ ਦੀਆਂ ਸਾਰੀਆਂ ਚੀਜ਼ਾਂ ਨੂੰ ਛੇ ਦਿਨਾਂ ਵਿਚ ਪੈਦਾ ਕੀਤਾ ਫੇਰ ਅਰਸ਼ (ਅਕਾਸ਼) ’ਤੇ ਵਿਰਾਜਮਾਨ ਹੋਇਆ। ਉਹੀ ਰਹਿਮਾਨ ਹੈ, ਤੁਸੀਂ ਉਸ ਦੀ ਸ਼ਾਨ ਕਿਸੇ ਜਾਣਨ ਵਾਲੇ ਤੋਂ ਪੁੱਛੋ।

وَإِذَا قِيلَ لَهُمُ ٱسۡجُدُواْۤ لِلرَّحۡمَٰنِ قَالُواْ وَمَا ٱلرَّحۡمَٰنُ أَنَسۡجُدُ لِمَا تَأۡمُرُنَا وَزَادَهُمۡ نُفُورٗا۩

ਜਦੋਂ ਉਹਨਾਂ (ਕਾਫ਼ਿਰਾਂ) ਨੂੰ ਕਿਹਾ ਜਾਂਦਾ ਹੈ ਕਿ ਰਹਿਮਾਨ ਨੂੰ ਸਿਜਦਾ ਕਰੋ ਤਾਂ ਪੁੱਛਦੇ ਹਨ ਕਿ ਰਹਿਮਾਨ ਕੌਣ ਹੈ? ਕੀ ਅਸੀਂ ਉਸ ਨੂੰ ਸਿਜਦਾ ਕਰੀਏ ਜਿਸ ਦਾ ਹੁਕਮ ਤੁਸੀਂ (ਮੁਹੰਮਦ ਸ:) ਸਾਨੂੰ ਦੇ ਰਹੇ ਹੋ? ਇਸ ਗੱਲ ਨੇ ਤਾਂ ਉਹਨਾਂ ਦੀ ਘਿਰਨਾਂ ਵਿਚ ਵਧੇਰੇ ਵਾਧਾ ਕੀਤਾ ਹੈ।

تَبَارَكَ ٱلَّذِي جَعَلَ فِي ٱلسَّمَآءِ بُرُوجٗا وَجَعَلَ فِيهَا سِرَٰجٗا وَقَمَرٗا مُّنِيرٗا

ਉਹ ਵੱਡੀਆਂ ਬਰਕਤਾਂ ਵਾਲਾ ਹੈ ਜਿਸ ਨੇ ਅਕਾਸ਼ ਵਿਚ ਬੁਰਜ ਬਣਾਏ ਅਤੇ ਉਸੇ ਵਿਚ ਚਰਾਗ਼ (ਸੂਰਜ) ਅਤੇ ਰੌਸ਼ਨ ਚੰਨ ਬਣਾਇਆ।

وَهُوَ ٱلَّذِي جَعَلَ ٱلَّيۡلَ وَٱلنَّهَارَ خِلۡفَةٗ لِّمَنۡ أَرَادَ أَن يَذَّكَّرَ أَوۡ أَرَادَ شُكُورٗا

ਉਸੇ ਨੇ ਇਕ ਦੂਜੇ ਦੇ ਪਿੱਛੇ ਆਉਣ ਵਾਲੇ ਰਾਤ ਤੇ ਦਿਨ ਬਣਾਏ। ਇਹ ਸਭ ਉਸ ਵਿਅਕਤੀ ਨੂੰ ਸਮਝਾਉਣ ਲਈ ਹੈ ਜਿਹੜਾ ਸਿੱਖਿਆ ਪ੍ਰਾਪਤ ਕਰਨਾ ਚਾਹੁੰਦਾ ਹੈ ਜਾਂ ਧੰਨਵਾਦੀ ਹੋਣਾ ਚਾਹੁੰਦਾ ਹੈ।

وَعِبَادُ ٱلرَّحۡمَٰنِ ٱلَّذِينَ يَمۡشُونَ عَلَى ٱلۡأَرۡضِ هَوۡنٗا وَإِذَا خَاطَبَهُمُ ٱلۡجَٰهِلُونَ قَالُواْ سَلَٰمٗا

ਰਹਿਮਾਨ ਦੇ (ਸੱਚੇ) ਬੰਦੇ ਉਹ ਹਨ ਜਿਹੜੇ ਧਰਤੀ ’ਤੇ ਨਰਮਾਈ ਨਾਲ ਤੁਰਦੇ ਹਨ। ਜਦੋਂ ਜਾਹਿਲ ਲੋਕ ਉਹਨਾਂ ਨਾਲ (ਬੇਤੁਕੀਆਂ) ਗੱਲਾਂ ਕਰਨ ਲੱਗਦੇ ਹਨ ਤਾਂ ਉਹ (ਉਲਝਦੇ ਨਹੀਂ) ਬਸ ਕਹਿੰਦੇ ਹਨ ਕਿ ਤੁਹਾਨੂੰ ਮੇਰਾ ਸਲਾਮ।

وَٱلَّذِينَ يَبِيتُونَ لِرَبِّهِمۡ سُجَّدٗا وَقِيَٰمٗا

ਅਤੇ ਜਿਹੜੇ ਆਪਣੇ ਰੱਬ ਦੇ ਹਜ਼ੂਰ ਸਿਜਦੇ ਤੇ ਕਿਯਾਮ ਕਰਦੇ (ਭਾਵ ਨਮਾਜ਼ਾਂ ਪੜ੍ਹਦੇ) ਹੋਏ ਰਾਤਾਂ ਗੁਜ਼ਾਰਦੇ ਹਨ।[4]

[4] ਭਾਵ ਫ਼ਰਜ਼ਾਂ ਦੇ ਨਾਲੋ-ਨਾਲ ਨਫ਼ਲਾਂ ਦੀ ਅਦਾਇਗੀ ਕਰਨ ਵਾਲੇ ਵੀ ਇਹਨਾਂ ਵਾਂਗ ਹੋਣਗੇ ਫ਼ਰਜਾਂ ਦੀ ਅਦਾਇਗੀ ਵੀ ਕੋਈ ਛੋਟੀ ਜਿਹੇ ਗੱਲ ਨਹੀਂ ਉਹ ਸਭ ਵੀ ਇਸ ਵਿਚ ਸ਼ਾਮਲ ਹਨ।
ਅਤੇ ਜਿਹੜੇ ਆਪਣੇ ਰੱਬ ਦੇ ਹਜ਼ੂਰ ਸਿਜਦੇ ਤੇ ਕਿਯਾਮ ਕਰਦੇ (ਭਾਵ ਨਮਾਜ਼ਾਂ ਪੜ੍ਹਦੇ) ਹੋਏ ਰਾਤਾਂ ਗੁਜ਼ਾਰਦੇ ਹਨ।[4]

وَٱلَّذِينَ يَقُولُونَ رَبَّنَا ٱصۡرِفۡ عَنَّا عَذَابَ جَهَنَّمَۖ إِنَّ عَذَابَهَا كَانَ غَرَامًا

ਅਤੇ ਜਿਹੜੇ ਇਹ ਦੁਆਵਾਂ ਕਰਦੇ ਹਨ ਕਿ ਹੇ ਸਾਡੇ ਰੱਬਾ! ਨਰਕ ਦਾ ਅਜ਼ਾਬ ਸਾਥੋਂ ਪਰਾਂ ਹੀ ਰੱਖਿਓ ਕਿਉਂ ਜੋ ਉਸ ਦਾ ਅਜ਼ਾਬ ਸਦਾ ਲਈ ਚਿੰਬੜਣ ਵਾਲਾ ਹੈ।

إِنَّهَا سَآءَتۡ مُسۡتَقَرّٗا وَمُقَامٗا

ਨਿਰਸੰਦੇਹ, ਉਹ (ਨਰਕ) ਤਾਂ ਵੱਡੀ ਭੈੜੀ ਠਹਿਰਨ ਅਤੇ ਰਹਿਣ ਵਾਲੀ ਥਾਂ ਹੈ।

وَٱلَّذِينَ إِذَآ أَنفَقُواْ لَمۡ يُسۡرِفُواْ وَلَمۡ يَقۡتُرُواْ وَكَانَ بَيۡنَ ذَٰلِكَ قَوَامٗا

ਉਹ ਲੋਕ ਖ਼ਰਚ ਕਰਦੇ ਸਮੇਂ ਨਾ ਤਾਂ ਫਾਲਤੂ (ਲੋੜ ਤੋਂ ਵਧ) ਖ਼ਰਚ ਕਰਦੇ ਹਨ ਅਤੇ ਨਾ ਹੀ ਕੰਜੂਸੀ ਤੋਂ ਕੰਮ ਲੈਂਦੇ ਹਨ, ਸਗੋਂ ਉਹਨਾਂ ਦੋਵਾਂ ਦੇ ਵਿਚਾਲੇ ਵਾਲੀ ਰਾਹ ਅਪਣਾਉਂਦੇ ਹਨ।

وَٱلَّذِينَ لَا يَدۡعُونَ مَعَ ٱللَّهِ إِلَٰهًا ءَاخَرَ وَلَا يَقۡتُلُونَ ٱلنَّفۡسَ ٱلَّتِي حَرَّمَ ٱللَّهُ إِلَّا بِٱلۡحَقِّ وَلَا يَزۡنُونَۚ وَمَن يَفۡعَلۡ ذَٰلِكَ يَلۡقَ أَثَامٗا

ਉਹ ਅੱਲਾਹ ਦੇ ਨਾਲੋ-ਨਾਲ ਕਿਸੇ ਹੋਰ ਇਸ਼ਟ ਨੂੰ (ਮਦਦ ਲਈ) ਨਹੀਂ ਪੁਕਾਰਦੇ ਅਤੇ ਕਿਸੇ ਵੀ ਅਜਿਹੇ ਵਿਅਕਤੀ ਨੂੰ ਕਤਲ ਨਹੀਂ ਕਰਦੇ, ਜਿਸ ਨੂੰ ਮਾਰਨਾ ਅੱਲਾਹ ਨੇ ਹਰਾਮ ਕੀਤਾ ਹੈ ਅਤੇ ਨਾ ਹੀ ਉਹ ਜ਼ਨਾਖੋਰੀ ਕਰਦੇ ਹਨ। ਜਿਹੜਾ ਵੀ ਕੋਈ ਇਹ ਕੰਮ ਕਰੇਗਾ, ਉਸ ਦੇ ਪਾਪਾਂ ਦੀ ਸਜ਼ਾ ਉਸੇ ਨੂੰ ਮਿਲੇਗੀ।

يُضَٰعَفۡ لَهُ ٱلۡعَذَابُ يَوۡمَ ٱلۡقِيَٰمَةِ وَيَخۡلُدۡ فِيهِۦ مُهَانًا

ਕਿਆਮਤ ਵਾਲੇ ਦਿਨ ਉਸ ਦਾ ਅਜ਼ਾਬ ਦੁੱਗਨਾ ਕਰ ਦਿੱਤਾ ਜਾਵੇਗਾ ਅਤੇ ਉਹ ਉਸ ਵਿਚ ਸਦਾ ਅਪਮਾਨਿਤ ਹੋ ਕੇ ਰਹੇਗਾ।

إِلَّا مَن تَابَ وَءَامَنَ وَعَمِلَ عَمَلٗا صَٰلِحٗا فَأُوْلَٰٓئِكَ يُبَدِّلُ ٱللَّهُ سَيِّـَٔاتِهِمۡ حَسَنَٰتٖۗ وَكَانَ ٱللَّهُ غَفُورٗا رَّحِيمٗا

ਪਰ ਜਿਨ੍ਹਾਂ ਨੇ ਤੌਬਾ ਕਰ ਲਈ ਅਤੇ ਈਮਾਨ ਲਿਆਏ ਅਤੇ ਨੇਕ ਕੰਮ ਕੀਤੇ ਅਜਿਹੇ ਲੋਕਾਂ ਦੀਆਂ ਬੁਰਾਈਆਂ ਨੂੰ ਅੱਲਾਹ ਨੇਕੀਆਂ ਵਿਚ ਬਦਲ ਦੇਵੇਗਾ। ਅੱਲਾਹ (ਮਿਹਰਾਂ ਸਦਕੇ) ਬਖ਼ਸ਼ਣਹਾਰ ਤੇ ਮਿਹਰਬਾਨ ਹੈ।[5]

[5] ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ “ਬੇਸ਼ੱਕ ਇਸਲਾਮ ਪਿਛਲੇ ਸਾਰੇ ਗੁਨਾਹਾਂ ਨੂੰ ਖ਼ਤਮ ਕਰ ਦਿੰਦਾ ਹੈ ਇੰਜ ਹੀ ਅੱਲਾਹ ਲਈ ਹਿਜਰਤ ਅਤੇ ਅੱਲਾਹ ਦੇ ਘਰ ਦਾ ਹੱਜ ਵੀ” (ਸਹੀ ਮੁਸਲਿਮ, ਹਦੀਸ: 121) ਹਜ਼ਰਤ ਇਬਨੇ ਅੱਬਾਸ ਰਾਹੀਂ ਪਤਾ ਲੱਗਦਾ ਹੈ ਕਿ ਕੁੱਝ ਮੁਸ਼ਰਿਕ ਜਿਨ੍ਹਾਂ ਨੇ ਬਹੁਤ ਕਤਲ ਅਤੇ ਜ਼ਨਾ ਕੀਤੇ ਸੀ। ਨਬੀ ਕਰੀਮ (ਸ:) ਦੀ ਸੇਵਾ ਵਿਖੇ ਹਾਜ਼ਿਰ ਹੋਏ ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਜੋ ਵੀ ਆਖਦੇ ਹੋ ਅਤੇ ਜਿਹੜੇ ਧਰਮ ਵੱਲ ਬੁਲਾਉਂਦੇ ਹੋ ਉਹ ਬਹੁਤ ਹੀ ਵਧੀਆ ਹੈ ਪਰ ਤੁਸੀਂ ਸਾਨੂੰ ਇਹ ਤਾਂ ਦੱਸੋ ਕਿ ਅਸਾਂ ਜਿਹੜੇ ਭੈੜੇ ਕੰਮ ਕੀਤੇ ਹੋਏ ਹਨ ਉਹਨਾਂ ਦਾ ਕੋਈ ਕੱਫ਼ਾਰਾ (ਬਚਾਓ) ਵੀ ਹੈ?ਇਸ ’ਤੇ •ਕੁਰਆਨ ਦੀ ਇਹ ਆਇਤ ਨਾਜ਼ਿਲ ਹੋਈ ਕਿ ਜਿਹੜੇ ਅੱਲਾਹ ਦੇ ਨਾਲ ਕਿਸੇ ਦੂਜੇ ਇਸ਼ਟ ਨੂੰ ਨਹੀਂ ਪੁਕਾਰਦੇ ਅਤੇ ਜਿਸ ਮਨੁੱਖੀ ਜਾਨ ਨੂੰ ਹਰਾਮ ਕੀਤਾ ਹੈ ਉਸ ਨੂੰ ਨਾ-ਹੱਕਾ ਕਤਲ ਨਹੀਂ ਕਰਦੇ ਅਤੇ ਨਾ ਹੀ ਉਹ ਜ਼ਨਾ ਕਰਦੇ ਹਨ ਅਤੇ ਜਿਹੜਾ ਕੋਈ ਅਜਿਹੇ ਕੰਮ ਕਰੇਗਾ ਉਸ ਨੂੰ ਗੁਨਾਹ ਦਾ ਬਦਲਾ ਮਿਲੇਗਾ ਪਰ ਜਿਸ ਨੇ ਤੌਬਾ ਕਰ ਲਈ ਉਸ ਨੂੰ ਸਜ਼ਾ ਨਹੀਂ ਅਤੇ ਸੂਰਤ ਅਲ ਜ਼ੁਮਰ ਦੀ ਇਹ ਆਇਤ ਵੀ ਨਾਜ਼ਿਲ ਹੋਈ, “ਹੇ ਰਸੂਲ! ਤੁਸੀਂ ਸਾਡੇ ਵੱਲੋਂ ਆਖ ਦਿਓ ਕਿ ਹੇ ਮੇਰੇ ਬੰਦਿਓ! ਜਿਨ੍ਹਾਂ ਨੇ ਵੀ ਪਾਪ ਕਰਕੇ ਆਪਣੀਆਂ ਜਾਨਾਂ ਨਾਲ ਵਧੀਕੀ ਕੀਤੀ ਹੈ, ਉਹ ਅੱਲਾਹ ਦੀਆਂ ਮਿਹਰਾਂ ਤੋਂ ਬੇ-ਆਸ ਨਾ ਹੋਣ”। (ਸਹੀ ਬੁਖ਼ਾਰੀ, ਹਦੀਸ: 4810, ਸਹੀ ਮੁਸਲਿਮ, ਹਦੀਸ: 122)
ਪਰ ਜਿਨ੍ਹਾਂ ਨੇ ਤੌਬਾ ਕਰ ਲਈ ਅਤੇ ਈਮਾਨ ਲਿਆਏ ਅਤੇ ਨੇਕ ਕੰਮ ਕੀਤੇ ਅਜਿਹੇ ਲੋਕਾਂ ਦੀਆਂ ਬੁਰਾਈਆਂ ਨੂੰ ਅੱਲਾਹ ਨੇਕੀਆਂ ਵਿਚ ਬਦਲ ਦੇਵੇਗਾ। ਅੱਲਾਹ (ਮਿਹਰਾਂ ਸਦਕੇ) ਬਖ਼ਸ਼ਣਹਾਰ ਤੇ ਮਿਹਰਬਾਨ ਹੈ।[5]

وَمَن تَابَ وَعَمِلَ صَٰلِحٗا فَإِنَّهُۥ يَتُوبُ إِلَى ٱللَّهِ مَتَابٗا

ਅਤੇ ਜਿਹੜਾ ਕੋਈ ਤੌਬਾ ਕਰੇ ਅਤੇ ਨੇਕ ਕੰਮ ਵੀ ਕਰੇ, ਬੇਸ਼ੱਕ ਉਹੀ ਤੌਬਾ ਕਰਦਾ ਹੈ ਜਿਵੇਂ ਤੌਬਾ ਕਰਨ ਦਾ ਹੱਕ ਹੈ।

وَٱلَّذِينَ لَا يَشۡهَدُونَ ٱلزُّورَ وَإِذَا مَرُّواْ بِٱللَّغۡوِ مَرُّواْ كِرَامٗا

ਅਤੇ ਜਿਹੜੇ ਲੋਕੀ ਝੂਠੀ ਗਵਾਹੀ ਨਹੀਂ ਦਿੰਦੇ ਅਤੇ ਜਦੋਂ ਕਿਸੇ ਭੈੜੀ ਥਾਂ ਤੋਂ ਉਹਨਾਂ ਦਾ ਲੰਘਣਾ ਹੁੰਦਾ ਹੈ ਤਾਂ ਉਹ ਸ਼ਰਾਫ਼ਤ ਨਾਲ ਗੁਜ਼ਰ ਜਾਂਦੇ ਹਨ।

وَٱلَّذِينَ إِذَا ذُكِّرُواْ بِـَٔايَٰتِ رَبِّهِمۡ لَمۡ يَخِرُّواْ عَلَيۡهَا صُمّٗا وَعُمۡيَانٗا

ਜਦੋਂ ਉਹਨਾਂ ਨੂੰ ਉਹਨਾਂ ਦੇ ਰਬ ਦੇ ਕਲਾਮ (•ਕੁਰਆਨ) ਦੀਆਂ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਉਹ ਉਹਨਾਂ ਉੱਤੇ ਅੰਨ੍ਹੇ ਤੇ ਬੋਲੇ ਬਣ ਕੇ ਨਹੀਂ ਰਹਿ ਜਾਂਦੇ (ਸਗੋਂ ਧਿਆਨ ਨਾਲ ਸੁਣਦੇ ਹਨ)।

وَٱلَّذِينَ يَقُولُونَ رَبَّنَا هَبۡ لَنَا مِنۡ أَزۡوَٰجِنَا وَذُرِّيَّٰتِنَا قُرَّةَ أَعۡيُنٖ وَٱجۡعَلۡنَا لِلۡمُتَّقِينَ إِمَامًا

ਅਤੇ ਦੁਆ ਕਰਦੇ ਹਨ ਕਿ ਹੇ ਸਾਡੇ ਪਾਲਣਹਾਰ! ਤੂੰ ਸਾਡੀਆਂ ਪਤਨੀਆਂ ਅਤੇ ਔਲਾਦ ਵੱਲੋਂ ਸਾਡੀਆਂ ਅੱਖਾਂ ਨੂੰ ਠੰਡੀਆਂ ਰੱਖ ਅਤੇ ਸਾਨੂੰ ਪਰਹੇਜ਼ਗਾਰ ਲੋਕਾਂ ਦਾ ਆਗੂ ਬਣਾ।

أُوْلَٰٓئِكَ يُجۡزَوۡنَ ٱلۡغُرۡفَةَ بِمَا صَبَرُواْ وَيُلَقَّوۡنَ فِيهَا تَحِيَّةٗ وَسَلَٰمًا

ਇਹੋ ਉਹ ਲੋਕ ਹਨ ਜਿਨ੍ਹਾਂ ਨੂੰ ਉਹਨਾਂ ਦੇ ਸਬਰ (ਭਾਵ ਈਮਾਨ ’ਤੇ ਜੰਮੇ ਰਹਿਣ) ਦੇ ਬਦਲੇ ਸਵਰਗ ਵਿਚ ਉੱਚੀਆਂ-ਉੱਚੀਆਂ ਥਾਵਾਂ (ਮਹਿਲਾਂ ਦੇ ਰੂਪ ਵਿਚ) ਦਿੱਤੀਆਂ ਜਾਣਗੀਆਂ ਅਤੇ ਉੱਥੇ ਦੁਆ-ਸਲਾਮ ਨਾਲ ਉਹਨਾਂ ਦਾ ਸਵਾਗਤ ਹੋਵੇਗਾ।

خَٰلِدِينَ فِيهَاۚ حَسُنَتۡ مُسۡتَقَرّٗا وَمُقَامٗا

ਉਹ ਸਦਾ (ਉੱਥੇ ਹੀ ਰਹਿਣਗੇ ਅਤੇ ਉਹ (ਜੰਨਤ) ਬਹੁਤ ਹੀ ਵਧੀਆ ਨਿਵਾਸ ਸਥਾਨ ਹੈ।

قُلۡ مَا يَعۡبَؤُاْ بِكُمۡ رَبِّي لَوۡلَا دُعَآؤُكُمۡۖ فَقَدۡ كَذَّبۡتُمۡ فَسَوۡفَ يَكُونُ لِزَامَۢا

(ਹੇ ਨਬੀ!) ਆਖ ਦਿਓ ਕਿ (ਹੇ ਕਾਫ਼ਿਰੋ!) ਜੇਕਰ ਤੁਸੀਂ ਰੱਬ ਤੋਂ ਅਰਦਾਸਾਂ ਜਾਂ ਬੇਨਤੀਆਂ ਨਹੀਂ ਕਰਦੇ ਤਾਂ ਰੱਬ ਨੂੰ ਵੀ ਤੁਹਾਡੀ ਕੋਈ ਪਰਵਾਹ ਨਹੀਂ। ਤੁਸੀਂ ਤਾਂ (ਹੱਕ) ਦਾ ਇਨਕਾਰ ਕਰ ਹੀ ਚੁੱਕੇ ਹੋ, ਹੁਣ ਛੇਤੀ ਹੀ ਤੁਹਾਨੂੰ ਉਸ ਦਾ ਅਜ਼ਾਬ ਆਉਣ ਵਾਲਾ ਹੈ।

Footer Include