الترجمة البنجابية - عارف حليم
ترجمها عارف حليم.
ٱلرَّحۡمَٰنُ
ਰਹਿਮਾਨ (ਅੱਲਾਹ ਹੀ ਹੈ)।
عَلَّمَ ٱلۡقُرۡءَانَ
ਉਸੇ ਨੇ .ਕੁਰਆਨ ਸਿਖਾਇਆ।
خَلَقَ ٱلۡإِنسَٰنَ
ਉਸੇ ਨੇ ਮਨੁੱਖ ਨੂੰ ਪੈਦਾ ਕੀਤਾ।
عَلَّمَهُ ٱلۡبَيَانَ
ਉਸੇ ਨੇ ਬੋਲਣਾ ਸਿਖਾਇਆ।
ٱلشَّمۡسُ وَٱلۡقَمَرُ بِحُسۡبَانٖ
ਸੂਰਜ ਅਤੇ ਚੰਨ ਇਕ ਹਿਸਾਬ ਨਾਲ ਤੁਰਦੇ ਹਨ।
وَٱلنَّجۡمُ وَٱلشَّجَرُ يَسۡجُدَانِ
ਬੇਲਾਂ ਤੇ ਰੁੱਖ (ਉਸੇ ਨੂੰ) ਸਿਜਦਾ ਕਰਦੇ ਹਨ।
وَٱلسَّمَآءَ رَفَعَهَا وَوَضَعَ ٱلۡمِيزَانَ
ਅਕਾਸ਼ ਨੂੰ ਉਸ ਨੇ ਉੱਚਾ ਕੀਤਾ ਅਤੇ ਉਸੇ ਨੇ (ਇਨਸਾਫ਼ ਕਰਨ ਲਈ) ਤੱਕੜੀ ਬਣਾਈ।
أَلَّا تَطۡغَوۡاْ فِي ٱلۡمِيزَانِ
ਤਾਂ ਜੋ ਤੁਸੀਂ ਤੋਲਣ ਸਮੇਂ ਕੋਈ ਗੜਬੜ ਨਾ ਕਰੋ।
وَأَقِيمُواْ ٱلۡوَزۡنَ بِٱلۡقِسۡطِ وَلَا تُخۡسِرُواْ ٱلۡمِيزَانَ
ਤੁਸੀਂ ਇਨਸਾਫ ਨਾਲ ਤੋਲ ਕਰੋ ਅਤੇ ਤੋਲਣ ਵਿਚ ਠੰਡੀ ਨਾ ਮਾਰੋ।
وَٱلۡأَرۡضَ وَضَعَهَا لِلۡأَنَامِ
ਉਸੇ ਨੇ ਧਰਤੀ ਨੂੰ ਸਾਰੀ ਖ਼ਲਕਤ ਲਈ ਵਿਛਾਇਆ।
فِيهَا فَٰكِهَةٞ وَٱلنَّخۡلُ ذَاتُ ٱلۡأَكۡمَامِ
ਇਸ ਵਿਚ ਸੁਆਦਲੇ ਫਲ ਤੇ ਖਜੂਰਾਂ ਦੇ ਰੁੱਖ ਹਨ, ਜਿਨ੍ਹਾਂ ਦੇ ਫਲ ਗ਼ਲਾਫ਼ਾਂ ਵਿਚ ਵਲ੍ਹੇਟੇ ਹੁੰਦੇ ਹਨ।
وَٱلۡحَبُّ ذُو ٱلۡعَصۡفِ وَٱلرَّيۡحَانُ
ਤੂੜੀ ਵਾਲੇ ਦਾਣੇ ਅਤੇ ਸੁਗੰਧੇ ਫਲ ਵੀ ਹਨ।
فَبِأَيِّ ءَالَآءِ رَبِّكُمَا تُكَذِّبَانِ
ਸੋ ਹੇ ਜਿੰਨੋ ਤੇ ਮਨੁੱਖੋ! ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
خَلَقَ ٱلۡإِنسَٰنَ مِن صَلۡصَٰلٖ كَٱلۡفَخَّارِ
ਉਸ ਨੇ ਮਨੁੱਖ ਨੂੰ ਠੀਕਰੀ ਵਰਗੀ ਸੁੱਕੀ-ਸੜੀ ਮਿੱਟੀ ਤੋਂ ਪੈਦਾ ਕੀਤਾ ਹੈ।
وَخَلَقَ ٱلۡجَآنَّ مِن مَّارِجٖ مِّن نَّارٖ
ਉਸੇ ਨੇ ਜਿੰਨ ਨੂੰ ਅੱਗ ਦੀ ਲਾਟ ਤੋਂ ਪੈਦਾ ਕੀਤਾ ਹੈ।
فَبِأَيِّ ءَالَآءِ رَبِّكُمَا تُكَذِّبَانِ
ਸੋ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?
رَبُّ ٱلۡمَشۡرِقَيۡنِ وَرَبُّ ٱلۡمَغۡرِبَيۡنِ
ਉਹੀਓ ਦੋਵੇਂ ਪੂਰਬਾਂ ਅਤੇ ਦੋਵੇਂ ਪੱਛਮਾਂ ਦਾ ਰੱਬ ਹੈ।
فَبِأَيِّ ءَالَآءِ رَبِّكُمَا تُكَذِّبَانِ
ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?
مَرَجَ ٱلۡبَحۡرَيۡنِ يَلۡتَقِيَانِ
ਉਸੇ (ਰਹਿਮਾਨ ਨੇ) ਦੋ ਸਮੁੰਦਰ ਵਗਾ ਦਿੱਤੇ ਜਿਹੜੇ ਆਪੋ ਵਿਚ ਮਿਲਦੇ ਹਨ।
بَيۡنَهُمَا بَرۡزَخٞ لَّا يَبۡغِيَانِ
ਉਹਨਾਂ ਦੋਵਾਂ ਵਿਚਕਾਰ ਇਕ ਪੜਦਾ ਹੈ, ਉਹ ਦੋਵੇਂ ਸਮੁੰਦਰ ਉਸ ਤੋਂ ਅੱਗੇ ਨਹੀਂ ਲੰਘ ਸਕਦੇ।
فَبِأَيِّ ءَالَآءِ رَبِّكُمَا تُكَذِّبَانِ
ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
يَخۡرُجُ مِنۡهُمَا ٱللُّؤۡلُؤُ وَٱلۡمَرۡجَانُ
ਉਹਨਾਂ ਦੋਵੇਂ ਸਮੁੰਦਰਾਂ ਵਿੱਚੋਂ ਮੋਤੀ ਅਤੇ ਮੂੰਗੇ ਨਿਕਲਦੇ ਹਨ।
فَبِأَيِّ ءَالَآءِ رَبِّكُمَا تُكَذِّبَانِ
ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
وَلَهُ ٱلۡجَوَارِ ٱلۡمُنشَـَٔاتُ فِي ٱلۡبَحۡرِ كَٱلۡأَعۡلَٰمِ
ਸਮੁੰਦਰ ਵਿਚ ਵਗਦੇ ਉੱਚੇ ਉੱਚੇ ਪਹਾੜਾਂ ਵਾਂਗ ਜਹਾਜ਼ ਅਤੇ ਬੇੜੀਆਂ ਉਸੇ ਦੇ ਹਨ।
فَبِأَيِّ ءَالَآءِ رَبِّكُمَا تُكَذِّبَانِ
ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
كُلُّ مَنۡ عَلَيۡهَا فَانٖ
ਹਰ ਉਹ ਚੀਜ਼ ਜਿਹੜੀ ਧਰਤੀ ਉੱਤੇ ਹੈ, ਨਸ਼ਟ ਹੋਣ ਵਾਲੀ ਹੈ।
وَيَبۡقَىٰ وَجۡهُ رَبِّكَ ذُو ٱلۡجَلَٰلِ وَٱلۡإِكۡرَامِ
ਕੇਵਲ ਤੁਹਾਡੇ ਜਲਾਲ ਵਾਲੇ ਤੇ ਉੱਚੀਆਂ ਸ਼ਾਨਾਂ ਵਾਲੇ ਰੱਬ ਦੀ ਜ਼ਾਤ ਹੀ ਬਾਕੀ ਰਹੇਗੀ।
فَبِأَيِّ ءَالَآءِ رَبِّكُمَا تُكَذِّبَانِ
ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
يَسۡـَٔلُهُۥ مَن فِي ٱلسَّمَٰوَٰتِ وَٱلۡأَرۡضِۚ كُلَّ يَوۡمٍ هُوَ فِي شَأۡنٖ
ਜਿਹੜਾ ਕੋਈ ਅਕਾਸ਼ ਤੇ ਧਰਤੀ ਵਿਚ (ਪ੍ਰਾਣੀ) ਹੈ, ਉਹ ਉਸੇ ਤੋਂ ਮੰਗਦਾ ਹੈ ਉਹ ਹਰ ਵੇਲੇ ਨਿੱਤ ਨਵੀਂ ਸ਼ਾਨ ਵਿਚ ਹੀ ਹੁੰਦਾ ਹੈ।
فَبِأَيِّ ءَالَآءِ رَبِّكُمَا تُكَذِّبَانِ
ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
سَنَفۡرُغُ لَكُمۡ أَيُّهَ ٱلثَّقَلَانِ
ਹੇ ਜਿੰਨੋ ਤੇ ਮਨੁੱਖੋ! ਅਸਾਂ ਤੁਹਾਡੇ ਹਿਸਾਬ ਲੈਣ ਲਈ ਛੇਤੀ ਹੀ ਵਿਹਲੇ ਹੋ ਰਹੇ ਹਾਂ।
فَبِأَيِّ ءَالَآءِ رَبِّكُمَا تُكَذِّبَانِ
ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
يَٰمَعۡشَرَ ٱلۡجِنِّ وَٱلۡإِنسِ إِنِ ٱسۡتَطَعۡتُمۡ أَن تَنفُذُواْ مِنۡ أَقۡطَارِ ٱلسَّمَٰوَٰتِ وَٱلۡأَرۡضِ فَٱنفُذُواْۚ لَا تَنفُذُونَ إِلَّا بِسُلۡطَٰنٖ
ਹੇ ਜਿੰਨੋ ਤੇ ਮਨੁੱਖੋ! ਜੇ ਤੁਸੀਂ ਅਕਾਸ਼ ਤੇ ਧਰਤੀ ਦੀਆਂ ਸਰਹਦਾਂ ’ਚੋਂ ਨਿਕੱਲ ਕੇ ਭੱਜਣ ਦੀ ਹਿੱਮਤ ਰੱਖਦੇ ਹੋ ਤਾਂ ਨਿਕਲ ਜਾਓ। ਬਿਨਾਂ ਸ਼ਕਤੀ ਤੇ ਬਿਨਾਂ (ਰੱਬ ਉੱਤੇ) ਭਾਰੂ ਹੋਏ ਤੁਸੀਂ ਨੱਸ ਨਹੀਂ ਸਕਦੇ।
فَبِأَيِّ ءَالَآءِ رَبِّكُمَا تُكَذِّبَانِ
ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?
يُرۡسَلُ عَلَيۡكُمَا شُوَاظٞ مِّن نَّارٖ وَنُحَاسٞ فَلَا تَنتَصِرَانِ
ਜੇ ਨੱਸਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਦੋਵਾਂ ਉੱਤੇ ਅੱਗ ਦੀ ਲਾਟ ਤੇ ਧੂੰਆਂ ਛੱਡ ਦਿੱਤਾ ਜਾਵੇਗਾ ਤੁਸੀਂ ਉਸ ਦਾ ਮੁਕਾਬਲਾ ਨਹੀਂ ਕਰ ਸਕੋਂਗੇ।
فَبِأَيِّ ءَالَآءِ رَبِّكُمَا تُكَذِّبَانِ
ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
فَإِذَا ٱنشَقَّتِ ٱلسَّمَآءُ فَكَانَتۡ وَرۡدَةٗ كَٱلدِّهَانِ
ਫੇਰ ਜਦੋਂ ਅਕਾਸ਼ ਪਾਟ ਜਾਵੇਗਾ ਤਾਂ ਉਹ ਲਾਲ ਚਮੜੇ ਵਾਂਗ ਸੁਰਖ਼ ਹੋ ਜਾਵੇਗਾ।
فَبِأَيِّ ءَالَآءِ رَبِّكُمَا تُكَذِّبَانِ
ਫੇਰ ਤੁਸੀਂ ਦੋਵੇਂ ਆਪਣੇ ਪਾਲਣਹਾਰ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
فَيَوۡمَئِذٖ لَّا يُسۡـَٔلُ عَن ذَنۢبِهِۦٓ إِنسٞ وَلَا جَآنّٞ
ਉਸ ਦਿਹਾੜੇ ਕਿਸੇ ਮਨੁੱਖ ਤੇ ਕਿਸੇ ਜਿੰਨ ਤੋਂ ਉਸ ਦੇ ਗੁਨਾਹਾਂ ਦੇ ਸੰਬੰਧ ਵਿਚ ਪੁੱਛਿਆ ਨਹੀਂ ਜਾਵੇਗਾ।
فَبِأَيِّ ءَالَآءِ رَبِّكُمَا تُكَذِّبَانِ
ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
يُعۡرَفُ ٱلۡمُجۡرِمُونَ بِسِيمَٰهُمۡ فَيُؤۡخَذُ بِٱلنَّوَٰصِي وَٱلۡأَقۡدَامِ
ਅਪਰਾਧੀ ਆਪਣੇ ਚਿਹਰਿਆਂ ਦੇ ਹਾਓ-ਭਾਓ ਤੋਂ ਹੀ ਪਛਾਣ ਲਏ ਜਾਣਗੇ। ਫੇਰ ਉਹਨਾਂ ਨੂੰ ਸਿਰ ਦੇ ਵਾਲਾਂ ਤੇ ਪੈਰਾਂ ਤੋਂ ਫੜ ਕੇ (ਤੇ ਘਸੀਟਦੇ ਹੋਏ) ਨਰਕ ਵਿਚ ਸੁੱਟਿਆ ਜਾਵੇਗਾ।
فَبِأَيِّ ءَالَآءِ رَبِّكُمَا تُكَذِّبَانِ
ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?
هَٰذِهِۦ جَهَنَّمُ ٱلَّتِي يُكَذِّبُ بِهَا ٱلۡمُجۡرِمُونَ
ਆਖਿਆ ਜਾਵੇਗਾ ਕਿ ਇਹੋ ਉਹ ਨਰਕ ਹੈ ਜਿਸ ਨੂੰ ਅਪਰਾਧੀ ਝੁਠਲਾਉਂਦੇ ਸਨ।
يَطُوفُونَ بَيۡنَهَا وَبَيۡنَ حَمِيمٍ ءَانٖ
ਉਹ ਨਰਕ ਤੇ ਖੌਲਦੇ ਹੋਏ ਪਾਣੀ ਦੇ ਵਿਚਾਲੇ ਚੱਕਰ ਲਾਓਣਗੇ।
فَبِأَيِّ ءَالَآءِ رَبِّكُمَا تُكَذِّبَانِ
ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
وَلِمَنۡ خَافَ مَقَامَ رَبِّهِۦ جَنَّتَانِ
ਜਿਹੜਾ ਵਿਅਕਤੀ ਆਪਣੇ ਰੱਬ ਦੇ ਸਾਹਮਣੇ (ਅਪਰਾਧੀ ਬਣਕੇ) ਖੜ੍ਹਾ ਹੋਣ ਤੋਂ ਡਰ ਗਿਆ, ਉਸ ਲਈ ਦੋ ਬਾਗ਼ ਹਨ।[1]
فَبِأَيِّ ءَالَآءِ رَبِّكُمَا تُكَذِّبَانِ
ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?
ذَوَاتَآ أَفۡنَانٖ
ਉਹ ਦੋਵੇਂ ਬਾਗ਼ (ਫਲਾਂ ਦੀਆਂ) ਟਹਿਨੀਆਂ ਨਾਲ ਭਰਪੂਰ ਹਨ।
فَبِأَيِّ ءَالَآءِ رَبِّكُمَا تُكَذِّبَانِ
ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
فِيهِمَا عَيۡنَانِ تَجۡرِيَانِ
ੳਹਨਾਂ ਦੋਵੇਂ ਬਾਗ਼ਾਂ ਵਿਚ ਦੋ ਚਸ਼ਮੇਂ ਵਗਦੇ ਹਨ।
فَبِأَيِّ ءَالَآءِ رَبِّكُمَا تُكَذِّبَانِ
ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
فِيهِمَا مِن كُلِّ فَٰكِهَةٖ زَوۡجَانِ
ਇਹਨਾਂ ਦੋਵੇਂ ਜੰਨਤਾਂ ਵਿਚ ਹਰੇਕ ਫਲ ਦੀਆਂ ਦੋ-ਦੋ ਕਿਸਮਾਂ ਹੋਣਗੀਆਂ।
فَبِأَيِّ ءَالَآءِ رَبِّكُمَا تُكَذِّبَانِ
ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
مُتَّكِـِٔينَ عَلَىٰ فُرُشِۭ بَطَآئِنُهَا مِنۡ إِسۡتَبۡرَقٖۚ وَجَنَى ٱلۡجَنَّتَيۡنِ دَانٖ
ਜੰਨਤੀ ਲੋਕ ਅਜਿਹੇ ਫ਼ਰਸ਼ਾਂ ’ਤੇ ਤਕਿਏ ਲਾਈਂ ਬੈਠੇ ਹੋਣਗੇ ਜਿਨ੍ਹਾਂ ਦੇ ਅਸਤਰ ਮੋਟੇ ਰੇਸ਼ਮ ਦੇ ਹੋਣਗੇ ਅਤੇ ਉਹਨਾਂ ਦੋਵਾਂ ਬਾਗ਼ਾਂ ਦੇ ਫਲ ਨੇੜੇ ਹੀ (ਹੱਥ ਹੇਠ) ਹੋਣਗੇ।
فَبِأَيِّ ءَالَآءِ رَبِّكُمَا تُكَذِّبَانِ
ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
فِيهِنَّ قَٰصِرَٰتُ ٱلطَّرۡفِ لَمۡ يَطۡمِثۡهُنَّ إِنسٞ قَبۡلَهُمۡ وَلَا جَآنّٞ
ਇਹਨਾਂ ਜੰਨਤਾਂ ਵਿਚ ਨਜ਼ਰਾਂ ਨੂੰ ਨੀਵੀਆਂ ਰੱਖਣ ਵਾਲੀਆਂ (ਸ਼ਰਮੀਲੀਆਂ) ਹੂਰਾਂ ਹੋਣਗੀਆਂ, ਇਸ ਤੋਂ ਪਹਿਲਾਂ ਉਹਨਾਂ ਨੂੰ ਕਦੇ ਕਿਸੇ ਮਨੁੱਖ ਨੇ ਤੇ ਨਾ ਹੀ ਕਿਸੇ ਜਿੰਨ ਨੇ ਛੂਇਆ ਹੋਵੇਗਾ।
فَبِأَيِّ ءَالَآءِ رَبِّكُمَا تُكَذِّبَانِ
ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
كَأَنَّهُنَّ ٱلۡيَاقُوتُ وَٱلۡمَرۡجَانُ
ਉਹ ਅਜਿਹੀਆਂ ਸੋਹਣੀਆਂ ਹੋਣਗੀਆਂ ਜਿਵੇਂ ਹੀਰੇ ਤੇ ਮੂੰਗੇ।
فَبِأَيِّ ءَالَآءِ رَبِّكُمَا تُكَذِّبَانِ
ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
هَلۡ جَزَآءُ ٱلۡإِحۡسَٰنِ إِلَّا ٱلۡإِحۡسَٰنُ
ਅਹਿਸਾਨ ਦਾ ਬਦਲਾ ਤਾਂ ਅਹਿਸਾਨ ਹੀ ਹੈ।
فَبِأَيِّ ءَالَآءِ رَبِّكُمَا تُكَذِّبَانِ
ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
وَمِن دُونِهِمَا جَنَّتَانِ
ਇਹਨਾਂ ਦੋ ਬਾਗ਼ਾਂ ਤੋਂ ਛੁੱਟ ਦੋ ਬਾਗ਼ ਹੋਰ ਵੀ ਹਨ।
فَبِأَيِّ ءَالَآءِ رَبِّكُمَا تُكَذِّبَانِ
ਫੇਰ ਤੁਸੀਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?
مُدۡهَآمَّتَانِ
ਇਹ ਦੋਵੇਂ ਸੰਘਣੇ ਤੇ ਹਰੇ ਭਰੇ ਬਾਗ਼ ਹਨ।
فَبِأَيِّ ءَالَآءِ رَبِّكُمَا تُكَذِّبَانِ
ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?
فِيهِمَا عَيۡنَانِ نَضَّاخَتَانِ
ਇਹਨਾਂ ਵਿਚ ਜੋਸ਼ ਮਾਰਦੇ ਦੋ ਚਸ਼ਮੇ ਹੋਣਗੇ।
فَبِأَيِّ ءَالَآءِ رَبِّكُمَا تُكَذِّبَانِ
ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
فِيهِمَا فَٰكِهَةٞ وَنَخۡلٞ وَرُمَّانٞ
ਉਹਨਾਂ ਦੋਵੇਂ ਬਾਗ਼ਾਂ ਵਿਚ ਸੁਆਦਲੇ ਫਲ ਹੋਣਗੇ, ਖਜੂਰਾਂ ਤੇ ਅਨਾਰ ਵੀ ਹੋਣੇਗ।
فَبِأَيِّ ءَالَآءِ رَبِّكُمَا تُكَذِّبَانِ
ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
فِيهِنَّ خَيۡرَٰتٌ حِسَانٞ
ਉਹਨਾਂ ਬਾਗ਼ਾਂ ਵਿਚ ਅਤਿ ਨੇਕ ਤੇ ਅਤਿ ਸੋਹਣੀਆਂ ਇਸਤਰੀਆਂ ਹੋਣਗੀਆਂ।
فَبِأَيِّ ءَالَآءِ رَبِّكُمَا تُكَذِّبَانِ
ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
حُورٞ مَّقۡصُورَٰتٞ فِي ٱلۡخِيَامِ
ਹੂਰਾਂ ਹੋਣਗੀਆਂ ਜਿਹੜੀਆਂ ਸ਼ਾਨਦਾਰ ਤੰਬੂਆਂ (ਭਾਵ ਮਹਿਲਾਂ) ਵਿਚ ਸੁਰੱਖਿਅਤ ਹੋਣਗੀਆਂ।[2]
فَبِأَيِّ ءَالَآءِ رَبِّكُمَا تُكَذِّبَانِ
ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
لَمۡ يَطۡمِثۡهُنَّ إِنسٞ قَبۡلَهُمۡ وَلَا جَآنّٞ
ਉਹਨਾਂ (ਜੰਨਤੀਆਂ) ਤੋਂ ਪਹਿਲਾਂ ਉਹਨਾਂ ਹੂਰਾਂ ਨੂੰ ਨਾ ਕਿਸੇ ਮਨੁੱਖ ਨੇ ਤੇ ਨਾ ਹੀ ਕਿਸੇ ਜਿੰਨ ਨੇ ਛੁਹਿਆ ਹੋਵੇਗਾ।
فَبِأَيِّ ءَالَآءِ رَبِّكُمَا تُكَذِّبَانِ
ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
مُتَّكِـِٔينَ عَلَىٰ رَفۡرَفٍ خُضۡرٖ وَعَبۡقَرِيٍّ حِسَانٖ
ਹਰੇ ਰੰਗ ਦੇ ਅਤਿਅੰਤ ਵੱਡਮੁੱਲੇ ਤੇ ਦੁਰਲਭ ਗ਼ਲੀਚਿਆਂ ਉੱਤੇ ਤਕੀਏ ਲਾਈਂ (ਜੰਨਤੀ ਬੈਠੇ) ਹੋਣਗੇ।
فَبِأَيِّ ءَالَآءِ رَبِّكُمَا تُكَذِّبَانِ
ਫੇਰ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
تَبَٰرَكَ ٱسۡمُ رَبِّكَ ذِي ٱلۡجَلَٰلِ وَٱلۡإِكۡرَامِ
(ਹੇ ਨਬੀ!) ਤੁਹਾਡੇ ਜਲਾਲ ਵਾਲੇ ਤੇ ਉੱਚੀਆਂ ਸ਼ਾਨਾਂ ਵਾਲੇ ਰੱਬ ਦਾ ਨਾਂ ਬਰਕਤਾਂ ਵਾਲਾ ਹੈ।
مشاركة عبر