Header Include

Punjabi translation - Arif Halim

Translated by Aref Halim

QR Code https://quran.islamcontent.com/da/punjabi_arif

قُلۡ أُوحِيَ إِلَيَّ أَنَّهُ ٱسۡتَمَعَ نَفَرٞ مِّنَ ٱلۡجِنِّ فَقَالُوٓاْ إِنَّا سَمِعۡنَا قُرۡءَانًا عَجَبٗا

(ਹੇ ਨਬੀ!) ਆਖ ਦਿਓ ਕਿ ਮੇਰੇ ਵੱਲ ਵਹੀ (ਰੱਬ ਸੁਨੇਹਾ) ਘੱਲੀ ਗਈ ਹੈ ਕਿ ਜਿੰਨਾਂ ਦੀ ਇਕ ਟੋਲੀ ਨੇ (.ਕੁਰਆਨ) ਧਿਆਨ ਨਾਲ ਸੁਣਿਆ ਤੇ ਫੇਰ (ਆਪਣੇ ਕੌਮ ਨੂੰ ਜਾ ਕੇ) ਆਖਿਆ ਕਿ ਬੇਸ਼ੱਕ ਅਸੀਂ ਇਕ ਅਚਰਜਮਈ਼ਕੁਰਆਨ ਸੁਣਿਆ ਹੈ।

يَهۡدِيٓ إِلَى ٱلرُّشۡدِ فَـَٔامَنَّا بِهِۦۖ وَلَن نُّشۡرِكَ بِرَبِّنَآ أَحَدٗا

ਜੋ ਸਿੱਧੀ ਤੇ ਹਿਦਾਇਤ ਵਾਲੀ ਰਾਹ ਦਰਸਾਉਂਦਾ ਹੈ। ਸੋ ਅਸੀਂ ਉਸ ’ਤੇ ਈਮਾਨ ਲਿਆਏ ਹਾਂ ਅਤੇ ਹੁਣ ਅਸੀਂ ਕਿਸੇ ਨੂੰ ਵੀ ਰੱਬ ਦਾ ਸ਼ਰੀਕ ਨਹੀਂ ਠਹਿਰਾਵਾਂਗੇ।

وَأَنَّهُۥ تَعَٰلَىٰ جَدُّ رَبِّنَا مَا ٱتَّخَذَ صَٰحِبَةٗ وَلَا وَلَدٗا

ਅਤੇ ਇਹ ਵੀ ਕਿਹਾ ਕਿ ਸਾਡੇ ਰੱਬ ਦੀ ਸ਼ਾਨ ਵੱਡੀ ਉੱਚੀ ਹੈ। ਉਸ ਨੇ ਕਿਸੇ ਨੂੰ ਆਪਣੀ ਪਤਨੀ ਜਾਂ ਪੁੱਤਰ ਨਹੀਂ ਬਣਾਇਆ।[1]

[1] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 116/2
ਅਤੇ ਇਹ ਵੀ ਕਿਹਾ ਕਿ ਸਾਡੇ ਰੱਬ ਦੀ ਸ਼ਾਨ ਵੱਡੀ ਉੱਚੀ ਹੈ। ਉਸ ਨੇ ਕਿਸੇ ਨੂੰ ਆਪਣੀ ਪਤਨੀ ਜਾਂ ਪੁੱਤਰ ਨਹੀਂ ਬਣਾਇਆ।[1]

وَأَنَّهُۥ كَانَ يَقُولُ سَفِيهُنَا عَلَى ٱللَّهِ شَطَطٗا

ਅਤੇ ਕਿਹਾ ਕਿ ਸਾਡੇ ਮੂਰਖ ਸਾਥੀ ਅੱਲਾਹ ਦੇ ਬਾਰੇ ਝੂਠੀਆਂ ਗੱਲਾਂ ਆਖਦੇ ਰਹੇ ਹਨ।

وَأَنَّا ظَنَنَّآ أَن لَّن تَقُولَ ٱلۡإِنسُ وَٱلۡجِنُّ عَلَى ٱللَّهِ كَذِبٗا

ਜਦ ਕਿ ਅਸੀਂ ਇਹ ਸਮਝਦੇ ਸੀ ਕਿ ਮਨੁੱਖ ਤੇ ਜਿੰਨ ਕਦੇ ਵੀ ਅੱਲਾਹ ਬਾਰੇ ਝੂਠ ਨਹੀਂ ਬੋਲਣਗੇ। [2]

[2] ਜਿੱਦਾਂ ਮਨੁੱਖ ਨੂੰ ਮਿੱਟੀ ਤੋਂ, ਫ਼ਰਿਸ਼ਤਿਆਂ ਨੂੰ ਨੂਰ ਤੋਂ ਪੈਦਾ ਕੀਤਾ ਗਿਆ ਹੈ ਐਵੇਂ ਹੀ ਜਿੰਨ ਵੀ ਅੱਲਾਹ ਦੀ ਰਚਨਾ ਹੈ ਜਿਹੜੀ ਅੱਗ ਤੋਂ ਸਾਜੀ ਗਈ ਹੈ।
ਜਦ ਕਿ ਅਸੀਂ ਇਹ ਸਮਝਦੇ ਸੀ ਕਿ ਮਨੁੱਖ ਤੇ ਜਿੰਨ ਕਦੇ ਵੀ ਅੱਲਾਹ ਬਾਰੇ ਝੂਠ ਨਹੀਂ ਬੋਲਣਗੇ। [2]

وَأَنَّهُۥ كَانَ رِجَالٞ مِّنَ ٱلۡإِنسِ يَعُوذُونَ بِرِجَالٖ مِّنَ ٱلۡجِنِّ فَزَادُوهُمۡ رَهَقٗا

ਬੇਸ਼ੱਕ ਮਨੁੱਖਾਂ ਵਿੱਚੋਂ ਕੁੱਝ ਲੋਕ ਜਿੰਨਾਂ ਵਿੱਚੋਂ ਕੁੱਝ ਲੋਕਾਂ ਦੀ ਸ਼ਰਨ ਮੰਗਿਆ ਕਰਦੇ ਸਨ। ਇਸ ਤਰ੍ਹਾਂ ਉਹਨਾਂ ਨੇ ਉਹਨਾਂ (ਜਿੰਨਾਂ) ਦੀ ਸਰਕਸ਼ੀ (ਹੰਕਾਰ) ਵਿਚ ਹੋਰ ਵੀ ਵਾਧਾ ਕਰ ਦਿੱਤਾ।

وَأَنَّهُمۡ ظَنُّواْ كَمَا ظَنَنتُمۡ أَن لَّن يَبۡعَثَ ٱللَّهُ أَحَدٗا

ਅਤੇ ਉਹਨਾਂ (ਮਨੁੱਖਾਂ) ਨੇ ਵੀ ਇਹੋ ਵਿਚਾਰ ਕੀਤਾ ਸੀ ਕਿ ਜਿਵੇਂ ਤੁਸੀਂ (ਜਿੰਨਾਂ ਨੇ) ਸੋਚਿਆ ਸੀ ਕਿ ਅੱਲਾਹ ਕਿਸੇ ਨੂੰ ਵੀ ਮੁੜ (ਕਬਰਾਂ ’ਚੋਂ) ਨਹੀਂ ਉਠਾਵੇਗਾ (ਤੇ ਨਾ ਹੀ ਰਸੂਲ ਭੇਜੇਗਾ)।

وَأَنَّا لَمَسۡنَا ٱلسَّمَآءَ فَوَجَدۡنَٰهَا مُلِئَتۡ حَرَسٗا شَدِيدٗا وَشُهُبٗا

ਅਤੇ ਇਹ ਕਿ ਅਸੀਂ ਅਕਾਸ਼ ਨੂੰ ਟਟੋਲਿਆ ਤਾਂ ਉਸ ਨੂੰ ਕਰੜੇ ਪਹਿਰੇਦਾਰਾਂ ਨਾਲ ਅਤੇ ਅੰਗਿਆਰਾਂ ਨਾਲ ਭਰਿਆ ਹੋਇਆ।

وَأَنَّا كُنَّا نَقۡعُدُ مِنۡهَا مَقَٰعِدَ لِلسَّمۡعِۖ فَمَن يَسۡتَمِعِ ٱلۡأٓنَ يَجِدۡ لَهُۥ شِهَابٗا رَّصَدٗا

ਅਤੇ ਅਸੀਂ ਅਕਾਸ਼ ਦੇ ਟਿਕਾਣਿਆ ਵਿਚ ਸੁਣ-ਗੁਣ ਲੈਣ ਲਈ ਬੈਠਿਆ ਕਰਦੇ ਸਨ, ਸੋ ਹੁਣ ਜਿਹੜਾ ਵੀ ਸੁਣਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਕ ਅੰਗਿਆਰ ਨੂੰ ਆਪਣੀ ਘਾਤ ਵਿਚ ਲੱਗਾ ਵੇਖਦਾ ਹੈ।

وَأَنَّا لَا نَدۡرِيٓ أَشَرٌّ أُرِيدَ بِمَن فِي ٱلۡأَرۡضِ أَمۡ أَرَادَ بِهِمۡ رَبُّهُمۡ رَشَدٗا

ਅਤੇ ਇਹ ਕਿ ਅਸੀਂ ਨਹੀਂ ਜਾਣਦੇ ਕਿ ਕੀ ਉਹਨਾਂ ਦੇ ਰੱਬ ਨੇ ਧਰਤੀ ਵਾਲਿਆਂ ਲਈ ਭੈੜੇ ਵਿਹਾਰ ਕਰਨ ਦਾ ਇਰਾਦਾ ਕੀਤਾ ਹੈ ਜਾਂ ਉਹਨਾਂ ਲਈ ਭਲਾਈ ਦਾ ਇਰਾਦਾ ਕੀਤਾ ਹੈ ?

وَأَنَّا مِنَّا ٱلصَّٰلِحُونَ وَمِنَّا دُونَ ذَٰلِكَۖ كُنَّا طَرَآئِقَ قِدَدٗا

ਅਤੇ ਇਹ ਕਿ ਸਾਡੇ ਵਿੱਚੋਂ ਨੇਕ ਵੀ ਹਨ ਅਤੇ ਕੁੱਝ ਲੋਕ ਇਸ ਤੋਂ ਹੇਠਾਂ (ਭਾਵ ਬੁਰੇ) ਵੀ ਹਨ, ਅਸੀਂ ਵੱਖੋ-ਵੱਖ ਰਾਹਾਂ (ਧਰਮਾਂ) ਵਿਚ ਵੰਡੇ ਹੋਏ ਹਾਂ।

وَأَنَّا ظَنَنَّآ أَن لَّن نُّعۡجِزَ ٱللَّهَ فِي ٱلۡأَرۡضِ وَلَن نُّعۡجِزَهُۥ هَرَبٗا

ਅਤੇ ਸਾਨੂੰ ਵਿਸ਼ਵਾਸ ਹੋ ਚੁੱਕਿਆ ਸੀ ਕਿ ਅਸੀਂ ਅੱਲਾਹ ਨੂੰ ਧਰਤੀ ਉੱਤੇ ਬੇਵਸ ਨਹੀਂ ਕਰ ਸਕਦੇ ਅਤੇ ਨਾ ਹੀ ਨੱਸ ਕੇ ਉਸ ਨੂੰ ਬੇਵਸ ਕਰ ਸਕਦੇ ਹਾਂ।

وَأَنَّا لَمَّا سَمِعۡنَا ٱلۡهُدَىٰٓ ءَامَنَّا بِهِۦۖ فَمَن يُؤۡمِنۢ بِرَبِّهِۦ فَلَا يَخَافُ بَخۡسٗا وَلَا رَهَقٗا

ਅਤੇ ਇਹ ਕਿ ਜਦੋਂ ਅਸੀਂ ਹਿਦਾਇਤ ਵਾਲੀ ਗੱਲ ਸੁਣੀ ਤਾਂ ਉਸ ’ਤੇ ਈਮਾਨ ਲਿਆਏ। ਜਿਹੜਾ ਕੋਈ ਆਪਣੇ ਰੱਬ ’ਤੇ ਈਮਾਨ ਲਿਆਇਆ, ਫੇਰ ਨਾ ਤਾਂ ਉਸ ਨੂੰ ਕਿਸੇ ਪ੍ਰਕਾਰ ਦੀ ਹਾਨੀ ਹੋਣ ਦਾ ਡਰ ਹੋਵੇਗਾ ਅਤੇ ਨਾ ਹੀ ਕਿਸੇ ਵਧੀਕੀ ਦਾ।

وَأَنَّا مِنَّا ٱلۡمُسۡلِمُونَ وَمِنَّا ٱلۡقَٰسِطُونَۖ فَمَنۡ أَسۡلَمَ فَأُوْلَٰٓئِكَ تَحَرَّوۡاْ رَشَدٗا

ਅਤੇ ਇਹ ਕਿ ਸਾਡੇ ਵਿਚ ਕੁਝ ਮੁਸਲਮਾਨ (ਆਗਿਆਕਾਰੀ) ਵੀ ਹਨ ਅਤੇ ਕੁਝ ਜ਼ਾਲਮ (ਇਨਕਾਰੀ) ਵੀ ਹਨ। ਫੇਰ ਜਿਹੜਾ ਕੋਈ ਇਸਲਾਮ ਇਖ਼ਤਿਆਰ ਕਰੇਗਾ ਤਾਂ ਉਸ ਨੇ ਹਿਦਾਇਤ ਵਾਲੀ ਰਾਹ ਲੱਭ ਲਈ।

وَأَمَّا ٱلۡقَٰسِطُونَ فَكَانُواْ لِجَهَنَّمَ حَطَبٗا

ਪਰ ਜਿਹੜੇ ਜ਼ਾਲਮ ਹਨ ਉਹ ਨਰਕ ਦੀ ਅੱਗ ਦਾ ਬਾਲਣ ਬਣਨਗੇ।

وَأَلَّوِ ٱسۡتَقَٰمُواْ عَلَى ٱلطَّرِيقَةِ لَأَسۡقَيۡنَٰهُم مَّآءً غَدَقٗا

(ਹੇ ਨਬੀ! ਆਖ ਦਿਓ ਕਿ) ਮੇਰੇ ਉੱਤੇ ਵਹੀ ਕੀਤੀ ਗਈ ਹੈ ਕਿ ਜੇ ਲੋਕ ਸਿੱਧੀ ਰਾਹ ਉੱਤੇ ਕਾਇਮ ਰਹਿੰਦੇ ਤਾਂ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਰਜਾ ਦਿੰਦੇ।

لِّنَفۡتِنَهُمۡ فِيهِۚ وَمَن يُعۡرِضۡ عَن ذِكۡرِ رَبِّهِۦ يَسۡلُكۡهُ عَذَابٗا صَعَدٗا

ਫੇਰ ਅਸੀਂ ਉਹਨਾਂ ਨੂੰ ਅਜ਼ਮਾਉਂਦੇ ਅਤੇ ਜਿਹੜਾ ਕੋਈ ਆਪਣੇ ਰੱਬ ਦੀ ਯਾਦ ਤੋਂ ਮੂੰਹ ਮੋੜੇਗਾ ਤਾਂ ਉਹ (ਅੱਲਾਹ) ਉਸ ਨੂੰ ਘਟਦੇ ਵਧਦੇ ਅਜ਼ਾਬ ਵਿਚ ਫਸਾ ਦੇਵੇਗਾ।

وَأَنَّ ٱلۡمَسَٰجِدَ لِلَّهِ فَلَا تَدۡعُواْ مَعَ ٱللَّهِ أَحَدٗا

ਅਤੇ ਇਹ ਵੀ ਕਿ ਮਸੀਤਾਂ ਕੇਵਲ ਅੱਲਾਹ ਲਈ ਹਨ, ਸੋ ਤੁਸੀਂ ਉਹਨਾਂ ਵਿਚ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਨਾ ਪੁਕਾਰੋ।[3]

[3] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 165/2
ਅਤੇ ਇਹ ਵੀ ਕਿ ਮਸੀਤਾਂ ਕੇਵਲ ਅੱਲਾਹ ਲਈ ਹਨ, ਸੋ ਤੁਸੀਂ ਉਹਨਾਂ ਵਿਚ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਨਾ ਪੁਕਾਰੋ।[3]

وَأَنَّهُۥ لَمَّا قَامَ عَبۡدُ ٱللَّهِ يَدۡعُوهُ كَادُواْ يَكُونُونَ عَلَيۡهِ لِبَدٗا

ਅਤੇ ਇਹ ਕਿ ਜਦੋਂ ਅੱਲਾਹ ਦਾ ਬੰਦਾ (ਮੁਹੰਮਦ) ਅੱਲਾਹ ਨੂੰ ਪੁਕਾਰਨ ਲਈ ਖੜ੍ਹਾ ਹੋਇਆ ਤਾਂ ਸੰਭਵ ਸੀ ਕਿ ਲੋਕੀ (ਕਾਫ਼ਿਰ) ਉਸ ਉੱਤੇ ਟੁੱਟ ਪੈਂਦੇ।

قُلۡ إِنَّمَآ أَدۡعُواْ رَبِّي وَلَآ أُشۡرِكُ بِهِۦٓ أَحَدٗا

(ਹੇ ਨਬੀ!) ਆਖ ਦਿਓ! ਕਿ ਬੇਸ਼ੱਕ ਮੈਂ ਆਪਣੇ ਰੱਬ ਨੂੰ ਹੀ ਪੁਕਾਰਦਾ ਹਾਂ ਅਤੇ ਉਸ ਦੇ ਨਾਲ ਕਿਸੇ ਹੋਰ ਨੂੰ ਸਾਂਝੀ ਨਹੀਂ ਬਣਾਉਂਦਾ।

قُلۡ إِنِّي لَآ أَمۡلِكُ لَكُمۡ ضَرّٗا وَلَا رَشَدٗا

(ਅਤੇ ਕਿਹਾ) ਆਖ ਦਿਓ! ਨਿਰਸੰਦੇਹ, ਮੈਂ ਤੁਹਾਡੇ ਲਈ ਨਾ ਕਿਸੇ ਪ੍ਰਕਾਰ ਦੀ ਹਾਨੀ ਦਾ ਤੇ ਨਾ ਹੀ ਕਿਸੇ ਲਾਭ ਦਾ ਅਧਿਕਾਰ ਰੱਖਦਾ ਹਾਂ।

قُلۡ إِنِّي لَن يُجِيرَنِي مِنَ ٱللَّهِ أَحَدٞ وَلَنۡ أَجِدَ مِن دُونِهِۦ مُلۡتَحَدًا

ਆਖ ਦਿਓ! ਮੈਨੂੰ ਅੱਲਾਹ ਦੇ ਅਜ਼ਾਬ ਤੋਂ ਕੋਈ ਬਚਾਵੇਗਾ ਨਹੀਂ ਅਤੇ ਨਾ ਹੀ ਉਸ ਤੋਂ ਛੁੱਟ ਕੋਈ ਸ਼ਰਨ ਅਸਥਾਨ ਮਿਲ ਸਕਦਾ ਹੈ।

إِلَّا بَلَٰغٗا مِّنَ ٱللَّهِ وَرِسَٰلَٰتِهِۦۚ وَمَن يَعۡصِ ٱللَّهَ وَرَسُولَهُۥ فَإِنَّ لَهُۥ نَارَ جَهَنَّمَ خَٰلِدِينَ فِيهَآ أَبَدًا

(ਆਖ ਦਿਓ!)ਅੱਲਾਹ ਦਾ ਹੁਕਮ ਅਤੇ ਉਸ ਦਾ ਸੁਨੇਹਾ ਪਹੁੰਚਾਉਣ ਤੋਂ ਛੁੱਟ ਮੇਰਾ ਕੁੱਝ ਵੀ ਅਧਿਕਾਰ ਨਹੀਂ ਅਤੇ ਜਿਹੜਾ ਅੱਲਾਹ ਅਤੇ ਉਸ ਦੇ ਰਸੂਲ ਦੀ ਨਾ-ਫ਼ਰਮਾਨੀ ਕਰੇਗਾ ਤਾਂ ਬੇਸ਼ੱਕ ਉਸ ਲਈ ਨਰਕ ਦੀ ਅੱਗ ਹੈ, ਉਹ ਉਸ ਵਿਚ ਸਦਾ ਲਈ ਰਹਿਣਗੇ।[4]

[4] ਵੇਖੋ ਸੂਰਤ ਆਲ-ਇਸਰਾਨ, ਹਾਸ਼ੀਆ ਆਇਤ 85/3
(ਆਖ ਦਿਓ!)ਅੱਲਾਹ ਦਾ ਹੁਕਮ ਅਤੇ ਉਸ ਦਾ ਸੁਨੇਹਾ ਪਹੁੰਚਾਉਣ ਤੋਂ ਛੁੱਟ ਮੇਰਾ ਕੁੱਝ ਵੀ ਅਧਿਕਾਰ ਨਹੀਂ ਅਤੇ ਜਿਹੜਾ ਅੱਲਾਹ ਅਤੇ ਉਸ ਦੇ ਰਸੂਲ ਦੀ ਨਾ-ਫ਼ਰਮਾਨੀ ਕਰੇਗਾ ਤਾਂ ਬੇਸ਼ੱਕ ਉਸ ਲਈ ਨਰਕ ਦੀ ਅੱਗ ਹੈ, ਉਹ ਉਸ ਵਿਚ ਸਦਾ ਲਈ ਰਹਿਣਗੇ।[4]

حَتَّىٰٓ إِذَا رَأَوۡاْ مَا يُوعَدُونَ فَسَيَعۡلَمُونَ مَنۡ أَضۡعَفُ نَاصِرٗا وَأَقَلُّ عَدَدٗا

ਇੱਥੋਂ ਤਕ ਕਿ ਜਦੋਂ ਉਹ ਉਸ ਅਜ਼ਾਬ ਨੂੰ ਵੇਖਣਗੇ ਕਿ ਜਿਸ ਦਾ ਉਹਨਾਂ ਨਾਲ ਵਾਅਦਾ ਕੀਤਾ ਗਿਆ ਹੈ ਤਾਂ ਉਹਨਾਂ ਨੂੰ ਛੇਤੀ ਹੀ ਪਤਾ ਲੱਗ ਜਾਵੇਗਾ ਕਿ ਕਿਸ ਦੇ ਸਹਾਈ ਕਮਜ਼ੋਰ ਹਨ ਅਤੇ ਕਿਸ ਦਾ ਜੱਥਾ ਗਿਣਤੀ ਵਿਚ ਘੱਟ ਹੈ।

قُلۡ إِنۡ أَدۡرِيٓ أَقَرِيبٞ مَّا تُوعَدُونَ أَمۡ يَجۡعَلُ لَهُۥ رَبِّيٓ أَمَدًا

(ਹੇ ਨਬੀ!) ਆਖ ਦਿਓ ਕਿ ਮੈਂ ਨਹੀਂ ਜਾਣਦਾ ਕਿ ਜਿਸ ਅਜ਼ਾਬ ਦਾ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਹੈ ਉਹ ਨੇੜੇ ਹੀ ਹੈ ਜਾਂ ਉਸ ਲਈ ਮੇਰੇ ਰੱਬ ਨੇ ਕੋਈ ਲੰਮਾਂ ਸਮਾਂ ਨਿਯਤ ਕਰ ਰੱਖਿਆ ਹੈ।

عَٰلِمُ ٱلۡغَيۡبِ فَلَا يُظۡهِرُ عَلَىٰ غَيۡبِهِۦٓ أَحَدًا

ਉਹੀਓ ਗ਼ੈਬ (ਪਰੋਖ) ਦਾ ਜਾਣਨਹਾਰ ਹੈ ਅਤੇ ਉਹ ਆਪਣਾ ਗਿਆਨ ਕਿਸੇ ’ਤੇ ਵੀ ਪ੍ਰਗਟ ਨਹੀਂ ਕਰਦਾ।

إِلَّا مَنِ ٱرۡتَضَىٰ مِن رَّسُولٖ فَإِنَّهُۥ يَسۡلُكُ مِنۢ بَيۡنِ يَدَيۡهِ وَمِنۡ خَلۡفِهِۦ رَصَدٗا

ਛੁੱਟ ਉਸ ਰਸੂਲ ਤੋਂ ਜਿਸ ਨੂੰ ਉਹ (ਪਰੋਖ ਦਾ ਗਿਆਨ ਦੇਣਾਂ) ਪਸੰਦ ਕਰੇ, ਫੇਰ ਉਸ (ਰਸੂਲ) ਦੇ ਅੱਗੇ-ਪਿੱਛੇ ਰਾਖੇ ਨਿਯੁਕਤ ਕਰ ਦਿੰਦਾ ਹੈ।

لِّيَعۡلَمَ أَن قَدۡ أَبۡلَغُواْ رِسَٰلَٰتِ رَبِّهِمۡ وَأَحَاطَ بِمَا لَدَيۡهِمۡ وَأَحۡصَىٰ كُلَّ شَيۡءٍ عَدَدَۢا

ਤਾਂ ਜੋ ਉਹ ਜਾਣ ਲਵੇ ਕਿ ਉਹਨਾਂ ਰਸੂਲਾਂ ਨੇ ਆਪਣੇ ਰੱਬ ਦੇ ਸੁਨੇਹੇ ਨੂੰ (ਲੋਕਾਂ ਤੱਕ) ਪਹੁੰਚਾ ਦਿੱਤਾ ਹੈ ਅਤੇ ਉਸ ਨੇ ਉਹਨਾਂ ਦੇ ਆਲੇ-ਦੁਆਲੇ ਘੇਰਾ ਪਾਇਆ ਹੋਇਆ ਹੈ ਅਤੇ ਉਹ ਨੇ ਹਰ ਚੀਜ਼ ਦੀ ਗਿਣਤੀ ਕਰ ਰੱਖੀ ਹੈ।

Footer Include